ਕਈ ਜ਼ਿਲ੍ਹਿਆਂ ਚ’ ਹੋ ਗਿਆ ਛੁੱਟੀ ਦਾ ਐਲਾਨ

ਜੇਕਰ ਇਸ ਫੈਸਟਿਵ ਸੀਜ਼ਨ ਦੌਰਾਨ ਜਾਂ ਬਾਅਦ ‘ਚ ਤੁਸੀਂ ਬੈਂਕ ਨਾਲ ਜੁੜੇ ਕੰਮ ਨਿਪਟਾਉਣੇ ਹਨ ਤਾਂ ਤੁਹਾਨੂੰ ਬੈਂਕਾਂ ਦੀਆਂ ਛੁੱਟੀਆਂ ਬਾਰੇ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ। ਤੁਹਾਨੂੰ ਇਹ ਇਸ ਲਈ ਵੀ ਪਤਾ ਹੋਣਾ ਚਾਹੀਦਾ ਹੈ ਤਾਂ ਜੋ ਇਸ ਫੈਸਟਿਵ ਸੀਜ਼ਨ ਤੁਸੀਂ ਸਹੀ ਸਮੇਂ ‘ਤੇ ਆਪਣੇ ਬੈਂਕਿੰਗ ਕਾਰਜ ਪੂਰੇ ਕਰ ਸਕੋ। ਇਸ ਵਾਰ ਦੀਵਾਲੀ ਐਤਵਾਰ ਨੂੰ ਆ ਰਹੀ ਹੈ। ਇਸ ਕਾਰਨ ਦੇਸ਼ ਦੇ ਕਈ ਸ਼ਹਿਰਾਂ ‘ਚ ਬੈਂਕ ਵਾਧੂ ਛੁੱਟੀਆਂ ਲੈ ਰਹੇ ਹਨ। ਇਹ ਸੋਮਵਾਰ ਜਾਂ ਐਤਵਾਰ ਨੂੰ ਹੋ ਸਕਦਾ ਹੈ। ਮੁੰਬਈ, ਬੈਂਗਲੁਰੂ, ਪੁਣੇ, ਅਹਿਮਦਾਬਾਦ ਤੇ ਨਾਗਪੁਰ ਵਰਗੇ ਸ਼ਹਿਰਾਂ ‘ਚ ਬੈਂਕਾਂ ਦੀਆਂ ਵਾਧੂ ਛੁੱਟੀਆਂ ਰਹਿਣਗੀਆਂ।

ਇਸ ਹਫ਼ਤੇ ਸ਼ੁੱਕਰਵਾਰ ਤੋਂ ਬਾਅਦ ਸਨਿਚਰਵਾਰ ਨੂੰ ਦੇਸ਼ ਭਰ ‘ਚ ਬੈਂਕਾਂ ਦੀ ਛੁੱਟੀ ਰਹੇਗੀ ਕਿਉਂਕਿ ਇਹ ਇਸ ਮਹੀਨੇ ਦਾ ਚੌਥਾ ਸ਼ਨਿਚਰਵਾਰ ਹੈ। ਇਸ ਤੋਂ ਬਾਅਦ ਐਤਵਾਰ ਨੂੰ ਛੁੱਟੀ ਦਾ ਦਿਨ ਹੁੰਦਾ ਹੈ। ਉੱਥੇ ਹੀ ਇਸ ਦਿਨ ਦੇਸ਼ ਭਰ ‘ਚ ਦੀਵਾਲੀ ਮਨਾਈ ਜਾਵੇਗੀ।ਐਤਵਾਰ ਨੂੰ ਦੀਵਾਲੀ ਤੋਂ ਬਾਅਦ ਸੋਮਵਾਰ ਨੂੰ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਤਹਿਤ ਦੇਸ਼ ਦੇ ਕਈ ਸ਼ਹਿਰਾਂ ‘ਚ ਬੈਂਕਾਂ ਦੀ ਛੁੱਟੀ ਰਹੇਗੀ। ਇਸ ਦਿਨ ਮੁੰਬਈ, ਪੁਣੇ, ਅਹਿਮਦਾਬਾਦ, ਲਖਨਊ, ਕਾਨਪੁਰ, ਜੈਪੁਰ ਸਮੇਤ ਹੋਰ ਦੂਸਰੇ ਸ਼ਹਿਰਾਂ ‘ਚ ਬੈਂਕ ਬੰਦ ਰਹਿਣਗੇ।

ਵੱਡੇ ਸ਼ਹਿਰਾਂ ‘ਚੋਂ ਲਖਨਊ ਤੇ ਕਾਨਪੁਰ ‘ਚ ਬੈਂਕ ਸੋਮਵਾਰ ਤੇ ਮੰਗਲਵਾਰ ਦੋਵੇਂ ਦਿਨ ਨੈਗੋਸ਼ਿਏਬਲ ਇੰਸਟ੍ਰੂਮੈਂਟ ਐਕਟ ਤਹਿਤ ਬੰਦ ਰਹਿਣਗੇ। ਮੰਗਲਵਾਰ ਨੂੰ ਕਈ ਥਾਵਾਂ ‘ਤੇ ਭਾਈ ਦੂਜ ਤੇ ਚਿੱਤਰਗੁਪਤ ਪੂਜਾ ਮਨਾਈ ਜਾਵੇਗੀ।ਉੱਥੇ ਹੀ ਬੈਂਗਲੁਰੂ ਸਮੇਤ ਬਾਕੀ ਕਰਨਾਟਕ ‘ਚ ਸੋਮਵਾਰ ਨੂੰ ਖੁੱਲ੍ਹਣ ਵਾਲੇ ਬੈਂਕ ਮੰਗਲਵਾਰ ਨੂੰ ਬੰਦ ਰਹਿਣਗੇ। ਇਹ ਛੁੱਟੀ ਬਾਲੀ ਪ੍ਰਤੀਪਤਾ ਫੈਸਟੀਵਲ ਕਾਰਨ ਹੋਵੇਗੀ।ਨਵੀਂ ਦਿੱਲੀ, ਚੇਨਈ, ਹੈਦਰਾਬਾਦ, ਕੋਲਕਾਤਾ, ਕੋਚੀ, ਤਿਰੁਵਨੰਤਪੁਰਮ, ਪਟਨਾ, ਜੰਮੂ, ਸ੍ਰੀਨਗਰ, ਭੋਪਾਲ, ਭੁਵਨੇਸ਼ਵਰ, ਚੰਡੀਗੜ੍ਹ, ਗੋਆ, ਰਾਏਪੁਰ ਤੇ ਰਾਂਚੀ ਸਮੇਤ ਦੂਸਰੇ ਸ਼ਹਿਰਾਂ ‘ਚ ਦੀਵਾਲੀ ਤੋਂ ਬਾਅਦ ਸੋਮਵਾਰ ਤੇ ਮੰਗਲਵਾਰ ਨੂੰ ਛੁੱਟੀ ਨਹੀਂ ਰਹੇਗੀ।

Leave a Reply

Your email address will not be published. Required fields are marked *