ਕਿਸਾਨ ਵੀਰ ਦੀ ਸਕੀਮ ਨੇ ਕਰਤੀ ਕਮਾਲ

ਭਵਾਨੀਗੜ੍ਹ ਦੇ ਕਿਸਾਨ ਜਸਵਿੰਦਰ ਸਿੰਘ ਨੇ ਵਾਰ ਵਾਰ ਮੋਟਰ ਦੇ ਸਟਾਰਟਰ ਚੋਰੀ ਹੋਣ ਕਰਕੇ ਕਿਸੇ ਮਕੈਨਿਕ ਦੇ ਕਹਿਣ ਤੇ ਖੇਤਾਂ ਵਿੱਚ ਲੱਗੀ ਮੋਟਰ ਦੇ ਸਟਾਰਟਰ ਵਿੱਚ ਜੀਪੀਆਰਐਸ ਸਿਸਟਮ ਲਗਾ ਦਿੱਤਾ। ਹੁਣ ਸਟਾਰਟਰ ਤਾਂ ਭਾਵੇਂ ਫੇਰ ਵੀ ਚੋਰੀ ਹੋ ਗਿਆ ਹੈ ਪਰ ਕਿਸਾਨ ਨੇ ਜੀਪੀਆਰਐਸ ਸਿਸਟਮ ਦੀ ਮਦਦ ਨਾਲ ਚੋਰਾਂ ਨੂੰ ਫੜ ਲਿਆ ਹੈ। ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਚੋਰਾਂ ਨੂੰ ਫੜ ਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਕਿਸਾਨ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਕੋਲ ਦੋ ਏਕੜ ਜ਼ਮੀਨ ਹੈ। ਉਸ ਦੇ ਖੇਤ ਵਿੱਚ ਲੱਗੀ ਮੋਟਰ ਦਾ ਸਟਾਰਟਰ ਕਈ ਵਾਰ ਚੋਰੀ ਹੋਈ ਜਾਂਦਾ ਸੀ।

ਜਦੋਂ ਦੋ ਵਾਰ ਸਟਾਰਟਰ ਚੋਰੀ ਹੋ ਗਿਆ ਤਾਂ ਉਨ੍ਹਾਂ ਨੇ ਕਿਸੇ ਮਕੈਨਿਕ ਨਾਲ ਸਲਾਹ ਕੀਤੀ। ਮਕੈਨਿਕ ਨੇ ਉਨ੍ਹਾਂ ਨੂੰ ਸਟਾਰਟਰ ਵਿੱਚ ਜੀਪੀਆਰਐਸ ਸਿਸਟਮ ਲਗਾਉਣ ਦੀ ਸਲਾਹ ਦਿੱਤੀ। ਕਿਸਾਨ ਨੇ ਮਕੈਨਿਕ ਦੀ ਸਲਾਹ ਮੰਨ ਲਈ ਅਤੇ ਜੀਪੀਆਰਐਸ ਸਿਸਟਮ ਲਗਾ ਦਿੱਤਾ। ਜਦੋਂ ਉਹ ਖੇਤਾਂ ਵਿੱਚ ਆਇਆ ਤਾਂ ਚੋਰ ਫੇਰ ਸਟਾਰਟਰ ਚੋਰੀ ਕਰਕੇ ਲਿਜਾ ਚੁੱਕੇ ਸਨ। ਕਿਸਾਨ ਨੇ ਆਪਣੇ ਮੋਬਾਇਲ ਦੀ ਮਦਦ ਨਾਲ ਲੋਕੇਸ਼ਨ ਚੈੱਕ ਕੀਤੀ ਕਿਸਾਨ ਲੋਕੇਸ਼ਨ ਦੇ ਹਿਸਾਬ ਨਾਲ ਗਿਆ ਤਾਂ ਦੇਖਿਆ ਚੋਰ ਸੁੱਤੇ ਪਏ ਸਨ ਅਤੇ ਸਟਾਰਟਰ ਮਕਾਨ ਦੀ ਛੱਤ ਉੱਤੇ ਰੱਖਿਆ ਹੋਇਆ ਸੀ। ਕਿਸਾਨ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਚੋਰਾਂ ਨੂੰ ਫੜ ਲਿਆ ਹੈ।

ਕਿਸਾਨ ਦੀ ਹੋਰ ਕਿਸਾਨਾਂ ਨੂੰ ਵੀ ਸਲਾਹ ਹੈ ਕਿ ਉਹ ਵੀ ਜੀਪੀਆਰਐਸ ਸਿਸਟਮ ਲਗਾ ਲੈਣ ਤਾਂ ਕਿ ਚੋਰੀ ਹੋਣ ਤੋਂ ਬਚਾਅ ਹੋ ਸਕੇ। ਕਿਸਾਨ ਦੇ ਦੱਸਣ ਅਨੁਸਾਰ ਦੋ ਚੋਰ ਰਾਮਪੁਰਾ ਦੇ ਰਹਿਣ ਵਾਲੇ ਹਨ ਅਤੇ ਇੱਕ ਭਵਾਨੀ ਗੜ੍ਹ ਦਾ ਰਹਿਣ ਵਾਲਾ ਹੈ। ਮਕੈਨਿਕ ਨੇ ਵੀ ਕਿਸਾਨਾਂ ਨੂੰ ਜੀਪੀਆਰਐਸ ਸਿਸਟਮ ਲਗਾਉਣ ਦੀ ਸਲਾਹ ਦਿੱਤੀ ਹੈ। ਇਸ ਨਾਲ ਚੋਰੀ ਹੋਣ ਤੋਂ ਬਚਾਅ ਰਹਿੰਦਾ ਹੈ। ਇਹ ਹੁਣ ਵੀ ਦੱਸ ਰਿਹਾ ਹੈ ਕਿ ਸਟਾਰਟਰ ਥਾਣੇ ਵਿੱਚ ਪਿਆ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਸਟਾਰਟਰ ਵਿੱਚ ਜੀਪੀਆਰਐਸ ਸਿਸਟਮ ਲੱਗਾ ਹੋਣ ਕਰਕੇ ਚੋਰ ਫੜੇ ਗਏ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਚੋਰ ਕਾਬੂ ਕਰ ਲਏ ਹਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *