ਆਸਟ੍ਰੇਲੀਆ ‘ਚ ਮੁੰਡੇ ਨੇ ਘਰਵਾਲੀ ਨੂੰ ਜਿਉਂਦੀ ਸਾੜਿਆ

ਆਸਟ੍ਰੇਲੀਆ ‘ਚ ਨਿਊ ਸਾਊਥ ਵੇਲਜ਼ ਅਦਾਲਤ ਦੀ ਜਿਊਰੀ ਨੇ ਇਕ ਪੁਰਾਣੇ ਕੇ ਸ ਦੇ ਟਰਾਇਲ ਦੌਰਾਨ ਕਿਹਾ ਕਿ ਪੰਜਾਬੀ ਵਿਅਕਤੀ ਕੁਲਵਿੰਦਰ ਸਿੰਘ ਨੇ ਆਪਣੀ ਪਤਨੀ ‘ਤੇ ਪੈਟਰੋਲ ਪਾ ਕੇ ਉਸ ਨੂੰ ਸਾੜਿਆ ਸੀ। ਜਿਊਰੀ ਨੇ ਕਿਹਾ ਕਿ ਰੋਜ਼ ਹਿੱਲ ਹੋਮ ‘ਚ ਕੁਲਵਿੰਦਰ ਸਿੰਘ ਨੇ ਦਸੰਬਰ 2013 ‘ਚ ਆਪਣੀ ਪਤਨੀ ਪਰਵਿੰਦਰ ਕੌਰ ਇਸ ਤਰਾਂ ਕੀਤਾ ਸੀ। ਇਸ ਕਾਰਨ 32 ਸਾਲਾ ਪਰਵਿੰਦਰ ਦਾ 90 ਫੀਸਦੀ ਲੂਸ ਗਿਆ ਸੀ ਤੇ ਉਸ ਦੀ ਮੌਤ ਹੋ ਗਈ ਸੀ। ਪੁਲਸ ਨੇ ਕੁਲਵਿੰਦਰ ਸਿੰਘ ਨੂੰ 2017 ‘ਚ ਫੜ ਲਿਆ ਸੀ ਤੇ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਸ ਬੂ ਤ ਲੱਭਣ ‘ਚ ਕਾਫੀ ਸਮਾਂ ਲੱਗਾ ਸੀ ਕਿਉਂਕਿ ਕਿਸੇ ਨੇ ਵੀ ਕੁਲਵਿੰਦਰ ਨੂੰ ਇਸ ਤਰਾਂ ਕਰਦਿਆਂ ਨਹੀਂ ਦੇਖਿਆ ਸੀ।

ਨਿਊ ਸਾਊਥ ਵੇਲਜ਼ ਦੀ ਸੁਪਰੀਮ ਕੋਰਟ ‘ਚ ਵਕੀਲ ਕ੍ਰਿਸ ਮੈਕਸਵੈੱਲ ਨੇ ਵੀਰਵਾਰ ਨੂੰ ਦੱਸਿਆ ਕਿ ਪਤੀ-ਪਤਨੀ ਵਿਚਕਾਰ ਪੈਸਿਆਂ ਨੂੰ ਲੈ ਕੇ ਕਾਫੀ ਸਮੇਂ ਤੋਂ ਗਲ-ਬਾਤ ਚੱਲ ਰਹੀ ਸੀ ਤੇ ਪਰਵਿੰਦਰ ਨੇ ਕੁਲਵਿੰਦਰ ਦੇ ਖਾਤੇ ‘ਚ ਆਪਣੇ ਪੈਸੇ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਨੇ ਸਥਾਨਕ ਪੁਲਸ ਨੂੰ ਮਦਦ ਲਈ ਫੋਨ ਵੀ ਕੀਤਾ ਸੀ ਪਰ ਫੋਨ ਬੰਦ ਹੋ ਗਿਆ ਸੀ। ਉਸ ਨੇ ਉਸ ਨੂੰ ਛੱਡ ਕੇ ਜਾਣ ਦੀ ਗੱਲ ਆਖੀ ਸੀ। ਜਿਸ ਦਿਨ ਇਹ ਸਭ ਕੁਝ ਹੋਇਆ ਸੀ ਉਸ ਦਿਨ ਕੁਲਵਿੰਦਰ ਦੇ ਖਾਤੇ ‘ਚ ਸਿਰਫ 95.36 ਡਾਲਰ ਬਚੇ ਸਨ। ਦੱਸਿਆ ਗਿਆ ਕਿ ਕੁਲਵਿੰਦਰ ਹੀ ਮੌਤ ਦਾ ਕਾਰਨ ਬਣਿਆ ਜਦਕਿ ਉਸ ਨੇ ਪੁਲਸ ਨੂੰ ਕਿਹਾ ਸੀ ਕਿ ਜਦ ਉਸ ਦੀ ਪਤਨੀ ਨੇ ਇਸ ਤਰਾਂ ਕੀਤਾ , ਉਸ ਸਮੇਂ ਉਹ ਉੱਪਰਲੇ ਕਮਰੇ ‘ਚ ਸੀ।

ਅਦਾਲਤ ‘ਚ ਇਹ ਵੀ ਦੱਸਿਆ ਗਿਆ ਕਿ ਜਾਂਚ ਅਧਿਕਾਰੀਆਂ ‘ਚ ਪ੍ਰੋਫੈਸਰ ਪੀਟਰ ਮੈਟਿਜ਼ ਨੇ ਦੱਸਿਆ ਸੀ ਕਿ ਪਰਵਿੰਦਰ ਦਾ ਸਿਰ ਅਤੇ ਚਿਹਰੇ ਦਾ ਉੱਪਰਲਾ ਹਿੱਸਾ ਲੂਸਿਆ ਨਹੀਂ ਸੀ ਤੇ ਜੇਕਰ ਉਸ ਨੇ ਅਜਿਹਾ ਕਰਨਾ ਹੁੰਦਾ ਤਾਂ ਉਸ ਨੇ ਆ ਪ ਣੇ ਸਿਰ ‘ਤੇ ਵੀ ਪੈਟਰੋਲ ਪਾਉਣਾ ਸੀ। ਇਸ ਤੋਂ ਸਪੱਸ਼ਟ ਹੈ ਕਿ ਕਿਸੇ ਹੋਰ ਨੇ ਉਸ ‘ਤੇ ਪੈਟਰੋਲਪਾਇਆ ਸੀ। ਘਰ ‘ਚ ਉਨ੍ਹਾਂ ਦੋਹਾਂ ਤੋਂ ਇਲਾਵਾ ਕੋਈ ਹੋਰ ਨਹੀਂ ਸੀ ਇਸ ਲਈ ਕੁਲਵਿੰਦਰ ਹੀ ਜਿੰਮੇਵਾਰ ਹੈ। ਉਸ ਸਮੇਂ ਗੁਆਂਢੀਆਂ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਪਰਵਿੰਦਰ ਦੀਆਂ ਅਵਾਜਾਂ ਸੁਣੀਆਂ ਤੇ ਜਦ ਉਹ ਉਨ੍ਹਾਂ ਦੇ ਘਰ ਵੱਲ ਗਏ ਤਾਂ ਦੇਖਿਆ ਕਿ ਕੁਲਵਿੰਦਰ ਹੱਥਾਂ ਨਾਲ ਪਰਵਿੰਦਰ ਨੂੰ ਲੱਗੀ ਅੱ ਗ ਬੁ ਝਾ ਰਿਹਾ ਸੀ।

Leave a Reply

Your email address will not be published. Required fields are marked *