ਆਸਟ੍ਰੇਲੀਆ ਤੋਂ ਆਈ ਵੱਡੀ ਖੁਸ਼ਖਬਰੀ ਸਿੱਖਾਂ ਨੂੰ ਲੱਗ ਗਈਆਂ ਮੌਜਾਂ ਹੀ ਮੌਜਾਂ

ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਵਿੱਚ ਦਸਤਾਰਧਾਰੀ ਸਿੱਖਾਂ ਨੂੰ ਹੈਲਮਟ ਦੀ ਵਰਤੋਂ ਕਰਨ ਦੀ ਜ਼ਰੂਰਤ ਨਹੀਂ ਰਹੀ। ਇਸ ਤੋਂ ਪਹਿਲਾਂ ਇੱਥੇ ਮੋਟਰਸਾਈਕਲ ਜਾਂ ਬਾਈਕ ਚਲਾਉਣ ਵਾਲੇ ਹਰ ਸ਼ਖ਼ਸ ਨੂੰ ਹੈਲਮਟ ਪਹਿਨਣਾ ਜ਼ਰੂਰੀ ਸੀ। ਇਹ ਮੈਲਬੌਰਨ ਤੋਂ ਕੈਨਬਰਾ ਆਏ ਜਗਦੀਪ ਸਿੰਘ ਨਾਮ ਦੇ ਇੱਕ ਸਿੱਖ ਵਿਅਕਤੀ ਕਾਰਨ ਸੰਭਵ ਹੋ ਸਕਿਆ ਹੈ। ਉਸ ਨੇ ਇਹ ਮਾਮਲਾ ਆਸਟਰੇਲੀਆ ਦੇ ਕੈਪੀਟਲ ਟੈਰੇਟਰੀ ਦੇ ਸੜਕ ਸੁਰੱਖਿਆ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਸੀ।ਜਗਦੀਪ ਸਿੰਘ ਨੇ ਅਪੀਲ ਕੀਤੀ ਸੀ ਕਿ ਉਹ

ਦਸਤਾਰਧਾਰੀ ਹੋਣ ਕਾਰਨ ਹੈਲਮਟ ਨਹੀਂ ਪਹਿਨ ਸਕਦਾ। ਪਰ ਕੈਨਬਰਾ ਵਿੱਚ ਹਰ ਬਾਈਕ ਚਲਾਉਣ ਵਾਲੇ ਲਈ ਹੈਲਮਟ ਪਹਿਨਣਾ ਜ਼ਰੂਰੀ ਹੈ। ਜਦ ਕਿ ਮੈਲਬੌਰਨ ਵਿੱਚ ਅਜਿਹਾ ਨਹੀਂ ਹੈ। ਇੱਥੋਂ ਦੇ ਨਿਯਮ ਕਾਰਨ ਉਨ੍ਹਾਂ ਨੂੰ ਸਾਈਕਲ ਚਲਾਉਣਾ ਛੱਡਣਾ

ਪਿਆ। ਇਸ ਤੋਂ ਬਾਅਦ ਸੜਕ ਸੁਰੱਖਿਆ ਮੰਤਰੀ ਸੇਨਡੈਂਟਨ ਬਰੀ ਦੁਆਰਾ ਇਨ੍ਹਾਂ ਨਿਯਮਾਂ ਵਿੱਚ ਤਬਦੀਲੀ ਕਰ ਦਿੱਤੀ ਗਈ।ਉਨ੍ਹਾਂ ਦਾ ਕਹਿਣਾ ਸੀ ਕਿ ਇੱਥੇ ਵੱਖ ਵੱਖ ਧਰਮਾਂ ਦੇ ਲੋਕ ਰਹਿੰਦੇ ਹਨ ਪਰ ਉਹ ਸਾਰੇ ਹੀ ਇਸ ਸਮਾਜ ਦਾ ਅੰਗ ਹਨ। ਮੰਤਰੀ ਦੁਆਰਾ

ਤਬਦੀਲੀ ਭਾਵੇਂ ਦਿਸੰਬਰ ਵਿੱਚ ਹੀ ਕਰ ਦਿੱਤੀ ਗਈ ਸੀ। ਪਰ ਇਸ ਦਾ ਐਲਾਨ ਹੁਣ ਕੀਤਾ ਗਿਆ ਹੈ। ਇਸ ਐਲਾਨ ਦਾ ਸਿੱਖ ਭਾਈਚਾਰੇ ਵੱਲੋਂ ਸਵਾਗਤ ਕੀਤਾ ਗਿਆ ਹੈ

ਆਸਟਰੇਲੀਆ ਦੇ ਨਿਊ ਸਾਊਥ ਵੇਲਜ਼ ਵਿੱਚ ਵੀ ਸਿੱਖਾਂ ਦੁਆਰਾ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਬਾਈਕ ਚਲਾਉਣ ਸਮੇਂ ਹੈਲਮਟ ਪਹਿਨਣ ਦੀ ਛੋਟ ਮਿਲਣੀ ਚਾਹੀਦੀ ਹੈ। ਪਰ ਅਜੇ ਤੱਕ ਸਿੱਖ ਆਪਣੇ ਉਦੇਸ਼ ਵਿੱਚ ਕਾਮਯਾਬ ਨਹੀਂ ਹੋ ਸਕੇ

Leave a Reply

Your email address will not be published. Required fields are marked *