ਕਨੇਡਾ ਚ ਇਸ ਜਗ੍ਹਾ ਹੋ ਰਿਹਾ ਹੈ ਪੰਜਾਬੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ

ਕੈਨੇਡਾ ਵਿੱਚ ਪੰਜਾਬੀਆਂ ਨੇ ਸ਼ਿਕਵਾ ਕੀਤਾ ਹੈ ਕਿ ਉਂਟਾਰੀਓ ਦੀ ਸੂਬਾ ਸਰਕਾਰ ਬਰੈਂਪਟਨ ਸਰਕਾਰ ਦੇ ਨਾਗਰਿਕਾਂ ਨਾਲ ਵਿਤਕਰਾ ਕਰ ਰਹੀ ਹੈ। ਇਸ ਮੱਤ ਭੇਦ ਭਰੇ ਸਰਕਾਰ ਦੇ ਰਵੱਈਏ ਤੇ ਸ਼ਿਕਵਾ ਕਰਦੇ ਹੋਏ ਪੰਜਾਬੀਆਂ ਨੇ ਰੋਸ ਦਾ ਝੰਡਾ ਬੁਲੰਦ ਕਰ ਦਿੱਤਾ ਹੈ। ਭਾਰਤੀ ਮੂਲ ਦੇ ਸੰਜੀਵ ਧਵਨ ਇਸ ਵਿਤਕਰੇ ਭਰੇ ਰਵੱਈਏ ਤੇ ਆਪਣਾ ਰੋਸ ਜਤਾਉਣ ਲਈ ਭੁੱਖ ਹੜਤਾਲ ਤੇ ਬੈਠ ਗਏ ਹਨ। ਉਨ੍ਹਾਂ ਦੀ ਮੰਗ ਹੈ ਕਿ ਸੂਬਾ ਸਰਕਾਰ ਨੂੰ ਉਨ੍ਹਾਂ ਦੇ ਸ਼ਹਿਰ ਬਰੈਂਪਟਨ ਨਾਲ ਵਿਤਕਰਾ ਬੰਦ ਕਰਕੇ ਉਨ੍ਹਾਂ ਨੂੰ ਵੀ ਬਰਾਬਰ ਦੀਆਂ ਸੁਵਿਧਾਵਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ। ਉਹ ਆਪਣੇ ਨਾਲ ਕਿਸੇ ਵੀ ਕਿਸਮ ਦੇ ਵਿਤਕਰੇ ਕਾਰਨ ਆਵਾਜ਼ ਉਠਾਉਣਗੇ।

ਹੁਣ ਸੰਜੀਵ ਧਵਨ ਦਾ ਪੱਖ ਪੂਰਨ ਲਈ ਪੀਲ ਰੀਜਨ ਦੇ ਵਾਰਡ ਨੰਬਰ 9 ਅਤੇ 10 ਦੇ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੀ ਉਨ੍ਹਾਂ ਦੇ ਹੱਕ ਵਿੱਚ ਆ ਖੜ੍ਹੇ ਹਨ। ਜਿਸ ਕਰਕੇ ਸੰਜੀਵ ਤੰਵਰ ਨੂੰ ਹੋਰ ਬਲ ਮਿਲਿਆ ਹੈ। ਗੁਰਪ੍ਰੀਤ ਸਿੰਘ ਢਿੱਲੋਂ ਨੇ ਸੂਬਾ ਸਰਕਾਰ ਤੇ ਦੋਸ਼ ਲਗਾਇਆ ਹੈ ਕਿ ਬਰੈਂਪਟਨ ਸ਼ਹਿਰ ਨਾਲ ਕੀਤਾ ਜਾ ਰਿਹਾ ਵਿਤਕਰਾ ਇਸ ਗੱਲ ਤੋਂ ਜ਼ਾਹਿਰ ਹੁੰਦਾ ਹੈ ਕਿ ਪੰਜ ਲੱਖ ਦੀ ਆਬਾਦੀ ਵਾਲੇ ਹੈਮਿਲਟਨ ਸ਼ਹਿਰ ਵਿੱਚ ਉੱਥੋਂ ਦੇ ਨਾਗਰਿਕਾਂ ਦੀਆਂ ਸਿਹਤ ਸਹੂਲਤਾਂ ਲਈ 7 ਹਸਪਤਾਲ ਕੰਮ ਕਰ ਰਹੇ ਹਨ।

ਜਦ ਕਿ 6 ਲੱਖ ਦੀ ਆਬਾਦੀ ਵਾਲੇ ਉਨ੍ਹਾਂ ਦੇ ਸ਼ਹਿਰ ਬਰੈਂਪਟਨ ਵਿੱਚ ਸਿਰਫ਼ ਇੱਕ ਹੀ ਹਸਪਤਾਲ ਹੈ। ਜਿਹੜੇ ਫੰਡ ਇੱਥੇ ਯੂਨੀਵਰਸਿਟੀ ਲਈ ਅਲਾਟ ਹੋਏ ਸਨ। ਉਹ ਵੀ ਵਾਪਸ ਲੈ ਲਏ ਗਏ ਹਨ। ਉਨ੍ਹਾਂ ਨੂੰ ਹੋਰ ਸ਼ਹਿਰੀਆਂ ਦੇ ਮੁਕਾਬਲੇ ਸਿਹਤ ਸਹੂਲਤਾਂ ਲਈ ਪ੍ਰਤੀ ਵਿਅਕਤੀ 1000 ਡਾਲਰ ਦੀ ਰਕਮ ਮੁਹੱਈਆ ਕਰਵਾਈ ਜਾ ਰਹੀ ਹੈ। ਆਟੋ ਬੀਮੇ ਦੇ ਮਾਮਲੇ ਵਿੱਚ ਵੀ ਬਰੈਂਪਟਨ ਸ਼ਹਿਰ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਕਿਉਂਕਿ ਹੋਰ ਸ਼ਹਿਰਾਂ ਦੇ ਮੁਕਾਬਲੇ ਬਰੈਂਪਟਨ ਵਿੱਚ ਆਟੋ ਬੀਮਾ ਦਰਾਂ ਦੁੱਗਣੀਆਂ ਹਨ।

Leave a Reply

Your email address will not be published. Required fields are marked *