ਅਮਰੀਕਾ ਚ ਪੰਜਾਬੀਆਂ ਨੂੰ ਦਿਤੀ ਗਈ ਰੂਹ ਕੰਬਾਊ ਮੌਤ

ਅਮਰੀਕਾ ਦੇ ਟੈਕਸਸ ਸੂਬੇ ਵਿਚ ਉਘੇ ਸਿੱਖ ਕਾਰੋਬਾਰੀ ਦਵਿੰਦਰ ਸਿੰਘ ਬੈਨੀਪਾਲ ਅਤੇ ਉਨਾਂ ਦੀ ਪਤਨੀ ਦੀਆਂ ਗੋਲੀਆਂ ਨਾਲ ਵਿੰਨੀਆਂ ਲੋਥਾਂ ਬਰਾਮਦ ਹੋਣ ਮਗਰੋਂ ਪੰਜਾਬੀ ਭਾਈਚਾਰੇ ਵਿਚ ਸੋਗ ਫੈਲ ਗਿਆ। ਫ਼ਿਲਹਾਲ ਇਸ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਕਿ ਦੋਹਾਂ ਅਜਿਹਾ ਕਿਓਂ ਕੀਤਾ ਗਿਆ। ਟੈਕਸਸ ਸੂਬੇ ਦੇ ਡੈਲਸ ਸ਼ਹਿਰ ਵਿਚ ਵਾਪਰੀ ਇਸ ਵੇਲੇ ਦਵਿੰਦਰ ਸਿੰਘ ਬੈਨੀਪਾਲ ਅਤੇ ਉਨਾਂ ਦੀ ਪਤਨੀ ਘਰ ਵਿਚ ਇਕੱਲੇ ਸਨ।

ਪਰਵਾਰ ਦੇ ਮੈਂਬਰ ਘਰ ਪਰਤੇ ਤਾਂ ਹੌਲਨਾਕ ਦ੍ਰਿਸ਼ ਵੇਖ ਕੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਦਵਿੰਦਰ ਸਿੰਘ ਬੈਨੀਪਾਲ ਨੇ ਆਪਣੀ ਜ਼ਿੰਦਗੀ ਦੇ ਕੁਝ ਸਾਲ ਨਿਊ ਜਰਸੀ ਵਿਖੇ ਵੀ ਗੁਜ਼ਾਰੇ ਪਰ ਹੁਣ ਡੈਲਸ ਸ਼ਹਿਰ ਨੂੰ ਹੀ ਆਪਣਾ ਆਸ਼ਿਆਨਾ ਬਣਾ ਲਿਆ ਸੀ।

ਉਧਰ ਮੌਕਾ ‘ਤੇ ਪੁੱਜੀ ਪੁਲਿਸ ਹਰ ਪਹਿਲੂ ਤੋਂ ਇਸ ਦੀ ਜਾਂਚ ਕਰ ਰਹੀ ਹੈ ਪਰ ਅਧਿਕਾਰਤ ਤੌਰ ‘ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ।

Leave a Reply

Your email address will not be published. Required fields are marked *