ਝੋਨੇ ਦੇ ਸੀਜਨ ਤੋਂ ਪਹਿਲਾਂ ਸਰਕਾਰ ਨੇ ਕਿਸਾਨਾਂ ਦੇ ਹੱਕ ਵਿੱਚ ਲਿਆ ਇਹ ਫੈਸਲਾ…

ਕਣਕ ਦੀ ਵਾਢੀ ਚੱਲ ਰਹੀ ਹੈ ਅਤੇ ਇਸ ਤੋਂ ਬਾਅਦ ਕਿਸਾਨ ਝੋਨੇ ਦੀ ਫ਼ਸਲ ਦੀ ਤਿਆਰੀ ਨੂੰ ਲੱਗ ਪੈਣਗੇ ,ਝੋਨੇ ਦੇ ਸੀਜਨ ਤੋਂ ਪਹਿਲਾਂ ਸਰਕਾਰ ਨੇ ਕਿਸਾਨਾਂ ਦੇ ਹੱਕ ਵਿੱਚ ਅਹਿਮ ਫੈਸਲਾ ਲਿਆ ਹੈ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਸੋਮਵਾਰ ਨੂੰ ਹੋਈ ਮੰਤਰੀ-ਮੰਡਲ ਦੀ ਆਰਥਿਕ ਮਾਮਲਿਆਂ ਦੀ ਬੈਠਕ(ਸੀਸੀਈਏ) ਦੀ ਮੀਟਿੰਗ ਵਿੱਚ ਖਾਦ ਵਿਭਾਗ( ਡਿਪਾਰਟਮੈਂਟ ਆਫ਼ ਫਰਟੀਲਾਈਜ਼ਰ) ਦੀ ਨਵੀਂ ਯੂਰੀਆ ਨੀਤੀ-2015 ਦੀ ਸਮਾਂ ਸੀਮਾ ਨੂੰ ਇੱਕ ਅਪ੍ਰੈਲ 2019 ਤੋਂ ਅਗਲੇ ਹੁਕਮ ਤੱਕ ਵਧਾਉਣ ਲਈ ਮਨਜ਼ੂਰੀ ਦਿੱਤੀ।ਇਸ ਫ਼ੈਸਲੇ ਤੋਂ ਕਿਸਾਨਾਂ ਨੂੰ ਆਸਾਨੀ ਨਾਲ ਯੂਰੀਆ ਦੀ ਉਪਲਬਧਤਾ ਸੁਨਿਸ਼ਚਿਤ ਹੋ ਸਕੇਗੀ।

ਇਸ ਨੀਤੀ ਦੇ ਬਾਅਦ ਯੂਰੀਆ ਕੰਪਨੀਆਂ ਨੂੰ ਸਬਸਿਡੀ ਦੇਣ ਦੇ ਫ਼ਾਰਮੂਲੇ ਵਿੱਚ ਬਦਲਾਅ ਕੀਤਾ ਗਿਆ ਹੈ। ਯੂਰੀਆ ਕੰਪਨੀਆਂ ਨੂੰ ਲਾਗਤ ਦੇ ਆਧਾਰ ਉੱਤੇ ਸਬਸਿਡੀ ਦੇਣ ਦੀ ਮਨਜ਼ੂਰੀ ਦਿੱਤੀ ਗਈ ਹੈ।ਇਸ ਨਾਲ ਯੂਰੀਆ ਸੈਕਟਰ ਵਿੱਚ ਨਿਵੇਸ਼ ਵਧਾਉਣ ਵਿੱਚ ਮਦਦ ਮਿਲਣ ਦੀ ਉਮੀਦ ਹੈ। ਨਵੀਂ ਯੂਰੀਆ ਪਾਲਿਸੀ ਲਾਗੂ ਹੋਣ ਤੋਂ ਲਾਗਤ ਦੇ ਆਧਾਰ ਉੱਤੇ ਸਬਸਿਡੀ ਮਿਲੇਗੀ ਤੇ ਘਰੇਲੂ ਉਤਪਾਦ ਨੂੰ ਵਢਾਵਾ ਮਿਲੇਗਾ। ਨਾਲ ਹੀ ਨਿਰਯਾਤ ਪ੍ਰਾਈਸ ਦੀ ਚਿੰਤਾ ਘੱਟ ਹੋਵੇਗੀ।ਘਰੇਲੂ ਉਤਪਾਦ ਵਧੇਗਾ-ਕਿਸਾਨਾਂ ਦੇ ਲਈ ਯੂਰੀਆ ਦੇ 50 ਕਿੱਲੋ ਬੈਗ ਦੇ ਮੁੱਲ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਨੀਮ ਕੋਡਿਡ ਯੂਰੀਆ ਦੇ ਲਈ ਕਿਸਾਨਾਂ ਨੂੰ ਪ੍ਰਤੀ ਬੈਗ 14 ਰੁਪਏ ਵਾਧੂ ਰਾਸ਼ੀ ਦਾ ਭੁਗਤਾਨ ਕਰਨਾ ਹੋਵੇਗਾ।ਇਸ ਨੀਤੀ ਨਾਲ ਊਰਜਾ ਖਪਤ ਦੇ ਨਵੇਂ ਨਿਯਮਾਂ ਉੱਤੇ ਅਮਲ ਕਰਨ ਤੇ ਦਰਾਮਦ ਦੀ ਜਗ੍ਹਾ ਦੂਸਰੇ ਬਦਲ ਅਪਣਾਉਣ ਤੋਂ ਅਗਲੇ 4 ਸਾਲ ਦੌਰਾਨ ਸਿੱਧੇ ਰੂਪ ਤੋਂ 2,618 ਕਰੋੜ ਤੇ ਅਸਿੱਧੇ ਰੂਪ ਤੋਂ 2,211 ਕਰੋੜ ਦੀ ਸਬਸਿਡੀ ਦੀ ਬੱਚਤ ਹੋਵੇਗੀ। ਕੁੱਲ ਮਿਲਾ ਕੇ 4,829 ਕਰੋੜ ਦੀ ਸਬਸਿਡੀ ਬੱਚਤ ਹੋਵੇਗੀ।

Leave a Reply

Your email address will not be published. Required fields are marked *