ਕੈਨੇਡਾ ਵਿੱਚ ਖੇਤੀਬਾੜੀ ਕਰਨ ਵਾਲਿਆਂ ਨੂੰ ਦਿੱਤੀ ਜਾ ਰਹੀ ਹੈ ਪੱਕੀ ਨਾਗਰਿਕਤਾ

2020 ਤੱਕ ਕੈਨੇਡਾ ਵਿੱਚ ਖੇਤੀਬਾੜੀ ਕਰਨ ਵਾਲਿਆਂ ਨੂੰ ਪੱਕੀ ਨਾਗਰਿਕਤਾ ਦਿੱਤੀ ਜਾ ਰਹੀ ਹੈ, ਇਸ ਲਈ ਤੁਸੀਂ ਵੀ ਅਪਲਾਈ ਕਰ ਸਕਦੇ ਹੋ, ਕੈਨੇਡਾ ਜਾਣ ਤੋਂ ਲੈ ਕੇ ਉਥੇ ਪੱਕੀ ਨਾਗਰਿਕਤਾ ਹਾਸਲ ਕਰਨ ਤੱਕ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ।ਉਥੇ ਹੀ ਫੈਡਰਲ ਸਰਕਾਰ ਅਗਲੇ ਸਾਲ ਭਾਵ 2020 ਦੀ ਸ਼ੁਰੂਆਤ ‘ਚ ਇਥੇ ਕੰਮ ਕਰ ਰਹੇ ਵਿਦੇਸ਼ੀ ਕਾਮਿਆਂ ਨੂੰ ਪੱਕੀ ਨਾਗਰਿਕਤਾ ਦੇਣ ਲਈ ਇਕ ਨਵੇਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਇਸ ਪ੍ਰੋਗਰਾਮ ਦਾ ਨਾਂ ‘ਪਾਇਲਟ ਪ੍ਰੋਗਰਾਮ’ ਹੈ ਚ ਖੇਤੀਬਾੜੀਨਾਲ ਸਬੰਧਿਤ ਵਿਦੇਸ਼ੀ ਕਾਮਿਆਂ ਨੂੰ ਪੀ. ਆਰ. (ਕੈਨੇਡਾ ਦੀ ਪੱਕੀ ਨਾਗਰਿਕਤਾ) ਦਿੱਤੀ ਜਾਵੇਗੀ।ਦੱਸ ਦਈਏ ਕਿ ਫੈਡਰਲ ਸਰਕਾਰ ਨੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਖੇਤੀਬਾੜੀ ‘ਚ ਚੱਲ ਰਹੀ ਕਾਮਿਆਂ ਦੀ ਘਾਟ ਨੂੰ ਲੈ ਕੇ ਕੀਤੀ ਹੈ ਯੋਗਤਾ ਐਗਰੀ ਫੂਡ ਇਮੀਗ੍ਰੇਸ਼ਨ ਪਾਇਲਟ ਨੇ ਐਲਾਨ ਕੀਤਾ ਕਿ ਇਹ ਪ੍ਰੋਗਰਾਮ ਉਨ੍ਹਾਂ ਕਾਮਿਆਂ ਲਈ ਹੈ ਜਿਹੜੇ ਕਿ ਮੀਟ ਪ੍ਰੋਸੈਸਿੰਗ, ਮਸ਼ਰੂਮ ਅਤੇ ਗ੍ਰੀਨ ਹਾਊਸ ਕ੍ਰਾਪ ਪ੍ਰੋਡੱਕਸ਼ਨ ‘ਚ ਕੰਮ ਕਰ ਰਹੇ ਹਨ। ਇਸ ਪ੍ਰੋਗਰਾਮ ਰਾਹੀਂ ਪੱਕੀ ਨਾਗਰਿਕਤਾ ਹਾਸਲ ਕਰਨ ਲਈ ਇਨ੍ਹਾਂ ਫੀਲਡਾਂ ‘ਚ ਕੰਮ ਕਰ ਰਹੇ ਕਾਮਿਆਂ ਨੂੰ 1 ਸਾਲ ਦਾ ਤਜ਼ਰਬਾ, ਅੰਗ੍ਰੇਜ਼ੀ ਅਤੇ ਫ੍ਰੈਂਚ ‘ਚ ਗੱਲਬਾਤ ਕਰਨ ਲਈ, ਹਾਈ ਸਕੂਲ ਸਿੱਖਿਆ ਅਤੇ ਜਾਬ ਆਫਰ ਲੋੜੀਂਦੀ ਹੈਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਖੇਤੀਬਾੜੀ ਉਦਯੋਗ ਨੇ ਕੈਨੇਡਾ ਦੀ ਇਕਨਾਮਿਕ ਗ੍ਰੋਥ ਅਤੇ ਨੌਕਰੀਆਂ ਪੈਦਾ ਕਰਨ ‘ਚ ਅਹਿਮ ਯੋਗਦਾਨ ਪਾਇਆ ਹੈ। ਪਿਛਲੇ ਸਾਲ ਦੀ ਰਿਪੋਰਟ ਮੁਤਾਬਕ ਖੇਤੀਬਾੜੀ ਬਰਾਮਦ ਨੇ ਇਕ ਨਵਾਂ ਰਿਕਾਰਡ ਬਣਾਇਆ ਸੀ ਜਿਸ ‘ਚ 66.2 ਬਿਲੀਅਨ ਡਾਲਰ ਦਾ ਫਾਇਦਾ ਹੋਇਆ ਸੀ। ਇਹ ਪਾਇਲਟ ਪ੍ਰੋਗਰਾਮ ਇਕ ਉਦਾਹਰਣ ਹੈ ਕਿ ਕਿਵੇਂ ਇਮੀਗ੍ਰੇਸ਼ਨ ਲੋਕਲ ਇਕਨਾਮੀ ‘ਚ ਵਾਧਾ ਕਰ ਰਹੀ ਹੈ ਅਤੇ ਕੈਨੇਡੀਅਨਾਂ ਲਈ ਹੋਰ ਨੌਕਰੀਆਂ ਪੈਦਾ ਕਰ ਰਹੀ ਹੈ।

Leave a Reply

Your email address will not be published. Required fields are marked *