ਕੁੜੀਆਂ ਦੇ ਕਾਲਜ ਅੱਗੇ ਗੇੜੇ ਮਾਰਨ ਵਾਲੇ ਦੀ ਹੋਈ ਸਰਵਿਸ

ਸੀਸੀਟੀਵੀ ਕੈਮਰੇ ‘ਚ ਕੈਦ ਹੋਈ ਇਸ ਵੀਡੀਓ ਵਿੱਚ ਕਈ ਮੁੰਡੇ ਰਲ ਕੇ ਇੱਕ ਮੁੰਡੇ ਨੂੰ ਕੁੱਟਦੇ ਨਜ਼ਰ ਆ ਰਹੇ ਹਨ ਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ । ਆਓ ਜਾਣਦੇ ਹਾਂ ਇਸ ਵੀਡੀਓ ਦੇ ਪਿੱਛੇ ਦਾ ਸੱਚ ।

ਦਰਅਸਲ ਮਾਮਲਾ ਇਹ ਸੀ ਕਿ ਇਹ ਮੁੰਡਾ ਸਿੱਧਵਾਂ ਕਾਲਜ ਫਾਰ ਵੂਮੈਨ ਅੱਗੇ ਬਿਨਾ ਗੱਲੋਂ ਗੇੜੀਆਂ ਲਾ ਰਿਹਾ ਸੀ । ਜਦੋਂ ਉਸ ਪਿੰਡ ਦੇ ਮੁੰਡਿਆਂ ਨੇ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਅੱਗੋਂ ਕਹਿਣ ਲੱਗਾ ਕਿ ਉਹ ਤਾਂ ਏਦਾਂ ਹੀ ਗੇੜੀਆਂ ਲਾਵੇਗਾ ਤੇ ਜੇ ਕਿਸੇ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਹਨਾਂ ਨੂੰ ਥੱਪੜਾਂ ਨਾਲ ਕੁੱਟੇਗਾ ।

ਜਦੋਂ ਬਹੁਤ ਸਮਝਾਉਣ ਦੇ ਬਾਅਦ ਵੀ ਉਹ ਨਾ ਸਮਝਿਆ ਤਾਂ ਪਿੰਡ ਦੇ ਮੁੰਡਿਆਂ ਨਾਲ ਉਸਦੀ ਹੱਥੋਪਾਈ ਹੋ ਗਈ, ਜਿਸ ਤੋਂ ਬਾਅਦ ਉਹਨਾਂ ਮੁੰਡਿਆਂ ਨੇ ਉਸਤੇ ਖੂਬ ਹੱਥ ਹੌਲਾ ਕੀਤਾ ।

ਤੁਸੀਂ ਇਸ ਵੀਡੀਓ ਬਾਰੇ ਕੀ ਸੋਚਦੇ ਹੋ ? ਆਪਣੇ ਵਿਚਾਰ ਕੰਮੈਂਟ ਕਰਕੇ ਜਰੂਰ ਦੱਸੋ । ਪੰਜਾਬ ਨਾਲ ਜੁੜੇ ਹੋਰ ਮੁੱਦਿਆਂ ਦੀ ਜਾਣਕਾਰੀ ਲੈਣ ਲਈ ਸਾਡੇ ਪੇਜ਼ ਨਾਲ ਜੁੜੇ ਰਹੋ । ਧੰਨਵਾਦ

Leave a Reply

Your email address will not be published. Required fields are marked *