ਇਸ ਥਾਂ ਤੇ ਮਿਲਿਆ ਕੱਚੇ ਤੇਲ ਦਾ ਭੰਡਾਰ

ਈਰਾਨ ਦੇ ਦੱਖਣੀ ਹਿੱਸੇ ਵਿੱਚ ਕੱਚੇ ਤੇਲ ਦਾ ਨਵਾਂ ਭੰਡਾਰ (Oil Field) ਮਿਲਿਆ ਹੈ। ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਐਲਾਨ ਕੀਤਾ ਹੈ ਕਿ ਦੇਸ਼ ਦੇ ਦੱਖਣੀ ਹਿੱਸੇ ਵਿਚ ਲਗਭਗ 50 ਬਿਲੀਅਨ ਬੈਰਲ ਕੱਚੇ ਤੇਲ ਦਾ ਨਵਾਂ ਤੇਲ ਖੇਤਰ ਮਿਲਿਆ ਹੈ। ਹਸਨ ਰੂਹਾਨੀ ਨੇ ਐਤਵਾਰ ਨੂੰ ਐਲਾਨ ਕੀਤਾ ਹੈ। ਇਸ ਨਾਲ ਈਰਾਨ ਦੇ ਕੱਚਾ ਤੇਲ ਭੰਡਾਰ ‘ਚ ਇਕ ਤਿਹਾਈ ਤੋਂ ਜ਼ਿਆਦਾ ਦਾ ਵਾਧਾ ਹੋਣ ਦੀ ਉਮੀਦ ਹੈ। ਸਰਕਾਰੀ ਟੀਵੀ ‘ਤੇ ਆਪਣੇ ਸੰਬੋਧਨ ‘ਚ ਰੂਹਾਨੀ ਨੇ ਕਿਹਾ ਕਿ ਨਵਾਂ ਤੇਲ ਭੰਡਾਰ ਈਰਾਨ ਦੇ ਖੁਜੇਸਤਾਨ ‘ਚ ਮਿਲਿਆ ਹੈ।

ਇਹ 2,400 ਵਰਗ ਕਿਲੋਮੀਟਰ ਦੇ ਦਾਇਰੇ ‘ਚ ਫੈਲਿਆ ਹੋਇਆ ਹੈ। ਇਹ ਖੇਤਰ ਤਹਿਰਾਨ ਤੋਂ ਕਰੀਬ 200 ਕਿਲੋਮੀਟਰ ਦੀ ਦੂਰੀ ‘ਤੇ 80 ਮੀਟਰ ਦੀ ਗਹਿਰਾਈ ਤੱਕ ਫੈਲਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਰਕਾਰ ਵੱਲੋਂ ਈਰਾਨ ਦੇ ਲੋਕਾਂ ਲਈ ਇਕ ਛੋਟਾ ਜਿਹਾ ਤੋਹਫਾ ਹੈ।

ਇਸ ਖੋਜ ਤੋਂ ਬਾਅਦ ਈਰਾਨ ਦੀ ਸਥਾਪਿਤ ਕੱਚਾ ਤੇਲ ਸਮਰਥਾ ‘ਚ 34 ਫੀਸਦੀ ਦਾ ਵਾਧਾ ਹੋਵੇਗਾ। ਹੁਣ ਈਰਾਨ ਦੀ ਸਥਾਪਿਤ ਕੱਚਾ ਤੇਲ ਭੰਡਾਰ ਸਮਰਥਾ 155 ਅਰਬ ਬੈਰਲ ਹੋਣ ਦਾ ਅਨੁਮਾਨ ਹੈ।

Leave a Reply

Your email address will not be published. Required fields are marked *