ਆਸਟ੍ਰੇਲੀਆ ਦੀ ਗੋਰੀ ਨਾਲ ਵਿਆਹ ਕਰਵਾਕੇ ਵੀ ਨਹੀਂ ਸੁਧਰਿਆ

ਜਲੰਧਰ ਦੇ ਅਕਸ਼ਿੰਦਰ ਸਿੰਘ ਨੂੰ ਪੱਟੀ ਨੇੜੇ ਤੋਂ ਫੜ ਲਿਆ ਗਿਆ ਹੈ। ਇਸ ਨੂੰ ਕੈਨੇਡਾ ਤੋਂ ਆਏ ਇੱਕ ਪਾਰਸਲ ਨੇ ਫਸਾ ਦਿੱਤਾ। ਜਦੋਂ ਪਾਰਸਲ ਦਿੱਲੀ ਪਹੁੰਚਿਆ ਤਾਂ ਇਸ ਵਿੱਚ ਕੁਕਿਨ ਹੋਣ ਦਾ ਸ਼ੱਕ ਹੋਇਆ। ਜਿਸ ਕਾਰਨ ਨਕਲੀ ਪਾਰਸਲ ਬਣਾ ਕੇ ਇਸ ਅਸਲੀ ਵਿਅਕਤੀ ਤੱਕ ਪਹੁੰਚ ਕੀਤੀ ਗਈ। ਇਹ ਵਿਅਕਤੀ ਅਕਸ਼ਿੰਦਰ ਸਿੰਘ ਅੰਤਰਰਾਸ਼ਟਰੀ ਤਸਕਰ ਹੈ। ਇਸ ਦਾ ਆਸਟਰੇਲੀਆ ਵਿੱਚ ਫੜੀ ਗਈ ਖੇਪ ਵਿੱਚ ਵੀ ਹੱਥ ਸੀ। ਸੰਨ 2018 ਵਿੱਚ ਇਹ ਵਿਅਕਤੀ ਮੁੰਬਈ ਵਿੱਚ ਵੀ ਫੜਿਆ ਗਿਆ ਸੀ।

ਅਕਸ਼ਿੰਦਰ ਸਿੰਘ ਨੌ ਸਾਲ ਆਸਟਰੇਲੀਆ ਵਿੱਚ ਰਿਹਾ ਹੈ। ਇਸ ਦਾ ਵਿਆਹ ਵੀ ਆਸਟਰੇਲੀਆ ਦੀ ਹੀ ਰਹਿਣ ਵਾਲੀ ਇਕ ਲੜਕੀ ਨਾਲ ਹੋਇਆ ਸੀ ਇਸ ਦੇ ਉੱਥੇ ਦੋ ਰੈਸਟੋਰੈਂਟ ਵੀ ਹਨ ਜੋ ਹੁਣ ਬੰਦ ਹੋ ਚੁੱਕੇ ਹਨ। ਇਹ ਵਿਅਕਤੀ 2016 ਵਿੱਚ ਭਾਰਤ ਆ ਗਿਆ। ਕੈਨੇਡਾ ਤੋਂ ਦਿੱਲੀ ਇਕ ਪਾਰਸਲ ਆਇਆ ਜੋ ਜਲੰਧਰ ਪਹੁੰਚਾਇਆ ਜਾਣਾ ਸੀ। ਇਸ ਪਾਰਸਲ ਤੇ ਅਧਿਕਾਰੀਆਂ ਨੂੰ ਸ਼ੱਕ ਹੋਇਆ। ਇਸ ਦੇ ਨਾਲ ਹੀ ਇਹ ਵੀ ਸੂਚਨਾ ਮਿਲੀ ਸੀ ਕਿ ਇਸ ਵਿੱਚ ਕੁਕਿਨ ਹੋ ਸਕਦੀ ਹੈ।

ਕਾਫ਼ੀ ਸੋਚ ਵਿਚਾਰ ਤੋਂ ਬਾਅਦ ਸਰਕਾਰੀ ਏਜੰਸੀ ਨੇ ਇੱਕ ਨਕਲੀ ਪਾਰਸਲ ਬਣਾਇਆ। ਜਦੋਂ ਇਸ ਨੂੰ ਜਲੰਧਰ ਦੇ ਦਿੱਤੇ ਗਏ ਐਡਰੈੱਸ ਤੇ ਭੇਜਿਆ ਗਿਆ। ਜੋ ਬੰਦਾ ਇਹ ਪਾਰਸਲ ਰਸੀਬ ਕਰਨ ਆਇਆ ਤਾਂ ਪਤਾ ਲੱਗਾ ਕਿ ਉਸ ਦਾ ਤਾਂ ਨਾਮ ਹੀ ਲਿਖਿਆ ਗਿਆ ਸੀ। ਪਾਰਸਲ ਤਾਂ ਅਕਸ਼ਿੰਦਰ ਸਿੰਘ ਤੱਕ ਪਹੁੰਚਾਇਆ ਜਾਣਾ ਸੀ। ਜਦੋਂ ਅਕਸ਼ਿੰਦਰ ਸਿੰਘ ਤੱਕ ਪਹੁੰਚ ਕੀਤੀ ਗਈ ਤਾਂ ਉਹ ਘਰ ਨਹੀਂ ਸੀ।

ਪੰਜਾਬ ਪੁਲਿਸ ਅਤੇ ਐਸਟੀਐਫ ਦੀ ਮਦਦ ਨਾਲ ਇਸ ਵਿਅਕਤੀ ਨੂੰ ਪੱਟੀ ਨੇੜੇ ਤੋਂ ਫੜ ਲਿਆ ਗਿਆ ਹੈ। ਅਕਸ਼ਿੰਦਰ ਸਿੰਘ ਤੋਂ ਇਹ ਪਦਾਰਥ ਬਰਾਮਦ ਹੋਏ ਹਨ। ਮੁੰਬਈ ਵਿੱਚ ਇੱਕ ਕੇਸ ਵਿੱਚ 2018 ਵਿੱਚ ਅਕਸ਼ਿੰਦਰ ਸਿੰਘ ਫੜਿਆ ਗਿਆ ਸੀ। ਇਸ ਮਾਰਚ ਮਹੀਨੇ ਵਿੱਚ ਹੀ ਉਹ ਆਰਥਰ ਰੋਡ ਜੇਲ੍ਹ ਤੋਂ ਜ਼ਮਾਨਤ ਤੇ ਰਿਹਾਅ ਹੋਇਆ ਸੀ। ਇਸ ਕੇਸ ਵਿੱਚ 12 ਆਦਮੀ ਫੜੇ ਗਏ ਸਨ। ਅਕਸ਼ਿੰਦਰ ਸਿੰਘ ਅੰਤਰਰਾਸ਼ਟਰੀ ਤਸਕਰਾਂ ਨਾਲ ਜੁੜਿਆ ਹੋਇਆ ਹੈ। ਜੋ ਕੈਨੇਡਾ ਅਤੇ ਆਸਟ੍ਰੇਲੀਆ ਤੋਂ ਬਿਨਾਂ ਭਾਰਤ ਵਿੱਚ ਮੁੰਬਈ ਦਿੱਲੀ ਅਤੇ ਪੰਜਾਬ ਵਿੱਚ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਹੈ।

Leave a Reply

Your email address will not be published. Required fields are marked *