ਟਰੂਡੋ ਦੀ ਸੱਜੀ ਬਾਂਹ ਹਰਜੀਤ ਸਿੰਘ ਸੱਜਣ ਨਾਲ ਚੋਣਾਂ ਚ ਕੀ ਹੋਇਆ

ਕੈਨੇਡਾ ਵਿੱਚ 43 ਵੀਂ ਸੰਸਦ ਲਈ ਪਈਆਂ ਵੋਟਾਂ ਦੇ ਨਤੀਜੇ ਘੋਸ਼ਿਤ ਕਰ ਦਿੱਤੇ ਗਏ ਹਨ। ਭਾਵੇਂ ਕੋਈ ਵੀ ਪਾਰਟੀ ਸਰਕਾਰ ਬਣਾਉਣ ਲਈ ਲੋੜੀਂਦੇ ਮੈਂਬਰ ਨਹੀਂ ਜੁਟਾ ਸਕੀ ਪਰ ਫਿਰ ਵੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਸਭ ਤੋਂ ਵੱਡੀ ਜੇਤੂ ਪਾਰਟੀ ਦੇ ਰੂਪ ਵਿੱਚ ਸਾਹਮਣੇ ਆਈ ਹੈ। ਇਸ ਪਾਰਟੀ ਨੂੰ 157 ਸੀਟਾਂ ਤੇ ਜਿੱਤ ਹਾਸਲ ਹੋਈ ਹੈ। ਹੁਣ ਇਹ ਪਾਰਟੀ ਐਨਡੀਪੀ ਦੇ ਨਾਲ ਮਿਲ ਕੇ ਸਰਕਾਰ ਬਣਾ ਸਕਦੀ ਹੈ। ਟਰੂਡੋ ਸਰਕਾਰ ਦੇ ਲੰਘੇ ਕਾਰਜਕਾਲ ਦੌਰਾਨ ਰੱਖਿਆ ਮੰਤਰੀ ਹਰਜੀਤ ਸਿੰਘ ਵੈਨਕੂਵਰ ਦੱਖਣ ਤੋਂ ਦੁਬਾਰਾ ਫਿਰ ਚੋਣ ਜਿੱਤ ਗਏ ਹਨ। ਉਨ੍ਹਾਂ ਨੂੰ 41.1 ਫੀਸਦੀ ਵੋਟ ਪ੍ਰਾਪਤ ਹੋਏ।

ਜਦ ਕਿ ਉਨ੍ਹਾਂ ਦੇ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਨੂੰ 33.5 ਫ਼ੀਸਦੀ ਵੋਟ ਮਿਲੇ। ਇਸ ਤਰ੍ਹਾਂ ਹੀ ਐਨਡੀਪੀ ਦੇ ਉਮੀਦਵਾਰ ਨੂੰ 18.5 ਫ਼ੀਸਦੀ ਵੋਟ ਮਿਲੇ ਅਤੇ ਗ੍ਰੀਨ ਪਾਰਟੀ ਨੂੰ ਸਿਰਫ 5.6 ਫੀਸਦੀ ਵੋਟ ਹੀ ਮਿਲੇ। ਇਸ ਤਰ੍ਹਾਂ ਹੀ ਲਿਬਰਲ ਦੇ ਹਰਜੀਤ ਸਿੰਘ ਸੱਜਣ 17442 ਵੋਟ ਲੈ ਕੇ ਪਹਿਲੇ ਸਥਾਨ ਤੇ ਰਹੇ। ਕੰਜ਼ਰਵੇਟਿਵ ਦੇ ਉਮੀਦਵਾਰ ਵੇਯੁਗ ਨੂੰ 14222 ਵੋਟ ਮਿਲੇ ਅਤੇ ਉਹ ਦੂਜੇ ਸਥਾਨ ਤੇ ਰਹੇ, ਐਨਡੀਪੀ ਦੇ ਉਮੀਦਵਾਰ ਸੀਨ ਮੈਕਲਿਨ ਨੂੰ 7841 ਵੋਟਾਂ ਨਾਲ ਤੀਜਾ ਸਥਾਨ ਹਾਸਲ ਹੋਇਆ ਅਤੇ ਗ੍ਰੀਨ ਪਾਰਟੀ ਦੇ ਜੂਡੀ ਜੈਕੋਸ਼ਕੀ ਨੂੰ 2375 ਵੋਟਾਂ ਨਾਲ ਚੌਥੇ ਸਥਾਨ ਤੇ ਸਬਰ ਕਰਨਾ ਪਿਆ।

ਪਰ ਇਨ੍ਹਾਂ ਵੋਟਾਂ ਵਿੱਚ ਉਨ੍ਹਾਂ ਦੀ ਚਰਚਾ ਘੱਟ ਹੀ ਹੋਈ। ਹਰਜੀਤ ਸਿੰਘ ਸੱਜਣ ਮੂਲ ਰੂਪ ਵਿੱਚ ਹੁਸ਼ਿਆਰਪੁਰ ਦੇ ਪਿੰਡ ਬੰਬੇਲੀ ਨਾਲ ਸਬੰਧਤ ਦੱਸੇ ਜਾਂਦੇ ਹਨ। ਉਨ੍ਹਾਂ ਦੇ ਪਿਤਾ ਪੰਜਾਬ ਪੁਲਸ ਵਿਚ ਹਵਲਦਾਰ ਸਨ। ਹਰਜੀਤ ਸਿੰਘ ਸੱਜਣ ਦੀ ਇਸ ਸਮੇਂ ਉਮਰ 49 ਸਾਲ ਹੈ। ਉਹ 1976 ਵਿੱਚ ਪੰਜ ਸਾਲ ਦੀ ਉਮਰ ਵਿੱਚ ਆਪਣੀ ਮਾਤਾ ਅਤੇ ਵੱਡੀ ਭੈਣ ਨਾਲ ਕੈਨੇਡਾ ਪਹੁੰਚੇ ਸਨ। ਉਨ੍ਹਾਂ ਦਾ ਵੈਨਕੂਵਰ ਵਿੱਚ ਹੀ ਬਚਪਨ ਗੁਜ਼ਰਿਆ। ਉਨ੍ਹਾਂ ਨੇ ਵੈਨਕੂਵਰ ਪੁਲਿਸ ਵਿੱਚ ਗਿਆਰਾਂ ਸਾਲ ਨੌਕਰੀ ਕੀਤੀ।

ਇਸ ਤੋਂ ਬਾਅਦ ਉਨ੍ਹਾਂ ਨੇ ਫੌਜ ਵਿੱਚ ਵੀ ਸੇਵਾ ਨਿਭਾਈ ਆਪਣੀ ਬਹਾਦਰੀ ਅਤੇ ਦੇਸ਼ ਪ੍ਰਤੀ ਵਫ਼ਾਦਾਰੀ ਕਰਕੇ ਉਨ੍ਹਾਂ ਨੂੰ ਮੈਰੀਟੋਰੀਅਸ ਸਰਵਿਸ ਮੈਡਲ, ਕੈਨੇਡੀਅਨ ਪੀਸ ਕੀਪਿੰਗ ਮੈਡਲ, ਆਰਡਰ ਆਫ ਮਿਲਟਰੀ ਮੈਰਿਟ ਅਵਾਰਡ ਹਾਸਿਲ ਹੋਏ। ਪਹਿਲੀ ਵਾਰ ਉਹ 2015 ਵਿੱਚ ਫੈਡਰਲ ਚੋਣਾਂ ਲੜੇ ਜਸਟਿਨ ਟਰੂਡੋ ਨੇ ਉਨ੍ਹਾਂ ਨੂੰ ਰੱਖਿਆ ਮੰਤਰੀ ਦਾ ਅਹੁਦਾ ਦਿੱਤਾ। ਜਿਸ ਕਰਕੇ ਕੈਨੇਡਾ ਦੇ ਸਿੱਖਾਂ ਵਿੱਚ ਟਰੂਡੋ ਪ੍ਰਤੀ ਹੋਰ ਵੀ ਸਤਿਕਾਰ ਬਣ ਗਿਆ। ਇਸ ਵਾਰ ਜਗਮੀਤ ਸਿੰਘ ਨੇ ਟਰੂਡੋ ਨੂੰ ਹਮਾਇਤ ਦੇ ਦਿੱਤੀ ਤਾਂ ਟਰੂਡੋ ਫਿਰ ਤੋਂ ਪ੍ਰਧਾਨ ਮੰਤਰੀ ਬਣ ਸਕਦੇ ਹਨ।

Leave a Reply

Your email address will not be published. Required fields are marked *