ਕਿਸਾਨਾਂ ਨੇ ਸਿੱਧਾ ਡੀਸੀ ਦਫਤਰ ਅੱਗੇ ਜਾਕੇ ਕਰ ਦਿੱਤਾ ਵੱਡਾ ਕਾਂਡ

ਵੀਡੀਓ ਥੱਲੇ ਹੈ ਜੀ…..

ਬਠਿੰਡਾ ਦੇ ਸਕੱਤਰੇਤ ਦੇ ਸਾਹਮਣੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਅਹੁਦੇਦਾਰਾਂ ਵੱਲੋਂ ਝੋਨੇ ਦੀ ਪਰਾਲੀ ਲਿਆ ਕੇ ਇਸ ਨੂੰ ਅੱਗ ਲਗਾ ਦਿੱਤੀ ਗਈ। ਜਿਸ ਨਾਲ ਸਕੱਤਰੇਤ ਦੇ ਸਾਹਮਣੇ ਧੂੰਆਂ ਹੀ ਧੂੰਆਂ ਹੋ ਗਿਆ। ਪਰ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਕੀਤੀ ਗਈ। ਕਿਸਾਨ ਯੂਨੀਅਨ ਦੇ ਆਗੂਆਂ ਨੇ ਇਹ ਕਦਮ ਸਰਕਾਰ ਦੇ ਇਸ ਰਵੱਈਏ ਦੇ ਜਵਾਬ ਵਿੱਚ ਚੁੱਕਿਆ ਹੈ। ਜਿਸ ਰਾਹੀਂ ਸਰਕਾਰੀ ਅਧਿਕਾਰੀ ਮੀਡੀਆ ਰਾਹੀਂ ਉਨ੍ਹਾਂ ਨੂੰ ਧਮਕਾਉਂਦੇ ਰਹਿੰਦੇ ਹਨ ਕਿ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਲਗਾਉਂਦੇ ਹਨ। ਉਨ੍ਹਾਂ ਤੇ ਕਾਰਵਾਈ

ਕੀਤੀ ਜਾਵੇਗੀ। ਕਿਸਾਨ ਸਰਕਾਰ ਦੀਆਂ ਇਨ੍ਹਾਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ। ਸਰਕਾਰ ਜਿੰਨੇ ਮਰਜ਼ੀ ਚਲਾਨ ਕੱਟ ਲਵੇ ਅਤੇ ਪਰਚੇ ਕਰ ਲਵੇ।ਉਹ ਇਨ੍ਹਾਂ ਧਮਕੀਆਂ ਤੋਂ ਡਰਨ ਵਾਲੇ ਨਹੀਂ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਇਨ੍ਹਾਂ ਅਹੁਦੇਦਾਰਾਂ ਦੀ ਮੰਗ ਹੈ ਕਿ

ਕਿਸਾਨਾਂ ਨੂੰ ਪ੍ਰਤੀ ਏਕੜ 6 ਤੋਂ 7000 ਰੁਪਏ ਸਬਸਿਡੀ ਮਿਲਣੀ ਚਾਹੀਦੀ ਹੈ। ਜੇਕਰ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਉਂਦਾ ਤਾਂ ਉਸ ਨੂੰ ਬਿਜਾਈ ਕਰਨ ਲਈ 6000-7000 ਪ੍ਰਤੀ ਏਕੜ ਫਾਲਤੂ ਖਰਚਾ ਕਰਨਾ ਪੈਂਦਾ ਹੈ। ਸਰਕਾਰ ਨੇ ਮਸ਼ੀਨਰੀ ਤੇ ਸਬਸਿਡੀ ਦਿੱਤੀ ਹੈ। ਜਿਸ

ਨਾਲ ਕਿਸਾਨ ਦੇ ਖਰਚੇ ਵਧ ਗਏ ਹਨ। ਕਿਉਂਕਿ ਇਸ ਤਰੀਕੇ ਨਾਲ ਬਿਜਾਈ ਕਰਨ ਤੇ ਮਜ਼ਦੂਰੀ ਜ਼ਿਆਦਾ ਆਉਂਦੀ ਹੈ। ਜੈਤੋ ਵਿੱਚ ਕੁਝ ਕਿਸਾਨਾਂ ਤੇ ਪਰਚੇ ਦਰਜ ਹੋਏ ਹਨ। ਉਨ੍ਹਾਂ ਨੇ ਉੱਥੇ 8 ਤਰੀਕ ਦਾ ਪ੍ਰੋਗਰਾਮ ਰੱਖਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਜਿੰਨੇ ਮਰਜ਼ੀ

ਚਲਾਨ ਕੱਟ ਲਵੇ ਪਰਚੇ ਦਰਜ ਕਰ ਲਵੇ।ਉਹ ਜੇਲ੍ਹ ਜਾਣ ਲਈ ਤਿਆਰ ਬੈਠੇ ਹਨ। ਉਨ੍ਹਾਂ ਦੇ ਦੱਸਣ ਅਨੁਸਾਰ ਸਰਕਾਰ ਟਕਰਾਅ ਪੈਦਾ ਕਰ ਰਹੀ ਹੈ। ਸਰਕਾਰ ਕਿਸਾਨਾਂ ਨੂੰ ਕੁਝ ਨਹੀਂ ਦੇ ਰਹੀ। ਸਰਕਾਰ ਕਿਸਾਨਾਂ ਦੀ ਵੀ ਨਾ ਸੁਣੇ। ਸਿਰਫ ਗ੍ਰੀਨ ਟ੍ਰਿਬਿਊਨਲ ਦੀ ਹੀ ਸੁਣ ਲਈ

ਜਾਵੇ। ਸਰਕਾਰ ਗਰੀਨ ਟ੍ਰਿਬਿਊਨਲ ਦੀ ਕੋਰਟ ਤੇ ਬਹਿਸ ਕਰਨ ਤੋਂ ਭੱਜ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਹ 10 ਦਿਨ ਲਈ ਅੱਗ ਲਗਾਉਂਦੇ ਹਨ ਤਾਂ 6 ਮਹੀਨੇ ਫ਼ਸਲ ਦੇ ਰੂਪ ਵਿੱਚ ਹਰਿਆਵਲ ਵੀ ਦਿੰਦੇ ਹਨ। ਜਲ ਸਰੋਤਾਂ ਨੂੰ ਪ੍ਰਦੂਸ਼ਿਤ ਕੌਣ ਕਰ ਰਿਹਾ ਹੈ। ਇਸ

ਬਾਰੇ ਸਰਕਾਰ ਚੁੱਪ ਹੈ। ਸਰਕਾਰ ਨੂੰ ਸਾਰੀਆਂ ਹੀ ਧਿਰਾਂ ਦੀ ਬੈਠਕ ਛੱਡਣੀ ਚਾਹੀਦੀ ਹੈ। ਉਸ ਮੀਟਿੰਗ ਵਿੱਚ ਕਿਸਾਨ ਵੀ ਆਪਣਾ ਪੱਖ ਰੱਖਣਗੇ। ਕਿਸਾਨ ਆਪਣੇ ਹੱਕਾਂ ਲਈ ਸੰਘਰਸ਼ ਜਾਰੀ ਰੱਖਣਗੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *