ਕਾਰ ਦੀ ਡਿਗੀ ਚੋ ਮਿਲੇ 5 ਬਚੇ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਸ਼ੋਸਲ ਮੀਡੀਆ ਉਤੇ ਲਗਾਤਾਰ ਕੁਝ ਵੀਡੀਓਜ਼ ਨਾਲ ਇਕ ਮੈਸੇਜ਼ ਤੇਜੀ ਨਾਲ ਵਾਈਰਲ ਹੋ ਰਿਹਾ ਹੈ ਜਿਸ ਵਿਚ ਦੱਸਿਆ ਜਾ ਰਿਹਾ ਹੈ ਕਿ ਇਕ ਕਾਰ ਫੜ੍ਹੀ ਗਈ ਹੈ ਜਿਸ ਦੀ ਢਿੱਕੀ ਵਿਚ 4-5 ਬੱਚੇ ਹਨ। ਇਹ ਮੈਸੇਜ਼ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਜ਼ ਉਤੇ ਤੇਜੀ ਨਾਲ ਵਾਈਰਲ ਹੋ ਰਿਹਾ ਹੈ, ਜਿਸ ਕਾਰਨ ਲੋਕਾਂ ਅੰਦਰ

ਦਹਿਸ਼ਤ ਤੇਜੀ ਨਾਲ ਫੈਲ ਰਹੀ ਸੀ। ਇਸ ਮਾਮਲੇ ਦੀ ਜਦ ਅਸਲ ਸੱਚਾਈ ਜਗ ਬਾਣੀ ਵਲੋਂ ਜਾਣਨ ਦੀ ਕੋਸ਼ੀਸ਼ ਕੀਤੀ ਗਈ ਤਾਂ ਜੋ ਸੱਚਾਈ ਸਹਾਮਣੇ ਆਈ ਉਹ ਹੈਰਾਨ ਕਰ ਦੇਣ ਵਾਲੀ ਸੀ। ਦਰਅਸਲ ਇਹ ਵੀਡੀਓਜ਼ ਤੇ ਮੈਸਜ਼ ਕੁਝ ਹੱਦ ਤਕ ਸਹੀ ਹਨ।ਇਹ ਵੀਡੀਓਜ਼ ਕੁਰੂਕਸ਼ੇਤਰ (ਹਰਿਆਣਾ) ਦੇ ਇਲਾਕੇ ਲਾਡਵਾ ਦੇ ਹਨ। ਜਿਥੇ ਬੱਚੇ ਅਗਵਾ ਹੋਣ ਦੀ ਘਟਨਾ ਤੋਂ ਖੌਫਜਦਾ ਕੁਝ ਲੋਕਾਂ ਨੇ ਬੀਤੀ ਦਿਨੀਂ ਇਕ

ਕਾਰ ਜੋ ਕਿ ਕੁਰੂਕਸ਼ੇਤਰ ਵਲ ਜਾ ਰਹੀ ਸੀ ਦੀ ਢਿੱਕੀ ਵਿਚ ਕੁਝ ਬੱਚੇ ਬੈਠੇ ਦੇਖੇ। ਕਾਰ ਦੀ ਢਿੱਕੀ ਕੁਝ ਖੁਲੀ ਹੋਈ ਸੀ, ਜਿਸ ਨੂੰ ਚੁੰਨੀ ਦੇ ਨਾਲ ਖਿੜਕੀ ਦੇ ਨਾਲ ਬੰਨਿਆ ਹੋਈਆ ਸੀ।ਲੋਕਾਂ ਨੇ ਬੱਚੇ ਢਿੱਕੀ ਵਿਚ ਬੈਠੇ ਦੇਖ ਇਹ ਸਮਝ ਲਿਆ ਕਿ ਬੱਚਾ ਚੋਰ ਗਿਰੋਹ ਇਸ ਕਾਰ ਵਿਚ ਸਵਾਰ ਹੈ, ਜੋ ਬੱਚਿਆਂ ਨੂੰ ਅਗਵਾ ਕਰ ਕੇ ਲੈ ਜਾ ਰਿਹਾ ਹੈ। ਜਿਸ ਕਾਰਨ ਕੁਝ ਮੋਟਰਸਾਈਕਲ ਸਵਾਰਾਂ ਵਲੋਂ ਕਾਰ ਦਾ ਪਿੱਛਾ ਕੀਤਾ

ਗਿਆ ਤੇ ਆਖਰ ਇਕ ਪੈਟਰੋਲ ਪੰਪ ਨੇੜੇ ਕਾਰ ਰੋਕ ਲਈ ਗਈ। ਕਾਰ ਵਿਚ 2 ਵਿਅਕਤੀ ਤੇ 3 ਔਰਤਾਂ ਸਣੇ 5 ਬੱਚੇ ਸਨ। ਲੋਕਾਂ ਵਲੋਂ ਕਾਰ ਸਵਾਰਾਂ ਨਾਲ ਧੱਕਾ-ਮੁੱਕੀ ਕੀਤੀ ਗਈ, ਉਨ੍ਹਾਂ ਤੋਂ ਬੱਚੇ ਖੋਹਣ ਦੀ ਕੋਸ਼ੀਸ਼ ਵੀ ਕੀਤੀ।ਇਸ ਦੌਰਾਨ ਕੁਝ ਲੋਕਾਂ ਨੇ ਵੀਡੀਓ ਬਣਾਈ ਤੇ ਸੋਸ਼ਲ ਮੀਡੀਆ ਉਤੇ ਵਾਈਰਲ ਕਰ ਦਿੱਤੀ। ਇਸ ਦੌਰਾਨ ਮੌਕੇ ਉਤੇ ਪੁਲਸ ਪਹੁੰਚੀ ਪਰ ਪੁਲਸ ਜਾਂਚ ਵਿਚ ਜੋ ਤੱਥ ਸਾਹਮਣੇ ਆਏ ਉਹ ਕਾਰ

ਸਵਾਰਾਂ ਦਾ ਵਿਰੋਧ ਕਰਨ ਵਾਲੀਆਂ ਲਈ ਕਾਫੀ ਨਮੋਸ਼ੀ ਭਰੇ ਸਨ। ਪੁਲਸ ਜਾਂਚ ਵਿੱਚ ਪਤਾ ਲੱਗਾ ਕਿ ਸਿਰਸਾ ਵਾਸੀ ਸੁਰਿੰਦਰ ਕੁਮਾਰ ਆਪਣੇ ਪਰਿਵਾਰ ਨਾਲ ਆਪਣੇ ਪਿਤਾ ਦੀਆਂ ਅਸਥੀਆਂ (ਫੁੱਲ) ਲੈ ਕੇ ਹਰਿਦੁਆਰ ਗਏ ਸਨ। ਘਰ ਵਿਚ ਮਾਤਮ ਦਾ ਮਾਹੌਲ ਸੀ। ਹਰਿਦੁਆਰ ਜਾਂਦੇ ਸਮੇਂ ਘਰ ਵਿਚ ਪਿੱਛੋਂ ਬੱਚੇ ਅਕੱਲੇ ਰਹਿ ਜਾਂਦੇ ਤਾਂ ਇਸ ਕਾਰਨ ਪਰਿਵਾਰ ਉਨ੍ਹਾਂ ਨੂੰ ਵੀ ਨਾਲ ਲੈ ਗਿਆ।ਕਾਰ ਵਿਚ

ਜਗ੍ਹਾ ਦੀ ਘਾਟ ਸੀ, ਜਿਸ ਕਾਰਨ 3 ਬੱਚੇ ਕਾਰ ਦੀ ਢਿੱਕੀ ਵਿਚ ਬੈਠ ਗਏ। ਢਿੱਕੀ ਨੂੰ ਚੁੰਨੀ ਨਾਲ ਬੰਨ ਦਿੱਤਾ ਗਿਆ ਤਾਂ ਜੋ ਬੱਚੇ ਬਾਹਰ ਨਾ ਡਿੱਗ ਪੈਣ। ਪਰਿਵਾਰ ਜਦ ਹਰਿਦੁਆਰ ਤੋਂ ਵਾਪਸ ਆ ਰਿਹਾ ਸੀ ਤਾਂ ਇਹ ਸਭ ਵਾਪਰ ਗਿਆ।ਜਾਂਚ ਤੋਂ ਬਾਅਦ ਹਰਿਆਣਾ ਪੁਲਸ ਵਲੋਂ ਕਾਰ ਸਵਾਰਾਂ ਨੂੰ ਛੱਡ ਦਿੱਤਾ ਗਿਆ ਹੈ।

Leave a Reply

Your email address will not be published. Required fields are marked *