ਕਿਸਾਨ ਭਈਆਂ ਨੂੰ AC ਵਾਲੀ ਕੋਠੀ ਸਮੇਤ ਇਹ ਸਹੂਲਤਾਂ ਦੇਣ ਲਈ ਵੀ ਤਿਆਰ

ਪੰਜਾਬ ‘ਚ ਝੋਨੇ ਦੀ ਲਵਾਈ ਸ਼ੁਰੂ ਹੋ ਚੁੱਕੀ ਹੈ, ਪੰਜਾਬ ਤੋਂ ਬਾਹਰ ਜ਼ਿਆਦਾ ਦਿਹਾੜੀ ਅਤੇ ਮਨਰੇਗਾ ਸਕੀਮ ਦੇ ਅਸਰ ਦੇ ਕਾਰਨ ਪੰਜਾਬ ‘ਚ ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ ਮਜ਼ਦੂਰ ਨਹੀਂ ਮਿਲ ਰਹੇ ਹਨ। ਕਿਸਾਨਾਂ ਨੂੰ ਚਿੰਤਾ ਸਤਾਉਣ ਲੱਗੀ ਹੈ ਕਿ ਝੋਨੇ ਦੀ ਲਵਾਈ ਕਿਸ ਤਰ੍ਹਾਂ ਹੋਵੇਗੀ। ਮਜ਼ਦੂਰਾਂ ਦੀ ਤਲਾਸ਼ ‘ਚ ਕਿਸਾਨ ਰੇਲਵੇ ਸਟੇਸ਼ਨਾਂ ਦੇ ਚੱਕਰ ਕੱਟ ਰਹੇ ਹਨ।ਵੀਰਵਾਰ ਸਵੇਰੇ ਸਟੇਸ਼ਨ ਦੇ ਬਾਹਰ ਮਜ਼ਦੂਰਾਂ ਨਾਲ ਗੱਲਬਾਤ ਕਰ ਰਹੇ ਪਿੰਡ ਬੂਥਗੜ੍ਹ ਦੇ ਕਿਸਾਨ ਮਨੀ ਬੈਨੀਪਾਲ ਪ੍ਰਵਾਸੀ ਮਜ਼ਦੂਰਾਂ ਨੂੰ ਨਾਲ ਲੈ ਜਾਣ ਲਈ ‘ਆ ਜੋ ਭਾਈ ਜੀ ਆ ਜੋਸਾਡੇ ਖੇਤਾਂ ‘ਚ ਝੋਨਾ ਲਗਾਓ, ਜ਼ਿਆਦਾ ਦਿਹਾੜੀ, ਏ.ਸੀ. ਵਾਲੀ ਕੋਠੀ ਨਾਲੇ ਸਾਰਾ ਰਾਸ਼ਨ ਫਰੀ ਪਾਓ’ ਦੀਆਂ ਆਵਾਜ਼ਾਂ ਲਗਾਉਂਦੇ ਹੋਏ ਦਿਖਾਏ ਦਿੱਤੇ ਪਰ ਇਸ ਦੇ ਬਾਵਜੂਦ ਮਜ਼ਦੂਰ ਉਨ੍ਹਾਂ ਦੇ ਨਾਲ ਨਹੀਂ ਗਏ ਕਿਉਂਕਿ ਉਹ 12 ਸਾਲ ਤੋਂ ਪਿੰਡ ਚੀਮਾ ‘ਚ ਇਕ ਕਿਸਾਨ ਦੇ ਕੋਲ ਕੰਮ ਕਰ ਰਹੇ ਹਨ। ਉਨ੍ਹਾਂ ਨੇ ਐਂਡਵਾਸ ਵੀ ਲਿਆ ਹੋਇਆ ਹੈ। ਉਹ ਉਨ੍ਹਾਂ ਦੇ ਕੋਲ ਹੀ ਜਾ ਕੇ ਕੰਮ ਕਰਨਗੇ।ਪਿੰਡ ਰਸੂਲਗੜ੍ਹ ਦੇ ਕਿਸਾਨ ਨੇ ਕਿਹਾ ਕਿ ਦਿਨ ‘ਚ ਚਾਰ ਵਾਰ ਰੇਲਵੇ ਸਟੇਸ਼ਨ ਦਾ ਚੱਕਰ ਲਗਾਉਂਦੇ ਹਨ ਪਰ ਮਜ਼ਦੂਰ ਨਹੀਂ ਮਿਲ ਰਹੇ।ਕਈ ਦਿਨ ਤੋਂ ਆ ਰਹੇ ਹਨਫੋਨ ਰੇਲਵੇ ਸਟੇਸ਼ਨ ‘ਤੇ ਆਪਣੇ ਸਾਥੀਆਂ ਨਾਲ ਪਹੁੰਚੇ ਮਜ਼ਦੂਰ ਰਾਮੂ ਪਾਸਵਾਨ ਨਾਲ ਜਦੋਂ ਕਿਸਾਨ ਗੱਲ ਕਰ ਰਿਹਾ ਸੀ ਤਾਂ ਉਸ ਦਾ ਦੋ-ਟੂਕ ਕਹਿਣਾ ਸੀ ਕਿ ਉਹ ਫਰੀ ਨਹੀਂ ਹੈ। ਕਈ ਦਿਨ ਪਹਿਲਾਂ ਤੋਂ ਪੁਰਾਣੇ ਮਾਲਕਾਂ ਦੇ ਫੋਨ ਆ ਰਹੇ ਹਨ। ਉਹ ਪਹਿਲਾਂ ਹੀ ਜਲੰਧਰ ਲੇਟ ਪਹੁੰਚੇ ਹਨ। ਇਸ ਸਮੇਂ ‘ਚ ਕਿਸੇ ਦੂਜੇ ਕੋਲ ਜਾਣ ਦਾ ਸਵਾਲ ਪੈਦਾ ਹੀ ਨਹੀਂ ਹੁੰਦਾਕਿਸਾਨਾਂ ਨੂੰ ਪਿਛਲੇ ਸਾਲ ਵੀ ਲੇਬਰ ਦੀ ਪਰੇਸ਼ਾਨੀ ਝੇਲਣੀ ਪਈ ਸੀ। ਬਿਹਾਰ, ਯੂ.ਪੀ. ਅਤੇ ਝਾਰਖੰਡ ਤੋਂ ਆਉਣ ਵਾਲੇ ਮਜ਼ਦੂਰਾਂ ਦੀ ਗਿਣਤੀ ‘ਚ ਲਗਾਤਾਰ ਗਿਰਾਵਟ ਆ ਰਹੀ ਹੈ, ਇਹ ਹੀ ਕਾਰਨ ਹੈ ਕਿ ਪੰਜਾਬ ਦੇ ਕਿਸਾਨ ਦੋਗੁਣੀ ਮਜ਼ਦੂਰੀ, ਫਰੀ ਭੋਜਨ, ਰਹਿਣ ਦੇ ਨਾਲ-ਨਾਲ ਫਰੀ ਮੋਬਾਇਲ ਵੀ ਆਫਰ ਕਰ ਰਹੇ ਹਨ।

Leave a Reply

Your email address will not be published. Required fields are marked *