ਡੇਰਾ ਬਿਆਸ ਜਾ ਰਹੀ ਔਰਤ ਨਾਲ ਵਾਪਰਿਆ ਭਾਣਾ

ਅੱਜ ਕੱਲ੍ਹ ਲੋਕ ਆਪਣੇ ਫੈਸਲੇ ਖੁਦ ਹੀ ਕਰਨ ਵਿੱਚ ਵਿਸ਼ਵਾਸ ਰੱਖਣ ਲੱਗ ਪਏ ਹਨ। ਦੂਜੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਲੋਕ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਤੋਂ ਜ਼ਰਾ ਨਹੀਂ ਕਤਰਾਉਂਦੇ। ਮਾਮਲੇ ਦੀ ਜਾਂਚ ਪੜਤਾਲ ਕਰਨਾ ਪੁਲਿਸ ਦਾ ਕੰਮ ਹੈ ਅਤੇ ਫੈਸਲਾ ਸੁਣਾਉਣਾ ਅਦਾਲਤ ਦਾ ਕੰਮ ਹੈ। ਅੰਬਾਲਾ ਕੈਂਟ ਦੇ ਬੱਸ ਸਟੈਂਡ ਵਿੱਚ ਅੱਜ ਤੋਂ ਕਈ ਮਹੀਨੇ ਪਹਿਲਾਂ ਇੱਕ ਔਰਤ ਨੇ ਬੱਸ ਕੰਡਕਟਰ ਦੀ ਚੱਪਲਾਂ ਨਾਲ ਮਾਰਕੁੱਟ ਕੀਤੀ ਸੀ। ਜਿਸ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਸੀ।

ਔਰਤ ਨੇ ਕੰਡਕਟਰ ਤੇ ਦੋਸ਼ ਲਗਾਇਆ ਸੀ ਕਿ ਕੰਡਕਟਰ ਨੇ ਉਸ ਨਾਲ ਛੇੜਖਾਨੀ ਕੀਤੀ ਹੈ। ਕੁਝ ਰਾਹਗੀਰਾਂ ਨੇ ਵੀ ਔਰਤ ਦਾ ਸਾਥ ਦਿੱਤਾ ਰਾਹਗੀਰਾਂ ਦੁਆਰਾ ਵੀ ਕੰਡਕਟਰ ਦੀ ਮਾਰਕੁੱਟ ਕਰਨ ਲਈ ਔਰਤ ਨੂੰ ਉਕਸਾਇਆ ਗਿਆ। ਇਹ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਵਾਂਗ ਫੈਲੀ ਸੀ। ਕੰਡਕਟਰ ਆਪਣੀ ਬੇਇਜ਼ਤੀ ਦਾ ਬਦਲਾ ਲੈਣ ਲਈ ਮੌਕੇ ਦੀ ਭਾਲ ਵਿੱਚ ਸੀ। ਜਿਸ ਦਾ ਕਿ ਤਾਜ਼ਾ ਸਬੂਤ ਹੁਣ ਇੱਕ ਹੋਰ ਵੀਡੀਓ ਦੇ ਵਾਇਰਲ ਹੋਣ ਤੋਂ ਮਿਲਿਆ ਹੈ।

ਲਗਪਗ ਅੱਠ ਮਹੀਨੇ ਮਗਰੋਂ ਇਹ ਔਰਤ ਜਦੋਂ ਡੇਰਾ ਬਿਆਸ ਜਾ ਰਹੀ ਸੀ ਤਾਂ ਅਚਾਨਕ ਹੀ ਬੱਸ ਸਟੈਂਡ ਵਿੱਚ ਇਸ ਔਰਤ ਅਤੇ ਕੰਡਕਟਰ ਦਾ ਕੁਦਰਤੀ ਮੇਲ ਹੋ ਗਿਆ। ਬੱਸ ਫੇਰ ਕੀ ਸੀ ਕੰਡਕਟਰ ਨੇ ਦੇਖਦੇ ਹੀ ਦੇਖਦੇ ਔਰਤ ਨੂੰ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ। ਔਰਤ ਜ਼ੋਰ ਜ਼ੋਰ ਦੀ ਚੀਕਣ ਕੁਰਲਾਉਣ ਲੱਗ ਪਈ। ਦੂਰ ਦੂਰ ਤੱਕ ਔਰਤ ਦੀਆਂ ਚੀਕਾਂ ਸੁਣ ਕੇ ਲੋਕ ਇਕੱਠੇ ਹੋ ਗਏ। ਇਕੱਠੇ ਹੋ ਕੇ ਲੋਕਾਂ ਨੇ ਕੰਡਕਟਰ ਤੋਂ ਔਰਤ ਨੂੰ ਬਚਾਇਆ।

ਜਾਣਕਾਰੀ ਮੁਤਾਬਕ ਕੰਡਕਟਰ ਤੇ ਅੱਠ ਮਹੀਨੇ ਪਹਿਲਾਂ ਇਸ ਔਰਤ ਨੇ ਝੂਠਾ ਛੇੜਖਾਨੀ ਦਾ ਦੋਸ਼ ਲਗਾ ਕੇ ਉਸ ਦੀ ਮਾਰਕੁੱਟ ਕੀਤੀ ਸੀ ਅਤੇ ਉਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਸੀ। ਹੁਣ ਔਰਤ ਦੀ ਮਾਰਕੁੱਟ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ ਹੈ। ਔਰਤ ਦੁਆਰਾ ਪੁਲਸ ਨੂੰ ਇਸ ਕੰਡਕਟਰ ਦੇ ਖਿਲਾਫ ਸ਼ਿਕਾਇਤ ਕਰ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਕੌਣ ਸੱਚਾ ਹੈ ਅਤੇ ਕੌਣ ਝੂਠਾ ਹੈ ਅਤੇ ਪੁਲਿਸ ਇਸ ਘਟਨਾ ਕ੍ਰਮ ਤੇ ਕੀ ਐਕਸ਼ਨ ਲੈਂਦੀ ਹੈ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Leave a Reply

Your email address will not be published. Required fields are marked *