ਗੁਰੂ ਨਾਨਕ ਜੀ ਦੀਆਂ ਮੂਰਤੀਆਂ…..!

ਇਹੋ ਜਿਹੇ ਬੁੱਤ ਹੁਣ ਆਮ ਹੋ ਗਏ ਨੇ। ਸਿੱਖੀ ਦੇ ਦੁਸ਼ਮਣ ਕਹਿੰਦੇ ਨੇ ਇਹ ਗੁਰੂ ਨਾਨਕ ਸਾਹਿਬ ਦੇ ਬੁੱਤ ਨੇ। ਅਸਲ ਵਿਚ ਸਿੱਖੀ ਦੇ ਵੈਰੀ ਕਹਿ ਰਹੇ ਨੇ ਕਿ ਸਿੱਖੋ ! ਗੁਰੂ ਗਰੰਥ ਸਾਹਿਬ ਦਾ ਖਹਿੜਾ ਛੱਡੋ,ਗੁਰਦਵਾਰੇ ਜਾਣਾ ਬੰਦ ਕਰੋ ਤੇ ਹਿੰਦੂਆਂ ਵਾਂਗ ਹੀ ਘਰ-ਦਫਤਰ-ਦੁਕਾਨ ਵਿਚ ਇਕ ‘ਆਲ਼ਾ’ ਜਿਹਾ ਬਣਾਕੇ ਇਹ ਬੁੱਤ ਰੱਖੋ,ਧੂਫਾਂ ਧੁਖਾਓ ਤੇ ਸਤਿਨਾਮ-ਵਾਹਿਗੁਰੂ ਕਰੀ ਚੱਲੋ। ਦੁਸ਼ਮਣਾਂ ਦੇ ਮੱਕੜਜਾਲ ਵਿਚ ਫਸਕੇ ਬਥੇਰੇ ਘਰਾਂ ਵਿਚ ਇਹ ਪਖੰਡ ਚੱਲ ਵੀ ਰਿਹਾ ਹੈ। ਕਈ ਤਾਂ ਨਾਲ ਹੋਰ ਦੇਵੀ ਦੇਵਤਿਆਂ ਨੂੰ ਵੀ ਨਾਲ ਹੀ ਰੱਖੀ ਬੈਠੇ ਨੇ। ਸਿੱਖੀ ਦੇ ਵੈਰੀ ਚਾਹੁੰਦੇ ਨੇ ਕਿ ਜਿਵੇਂ 1969 ਵਿਚ ਗੁਰੂ ਨਾਨਕ ਪਾਤਸ਼ਾਹ ਦੀ 500 ਸਾਲਾ ਸ਼ਤਾਬਦੀ ਮੌਕੇ ਗੁਰੂ ਨਾਨਕ ਸਾਹਿਬ ਦੀਆਂ ਨਕਲੀਫੋਟੋਆਂ,ਪੇਟਿੰਗਾਂ ਨੂੰ ਸਿੱਖ ਜਜਬਾਤਾਂ ਦੇ ਡਟਵੇਂ ਵਿਰੋਧ ਦੇ ਬਾਵਜੂਦ ਮਾਨਤਾ ਦਿਵਾਈ ਗਈ ਸੀਹੁਣ ਜਦ ਸਿੱਖ 550 ਸਾਲਾ ਮਨਾਉਣਗੇ ਤਾਂ ਗੁਰੂ ਨਾਨਕ ਸਾਹਿਬ ਦੀ ਮੂਰਤੀ ਦੇ ਪੁਜਾਰੀ ਬਣਾਉਣੇ ਹਨ। ਸਰੋਤਾਂ ਅਨੁਸਾਰ ਲੱਖਾਂ ਹੀ ਇਹੋ ਜਿਹੇ ਬੁੱਤ ਸੁਲਤਾਨਪੁਰ ਲੋਧੀ ਤੇ ਹੋਰ ਗੁਰਧਾਮਾਂ ਦੇ ਬਾਹਰ ਵਿਕਣ ਲਈ ਤਿਆਰ ਹੋ ਰਹੇ ਨੇ। ਜਦ ਸੰਗਤਾਂ ਗੁਰੂ ਨਾਨਕ ਪਾਤਸ਼ਾਹ ਦੀ ਯਾਦ ਵਿਚ ਥਾਂ-ਥਾਂ ਸਮਾਗਮ ਕਰਨਗੀਆਂ ਤਾਂ ਇਹ ਬੁੱਤ ਵੀ ਵਿਕਣਗੇ। ਜਦ ਸਿੱਖ ਇੰਨਾਂ ਦਾ ਵਿਰੋਧ ਕਰਨਗੇ ਤਾਂ ਜਿਹੜੇ ਦੁਸ਼ਮਣ ਦੇ ਦਲਾਲ ਹੋਣਗੇ ਉਹ ਕਹਿਣਗੇ ਕਿ ‘ਗਰੀਬ ਦੁਕਾਨਦਾਰਾਂ” ਨਾਲ ਧੱਕਾ ਕਰਦੇ ਨੇ। ਸਿੱਖੀ ਦੇ ਵੈਰੀ ਹੱਸਣਗੇ ਤੇ ਪੰਜ ਸਦੀਆਂ ਦਾ ਵੈਰ ਹੋਰ ਗੂੜ੍ਹਾ ਹੋਵੇਗਾ। ਦੁਸ਼ਮਣਹੱਸੇਗਾ ਕਿ “ਗੁਰੂ ਨਾਨਕ ਸਾਹਿਬ! ਆਹੀ ਸੀ ਨਾ ਸਿੱਖ,ਜਿੰਨਾਂ ਨੂੰ ਬੁੱਤ-ਪ੍ਰਸਤੀ ਤੋਂ ਰੋਕਿਆ ਸੀ,ਦੇਖ ਲਓ,ਇਹ ਤੁਹਾਡੇ ਹੀ ਬੁੱਤਾਂ ਨੂੰ ਮੱਥਾ ਟੇਕ ਰਹੇ ਹੁਣ।” ਹੁਣ ਸਾਡਾ ਤਾਂ ਭਾਈ ਬੁਲਾਕਾ ਸਿੰਘ ਵਾਂਗ ਹੋਕਾ ਹੈ ਕਿ ਖਾਲਸਾ ਜੀ ! ਦੁਸ਼ਮਣ ਨੇ ਸਿੱਖੀ ਉਤੇ ਹਮਲਾ ਕਰ ਦਿੱਤਾ ਹੈ। ਅਸੀਂ ਤਾਂ ਹਾਲ ਦੋਹਾਈ ਹੀ ਪਾ ਸਕਦੇ ਹਾਂ ਕਿ ਬਈ ਸੰਗਤ ਜੀ ! ਡਾਕਾ ਵੱਜਣ ਲੱਗਾ ਹੈ ਗੁਰੂ ਦੇ ਸਿਧਾਂਤ ਉਤੇਅਸੀਂ ਤਾਂ ਦੱਸ ਹੀ ਸਕਦੇ ਹਾਂ ਕਿ ਵੈਰੀ ਹਿੱਕ ਤੇ ਚੜ੍ਹਕੇ ਨੱਚ ਰਿਹਾ ਹੈ। ਹੁਣ ਹਰੇਕ ਸਿੱਖ ਦਾ ਆਪਦਾ ਫਰਜ਼ ਹੈ ਕਿ ਉਹਨੇ ਇੰਨਾਂ ਮਨੋਕਲਪਿਤ ਫੋਟੋਆਂ,ਪੇਟਿੰਗਾਂ ਤੇ ਬੁੱਤਾਂ ਦਾ ਹਾਮੀ ਬਣਕੇ ਗੁਰੂ ਘਰ ਨਾਲ ਵੈਰ ਕਮਾਉਣਾ ਹੈ ਕਿ ਸਿੱਖੀ ਸਿਦਕ ਨਿਭਾਉਣਾ ਹੈ। ਫੈਸਲਾ ਕਰਨਾ ਪੈਣਾ ਹੈ ਕਿ ਸਿੱਖੀ ਮਰਵਾਉਣੀ ਹੈਕਿ ਬਚਾਉਣੀ ਹੈ? ਜਿਥੇ ਵੀ ਇਹੋ ਜਿਹੀ ਨਕਲੀ ਫੋਟੋ,ਬੁੱਤ,ਪੇਟਿੰਗ ਮਿਲੇ ਉਹਦਾ ਵਿਰੋਧ ਕਰੋ! ਅਦਾਲਤ ਵਿਚ ਵੀ ਜਾਓ ਕਿ ਇਹ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਵੰਗਾਰਿਆ ਜਾ ਰਿਹਾ ਹੈ। ਦੁਸ਼ਮਣ ਸਾਨੂੰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਆਰਾਮ ਨਾਲ ਨਹੀ ਮਨਾਉਣ ਦੇਵੇਗਾ। ਹਮਲੇ ਹੋਣਗੇ ਤੇ ਸਿੱਖਾਂ ਨੂੰ ਸੰਤਾਪ ਭੋਗਣਾ ਪਵੇਗਾ।ਸਿੱਖੋ !! ਤਿਆਰ ਰਹੋ ਸਿੱਖੀ ਦੇ ਨਿਰਾਲੇ ਬਾਗ ਤੇ ਹੋਏ ਇਸ ਹੱਲੇ ਦਾ ਠੋਕਵਾਂ ਜਵਾਬ ਦੇਣ ਨੂੰ….ਬਾਬਾ ਨਾਨਕ ਜੀ ਸਾਡੀ ਬਾਂਹ ਫੜਨਗੇ ਤੇ ਫਤਿਹ ਸਾਡੀ ਹੋਵੇਗੀ। ਵੀਡੀਓ ਸ਼ੇਅਰ ਕਰਦਿਓ ਵੱਧ ਤੋਂ ਵੱਧ ਕਿਉਂਕਿ ਸਾਡੀ ਇਹੀ ਸ਼ੇਅਰ ਕਰਨ ਦੀ ਸੇਵਾ ਸਾਡੀ ਕੌਮ ਦੇ ਕੰਮ ਆਵੇਗੀ। ਸਾਨੂੰ ਪਤਾ ਲੱਗੇਗਾ ਤਾਹੀਂ ਅਸੀਂ ਜਾਗਾਂਗੇ

Leave a Reply

Your email address will not be published. Required fields are marked *