ਡੂੰਘੇ ਗਟਰ ਚ’ ਡਿੱਗਿਆ ਇੱਕ ਹੋਰ ਮਾਸੂਮ ਬੱਚਾ

ਮੁੰਬਈ ਦੇ ਗੋਰੇਗਾਓਂ ਈਸਟ ਦੇ ਅੰਬੇਡਕਰ ਨਗਰ ਬੀਤੀ ਰਾਤ ਇਕ ਬੱਚਾ ਖੁੱਲ੍ਹੇ ਗਟਰ ਵਿਚ ਡਿੱਗ ਕੇ ਪਾਣੀ ਵਿਚ ਵਹਿ ਗਿਆ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦਾ ਨਾਮ ਦਿਵਯਾਂਸ਼ੂ ਅਤੇ ਉਸ ਦੀ ਉਮਰ 3 ਸਾਲ ਹੈ।ਬੱਚੇ ਦੇ ਗਟਰ ‘ਚ ਡਿੱਗਣ ਦੀ ਪੂਰੀ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. ‘ਚ ਕੈਦ ਹੋ ਗਈ।ਘਟਨਾ ਦੇ ਮਹਿਜ 20 ਤੋਂ 30 ਸੈਕਿੰਡ ਬਾਅਦ ਬੱਚੇ ਦੀ ਮਾਂ ਉਸ ਨੂੰ ਲੱਭਣ ਲਈ ਆਉਂਦੀ ਹੈ ਪਰ ਉਸ ਨੂੰ ਆਪਣੇ ਬੇਟੇ ਦਾ ਕੁਝ ਪਤਾ ਨਹੀਂ ਲੱਗਦਾ।ਜਦੋਂ ਨੇੜੇ ਦੇ ਸੀ. ਸੀ. ਟੀ. ਵੀ. ਨੂੰ ਦੇਖਿਆ ਗਿਆ ਤਾਂ ਦਿਵਯਾਸ਼ੂ ਖੁੱਲ੍ਹੇ ਗਟਰ ਵਿਚ ਡਿੱਗਦਾਹੋਇਆ ਨਜ਼ਰ ਆਉਂਦਾ ਹੈ। ਇਸ ਤੋਂ ਤੁਰੰਤ ਬਾਅਦ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ।ਹਾਦਸੇ ਦੀ ਜਾਣਕਾਰੀ ਮਿਲਦੇ ਹੀ ਪੁਲਸ ਅਤੇ ਬੀ. ਐੱਮ. ਸੀ. ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਬੱਚੇ ਦੀ ਭਾਲ ਲਈ ਸਰਚ ਆਪਰੇਸ਼ਨ ਚਲਾਇਆ ਗਿਆ।ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਇਸ ਘਟਨਾ ਲਈ ਪੂਰੀ ਤਰ੍ਹਾਂ ਬੀ. ਐੱਮ. ਸੀ. ਜ਼ਿੰਮੇਵਾਰ ਹੈ। ਜੇਕਰ ਬੀ. ਐੱਮ. ਸੀ. ਖੁੱਲ੍ਹੇ ਗਟਰ ਨੂੰ ਢੱਕ ਕੇ ਰੱਖਦੀ ਤਾਂ ਇੰਨਾ ਵੱਡਾ ਹਾਦਸਾ ਨਾ ਵਾਪਰਦਾ।ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ

Leave a Reply

Your email address will not be published. Required fields are marked *