ਟਰਾਲੀਆਂ ਭਰਕੇ ਆਏ ਕਿਸਾਨਾਂ ਦੀ ਸਕੀਮ ਨੇ ਉਡਾਏ ਸਭ ਦੇ ਹੋਸ਼

ਅੱਜਕਲ੍ਹ ਵਾਤਾਵਰਨ ਪ੍ਰਦੂ-ਸ਼ਣ ਦਾ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵਾਤਾਵਰਨ ਪ੍ਰਦੂ-ਸ਼ਣ ਤੋਂ ਹਰ ਕੋਈ ਫਿਕ-ਰਮੰਦ ਹੈ। ਕਿਉਂਕਿ ਇਸ ਨਾਲ ਕੈਂ-ਸਰ ਵਰਗੀਆਂ ਲਾਇ-ਲਾਜ ਬਿਮਾ-ਰੀਆਂ ਫ਼ੈਲ ਰਹੀਆਂ ਹਨ ਸਰਕਾਰ ਦੁਆਰਾ ਕਿਸਾਨਾਂ ਤੇ ਸਖ-ਤਾਈ ਕੀਤੀ ਜਾ ਰਹੀ ਹੈ। ਜਿਹੜੇ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਂਦੇ ਹਨ। ਉਨ੍ਹਾਂ ਦੇ ਚਲਾਨ ਕੱਟੇ ਜਾ ਰਹੇ ਹਨ। ਕਈਆਂ ਤੇ ਪਰਚੇ ਕੀਤੇ ਜਾ ਰਹੇ ਹਨ। ਜਦ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਪਰਾਲੀ ਨੂੰ ਅੱਗ ਲਗਾਉਣਾ ਕਿਸਾਨਾਂ ਦੀ ਮਜ ਬੂ ਰੀ ਹੈ। ਜੇਕਰ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਉਂਦੇ ਤਾਂ ਕਣਕ ਦੀ ਬਿਜਾਈ ਕਰਨ ਲਈ ਉਨ੍ਹਾਂ ਨੂੰ ਜ਼ਿਆਦਾ ਖ਼ਰਚਾ ਕਰਨਾ ਪੈ ਰਿਹਾ ਹੈ। ਇਸ ਲਈ ਸਰਕਾਰ ਨੂੰ ਪਰਾਲੀ ਦਾ ਕੋਈ ਨਾ ਕੋਈ ਪ੍ਰਬੰਧ ਕਰਨਾ ਚਾਹੀਦਾ ਹੈ।

ਜੇਕਰ ਸਰਕਾਰ ਪਰਾਲੀ ਨੂੰ ਸੰਭਾਲਣ ਵਿੱਚ ਕਿਸਾਨ ਦੀ ਕੋਈ ਮਦਦ ਕਰੇ ਤਾਂ ਹੀ ਵਾਤਾਵਰਨ ਨੂੰ ਬਚਾਇਆ ਜਾ ਸਕਦਾ ਹੈ। ਕਿਰਤੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਬਠਿੰਡਾ ਦੀ ਸ਼ਾਖਾ ਵੱਲੋਂ ਡੀਸੀ ਦਫ਼ਤਰ ਦੇ ਬਾਹਰ ਪਰਾਲੀ ਸੁੱ ਟ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਧਾਨ ਦਾ ਕਹਿਣਾ ਹੈ ਕਿ ਸਰਕਾਰ ਦੀਆਂ ਨੀਤੀਆਂ ਪ੍ਰਤੀ ਰੋ ਸ ਪ੍ਰਗਟਾਉਣ ਲਈ ਉਨ੍ਹਾਂ ਨੇ ਅਜਿਹਾ ਕੀਤਾ ਹੈ। ਪ੍ਰਧਾਨ ਦੇ ਕਹਿਣ ਅਨੁਸਾਰ ਸੁਪਰੀਮ ਕੋਰਟ ਦੇ ਜ਼ੋਰ ਪਾਉਣ ਤੇ ਹੀ ਪੰਜਾਬ ਸਰਕਾਰ ਕਿਸਾਨਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਬੋਨਸ ਦੇਣ ਲਈ ਸਹਿਮਤ ਹੋਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਹਨ ਕਿ ਬੋਨਸ ਉਨ੍ਹਾਂ ਕਿਸਾਨਾਂ ਨੂੰ ਮਿਲੇਗਾ। ਜਿਨ੍ਹਾਂ ਨੇ ਪਰਾਲੀ ਨਹੀਂ ਸਾ ੜੀ।

ਕਿਸਾਨ ਆਗੂ ਦੇ ਦੱਸਣ ਅਨੁਸਾਰ ਉਨ੍ਹਾਂ ਨੇ ਪਿਛਲੇ ਸਾਲ ਵੀ ਇਸ ਤਰ੍ਹਾਂ ਹੀ ਇੱਥੇ ਲਿਆ ਕੇ ਪਰਾਲੀ ਸੁੱਟੀ ਸੀ ਅਤੇ ਮੰਗ ਕੀਤੀ ਸੀ ਕਿ ਪਰਾਲੀ ਦਾ ਕੋਈ ਪ੍ਰਬੰਧ ਕੀਤਾ ਜਾਵੇ। ਪਰ ਸਾਲ ਬੀਤ ਜਾਣ ਤੋਂ ਬਾਅਦ ਵੀ ਸਰਕਾਰ ਨੇ ਕੋਈ ਹੱਲ ਨਹੀਂ ਕੀਤਾ। ਹੁਣ ਪ੍ਰਸ਼ਾਸਨ ਦੁਆਰਾ ਮਜ਼ਦੂਰ ਲਗਾ ਕੇ ਪਰਾਲੀ ਚੁਕਾਈ ਜਾਵੇਗੀ। ਜਦੋਂ ਸਰਕਾਰ ਨੂੰ ਇੰਨੀ ਕੁ ਹੀ ਪਰਾਲੀ ਚੁੱਕਣ ਸਮੇਂ ਕਠਿ-ਨਾਈ ਆਵੇਗੀ ਤਾਂ ਉਨ੍ਹਾਂ ਨੂੰ ਅਹਿਸਾਸ ਹੋਵੇਗਾ ਕਿ ਇੰਨੀ ਜ਼ਿਆਦਾ ਮਾਤਰਾ ਵਿੱਚ ਪਰਾਲੀ ਨੂੰ ਸੰਭਾਲਣ ਸਮੇਂ ਕਿਸਾਨ ਨੂੰ ਕਿੰਨੀ ਕੁ ਕਠਿ-ਨਾਈ ਦਾ ਸਾਹਮਣਾ ਕਰਨਾ ਪੈਂਦਾ ਹੋਵੇਗਾ।

Leave a Reply

Your email address will not be published. Required fields are marked *