ਕਣਕ ਦੀ ਖਰੀਦ ਤੋਂ ਪਹਿਲਾਂ ਹੀ ਇਸ ਕਾਰਨ ਔਖੇ ਹੋਏ ਆੜ੍ਹਤੀਏ….

ਕਣਕ ਦੀ ਖ਼ਰੀਦ ਦਾ ਕੰਮ ਭਖਣ ਤੋਂ ਪਹਿਲਾਂ ਪੰਜਾਬ ‘ਚ ਆੜ੍ਹਤੀਆਂ ਵਲੋਂ ਰਿਟਰਨਾਂ ਮੰਗਣ ਦੇ ਫ਼ੈਸਲੇ ਤੋਂ ਪੰਜਾਬ ‘ਚ ਰੇੜਕਾ ਸ਼ੁਰੂ ਹੋ ਗਿਆ ਹੈ | ਇਸ ਨਾਲ ਕਿਸਾਨਾਂ ਦੇ ਨਾਲ-ਨਾਲ ਸਰਕਾਰ ਦੀ ਵੀ ਚਿੰਤਾ ਵਧ ਸਕਦੀ ਹੈ | ਆੜ੍ਹਤੀਆਂ ਨੇ 18 ਅਪ੍ਰੈਲ ਤੋਂ ਇਸ ਫ਼ੈਸਲੇ ਦੇ ਖ਼ਲਾਫ਼ ਅਣਮਿਥੇ ਸਮੇਂ ਦੀ ਹੜਤਾਲ ‘ਤੇ ਜਾਣ ਦਾ ਐਲਾਨ ਕੀਤਾ ਹੈ | ਇਸ ਵਾਰ ਪੰਜਾਬ ਦੇ ਆੜ੍ਹਤੀਆਂ ਕੋਲੋਂ ਵੀ ਹਰਿਆਣਾ ਦੀ ਤਰ੍ਹਾਂ ਉਨ੍ਹਾਂ ਦੀਆਂ ਰਿਟਰਨਾਂ ਮੰਗੀਆਂ (ਆਮਦਨ ਦਾ ਲੇਖਾ ਜੋਖਾ ) ਗਈਆਂ ਹਨ ਜਿਨ੍ਹਾਂ ‘ਚ ਕਿਸਾਨਾਂ ਦੇ ਖਾਤਿਆਂ ਬਾਰੇ ਵੀ ਜਾਣਕਾਰੀ ਮੰਗੀ ਗਈ ਹੈ |ਆੜ੍ਹਤੀਆਂ ਵਲੋਂ ਇਸ ਫ਼ੈਸਲੇ ਦਾ ਵਿਰੋਧ ਕੀਤਾ ਗਿਆ ਹੈ |

ਇਸ ਵੇਲੇ ਰਾਜ ਦੇ ਕੁਝ ਜ਼ਿਲਿ੍ਹਆਂ ‘ਚ ਹੀ ਅਜੇ ਕਣਕ ਆਈ ਹੈ ਪਰ ਕਈ ਜਗ੍ਹਾ ਕਣਕ ‘ਚ ਨਮੀ ਹੋਣ ਕਰਕੇ ਅਜੇ ਮੰਡੀਆਂ ‘ਚ ਕਣਕ ਜ਼ਿਆਦਾ ਮਾਤਰਾ ‘ਚ ਨਹੀਂ ਆ ਰਹੀ ਹੈ |ਕਣਕ ਦੀ ਕਟਾਈ ਮੌਕੇ ਰਿਟਰਨਾਂ ਦੇ ਰੇੜਕੇ ਤੋਂ ਕਈ ਸਿਆਸੀ ਆਗੂਆਂ ਦੀ ਨੀਂਦ ਉੱਡ ਸਕਦੀ ਹੈ ਕਿਉਂਕਿ ਜੇਕਰ ਆੜ੍ਹਤੀਆਂ ਵਲੋਂ ਹੜਤਾਲ ਕੀਤੀ ਗਈ ਤਾਂ ਮੰਡੀਆਂ ‘ਚ ਆਉਣ ਵਾਲੇ ਕਿਸਾਨਾਂ ਦੀ ਖੱਜਲ ਖ਼ੁਆਰੀ ਵਧ ਸਕਦੀ ਹੈ |ਆੜ੍ਹਤੀਆਂ ਕੋਲ ਰਿਟਰਨਾਂ ਮੰਗਣ ਬਾਰੇ ਚਾਹੇ ਇਸ ਬਾਰੇ ਪੁਸ਼ਟੀ ਨਹੀਂ ਹੋਈ ਕਿ ਇਨ੍ਹਾਂ ਰਿਟਰਨਾਂ ਦਾ ਕੀ ਕੀਤਾ ਜਾਣਾ ਹੈ ਪਰ ਇਸ ਬਾਰੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਦੇ ਖਾਤੇ ਨੰਬਰ ਲੈ ਕੇ ਉਨ੍ਹਾਂ ਦੀਆਂ ਅਦਾਇਗੀਆਂ ਸਿੱਧੀਆਂ ਬੈਂਕਾਂ ‘ਚ ਸਰਕਾਰ ਪੁਆਉਣਾ ਚਾਹੁੰਦੀ ਹੈ

ਤਾਂ ਜੋ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਦੀਆਂ ਪੂਰੀਆਂ ਰਕਮਾਂ ਮਿਲਣ |ਪੰਜਾਬ ਆੜ੍ਹਤੀ ਫੈਡਰੇਸ਼ਨ ਦੇ ਪ੍ਰਧਾਨ ਦਾ ਕਹਿਣਾ ਸੀ ਕਿ ਕਿਸਾਨ ਚੈੱਕ ਰਾਹੀਂ ਹੀ ਅਦਾਇਗੀ ਲੈਣ ਦੇ ਚਾਹਵਾਨ ਹਨ ਤੇ ਆਨਲਾਈਨ ਅਦਾਇਗੀ ਦੇ ਮਾਮਲੇ ‘ਚ ਕਈ ਕਿਸਾਨ ਖ਼ਦਸ਼ੇ ਵੀ ਜ਼ਾਹਿਰ ਕਰ ਰਹੇ ਹਨ |ਚੀਮਾ ਦਾ ਕਹਿਣਾ ਸੀ ਕਿ ਕਿਸਾਨ ਪਹਿਲੇ ਵਾਲਾ ਹੀ ਸਿਸਟਮ ਨਾਲ ਕੰਮ ਕਰਨ ਦੇ ਚਾਹਵਾਨ ਹਨ | ਆੜ੍ਹਤੀਆਂ ਕੋਲ ਮੰਗੀਆਂ ਜਾਣ ਵਾਲੀਆਂ ਰਿਟਰਨਾਂ ਬਾਰੇ ਰੇੜਕਾ ਲੰਬਾ ਚੱਲਿਆ ਤਾਂ ਚੋਣ ਪ੍ਰਚਾਰ ‘ਚ ਜੁਟੇ ਸਿਆਸੀ ਆਗੂਆਂ ਨੂੰ ਪੇ੍ਰਸ਼ਾਨੀ ਆ ਸਕਦੀ ਹੈ

Leave a Reply

Your email address will not be published. Required fields are marked *