ਆਪਣੀ ਧੀ ਨੂੰ ਦਾਜ ਦੇਣ ਤੋਂ ਪਹਿਲਾਂ ਪੜ੍ਹੋ ਇਹ ਖਬਰ

ਦਹੇਜ ਪ੍ਰਥਾ ਇੱਕ ਅਜਿਹੀ ਸਮਾਜਿਕ ਬੁਰਾਈ ਹੈ ਜਿਹੜੀ ਸਾਡੇ ਦੇਸ਼ ਦੇ ਲਗਭਗ ਸਾਰੇ ਹੀ ਭਾਈਚਾਰਿਆਂ ਵਿੱਚ ਜੜ੍ਹਾਂ ਜਮਾ ਕੇ ਬੈਠੀ ਹੈ | ਦਾਜ ਵਿਰੋਧੀ ਕਾਨੂੰਨਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਅਨੁਸਾਰ ਦਾਜ ਲੈਣਾ ਅਤੇ ਦੇਣਾ ਕਾਨੂੰਨੀ ਜ਼ੁਰਮ ਹੈ ਪਰ ਵਿਆਹਾਂ ਮੌਕੇ ਇਹਨਾਂ ਕਾਨੂੰਨਾਂ ਦੀ ਕੋਈ ਵੀ ਪਰਵਾਹ ਨਹੀਂ ਕਰਦਾ |ਅੱਜ ਦੇ ਸਮੇ ਵਿਚ ਅਮੀਰ ਹੋਵੇ ਜਾ ਗਰੀਬ ਹਰ ਕੋਈ ਵਿਆਹ ਵਿਚ ਦਾਜ ਲੈਣਾ ਤੇ ਦੇਣਾ ਜਰੂਰੀ ਸਮਝਦਾ ਹੈ, ਪਰ ਹੁਣ ਤੁਹਾਡੇ ਵਲੋਂ ਆਪਣੀ ਧੀ ਨੂੰ ਦਿੱਤਾ ਦਾਜ ਤੁਹਾਨੂੰ ਮੁਸੀਬਤ ਵਿਚ ਪਾ ਸਕਦਾ ਹੈ ਦਹੇਜ ਨੂੰ ਲੈ ਕੇ ਰਾਜਸਥਾਨ

ਦੇ ਜੋਧਪੁਰ ਦਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੋਂ ਦੀ ਅਦਾਲਤ ਨੇ ਦਹੇਜ ਦੇਣ ਵਾਲੇ ਪਿਓ ‘ਤੇ ਵੀ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ । ਪੂਰੇ ਸੂਬੇ ‘ਚ ਇਹ ਪਹਿਲਾ ਮਾਮਲਾ ਹੈ ਜਦੋਂ ਅਦਾਲਤ ਨੇ ਲਾੜੀ ਦੇ ਪਿਤਾ ਨੂੰ ਮੁਲਜ਼ਮ ਬਣਾਇਆ ਹੈ। ਜੋਧਪੁਰ ਸ਼ਹਿਰ ਦੇ ਇੱਕ ਵਿਅਕਤੀ ਨੇ ਆਪਣੀ ਧੀ ਦੇ ਸੁਹਰੇ ਪਰਿਵਾਰ ‘ਤੇ ਦਹੇਜ ਮੰਗਣ ਦਾ ਇਲਜ਼ਾਮ ਲਾਇਆ  ਇਸ ‘ਚ ਉਸ ਨੇ

ਆਪਣੀ ਧੀ ਦੇ ਵਿਆਹ ‘ਚ ਦਹੇਜ ਦੇ ਤੌਰ ‘ਤੇ ਇੱਕ ਲੱਖ ਰੁਪਏ ਕੈਸ਼ ਦੇਣ ਦਾ ਇਲਜ਼ਾਮ ਲਾਇਆ ਹੈ। ਇਸ ਗੱਲ ਨੂੰ ਆਧਾਰ ਬਣਾ ਲਾੜੇ ਦੇ ਪਿਓ ਨੇ ਆਪਣੇ ਕੁੜਮਾਂ ‘ਤੇ ਦਹੇਜ ਦੇਣ ਦਾ ਮਾਮਲਾ ਦਰਜ ਕਰਵਾਇਆ ਹੈ। ਇਸ ਤੋਂ ਬਾਅਦ ਮਾਮਲਾ ਦਰਜ ਕਰ ਪੁਲਿਸ ਨੂੰ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।ਰਿਟਾਇਰਡ ਫ਼ੌਜੀ ਰਾਮਲਾਲ ਨੇ ਆਪਣੀ ਧੀ ਦਾ ਵਿਆਹ 2017 ‘ਚ ਕੈਲਾਸ਼ ਪ੍ਰਜਾਪਤੀ ਨਾਲ ਕੀਤਾ ਸੀ। ਇਸ ਤੋਂ

ਬਾਅਦ ਲੜਕੀ ਮਨੀਸ਼ਾ ਨੇ ਆਪਣੇ ਸੁਹਰੇ ਪਰਿਵਾਰ ‘ਤੇ ਦਹੇਜ ਲਈ ਤੰਗ ਕਰਨ ਤੇ ਆਪਣੇ ਸਹੁਰੇ ‘ਤੇ ਬਦਨੀਅਤੀ ਰੱਖਣ ਦੇ ਇਲਜ਼ਾਮ ਤਹਿਤ ਕੇਸ ਦਰਜ ਕੀਤਾ ਗਿਆ।ਲੜਕੇ ਦੇ ਪਿਤਾ ਜੇਠਮੱਲ ਨੇ ਆਪਣੇ ਵਕੀਲ ਦੀ ਮਦਦ ਨਾਲ ਕੇਸ ਕੀਤਾ ਹੈ ਕਿ ਜੇਕਰ ਦਹੇਜ ਲੈਣਾ ਅਪਰਾਧ ਹੈ

ਤਾਂ ਦੇਣਾ ਵੀ ਉਨ੍ਹਾਂ ਹੀ ਜ਼ਿਆਦਾ ਅਪਰਾਧ ਹੈ। ਅਜਿਹੇ ‘ਚ ਕਾਰਵਾਈ ਇੱਕ ਪੱਖ ‘ਤੇ ਨਹੀ ਦੋਵਾਂ ਪੱਖਾਂ ‘ਤੇ ਹੋਣੀ ਚਾਹੀਦੀ ਹੈ । ਲੜਕੇ ਦੇ ਪਿਤਾ ਨੇ ਦਹੇਜ ਨਾ ਲੈਣ ਦੀ ਗੱਲ ਕਹੀ ਹੈ ਤੇ ਮਨੀਸ਼ਾ ਦੇ ਪਿਤਾ ‘ਤੇ ਇਲਜ਼ਾਮ ਲਾਏ ਹਨ ਕਿ ਉਹ ਦਬਾਅ ਬਣਾ ਵਿਆਹ ਦਾ ਖ਼ਰਚਾ ਵਸੂਲ ਕਰਨਾ ਚਾਹੁੰਦੇ ਹਨ।

Leave a Reply

Your email address will not be published. Required fields are marked *