ਡੇਰਾ ਸਿਰਸਾ ਦੇ ਸਮਰਥਕਾਂ ਤੇ ਸਿੱਖ ਜਥੇਬੰਦੀਆਂ ਵਿਚ ਟਕਰਾਅ ਦੇਖੋ ਵੀਡਿਓ…

ਵੀਡਿਓ ਥੱਲੇ ਹੈ ਜੀ……..

ਬਨੂੜ ਵਿਚ ਡੇਰਾ ਸਿਰਸਾ ਦੇ ਸਮਰਥਕਾਂ ਤੇ ਕੁਝ ਸਿੱਖ ਜਥੇਬੰਦੀਆਂ ਵਿਚ ਟਕਰਾਅ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਨਾਮ ਚਰਚਾ ਵਿਚ ਜਾ ਰਹੇ ਕੁਝ ਪਰਿਵਾਰਾਂ ਨੂੰ ਰੋਕਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਵਿਵਾਦ ਭਖ ਗਿਆ। ਦੋਵੇਂ ਧਿਰਾਂ ਇਕ ਦੂਜੇ ਨਾਲ ਧੱਕਾਮੁੱਕੀ ਹੋ ਗਈਆਂ।ਮੌਕੇ ਉਤੇ ਪੁੱਜੀ ਪੁਲਿਸ ਨੇ ਮਾਮਲਾ ਸ਼ਾਂਤ ਕਰਵਾਇਆ। ਪਤਾ ਲੱਗਾ ਹੈ ਕਿ ਕੁਝ ਨਿਹੰਗ ਸਿੰਘ ਜਥੇਬੰਦੀਆਂ ਨਾਮ ਚਰਚਾ ਦਾ ਵਿਰੋਧ ਕਰ ਰਹੀਆਂ ਸਨ ਜਿਸ ਤੋਂ ਬਾਅਦ ਦੋਵੇਂ ਆਹਮੋ ਸਾਹਮਣੇ ਹੋ ਗਈਆਂ। ਡੇਰਾ ਸਿਰਸਾ ਦੇ ਸਥਾਪਨਾ ਮਹੀਨੇ ਨੂੰ ਮੁੱਖ ਰੱਖਦੇ ਹੋਏ ਪਿੰਡ ਹਵੇਲੀ, ਬਨੂੜ, ਚੰਡੀਗੜ੍ਹ ਤੇ ਮੋਹਾਲੀ ਜ਼ਿਲ੍ਹੇ ਦੇ ਸਾਰੇ ਬਲਾਕਾਂ ਵੱਲੋਂ ਸਾਂਝੀ ਨਾਮ ਚਰਚਾ ਕਰਵਾਈ ਜਾ ਰਹੀ ਸੀ। ਪਰ ਕੁਝ ਸਿੱਖ ਜਥੇਬੰਦੀਆਂ ਇਸ ਦਾ ਵਿਰੋਧ ਕਰ ਰਹੀਆਂ ਸਨ

ਇਹ ਵੀ ਪ੍ਹੜੋ………

ਨਵੀਂ ਦਿੱਲੀ: ਲੋਕਸਭਾ ਚੋਣਾਂ ਦੇ ਦੂਜੇ ਪੜਾਅ ‘ਚ 251 ਉਮੀਦਵਾਰਾਂ ਖਿਲਾਫ ਕ੍ਰਿਮਿਨਲ ਮਾਮਲੇ ਦਰਜ ਹਨ। ਇਨ੍ਹਾਂ ‘ਚ 167 ਉਮੀਦਵਾਰ ਗੰਭੀਰ ਅਪਰਾਧਿਕ ਮਾਮਲਿਆਂ ‘ਚ ਮੁਲਜ਼ਮ ਹਨ। ਇਹ ਜਾਣਕਰੀ ADR ਵਲੋਂ 15,90 ਉਮੀਦਵਾਰਾਂ ਦੇ ਹਲਫਨਾਮੇ ਦੇ ਵਿਸ਼ਲੇਸ਼ਣ ‘ਚ ਸਾਹਮਣੇ ਆਈ ਹੈ। ADR ਨੇ ਕਿਹਾ ਕਿ ਦੂਜੇ ਪੜਾਅ ਦੀਆਂ ਚੋਣਾਂ ‘ਚ ਕੁਲ 1,644 ਉਮੀਦਵਾਰ ਹਨ ਪਰ 54 ਉਮੀਦਵਾਰਾਂ ਦੇ ਹਲਫਨਾਮੇ ਨਾ ਮਿਲਣ ਕਾਰਨ ਉਨ੍ਹਾਂ ਦਾ ਵਿਸ਼ਲੇਸ਼ਣ ਨਹੀਂ ਹੋ ਸਕਿਆ ਹੈ। ਦੂਜੇ ਪੜਾਅ ਦੀਆਂ ਵੋਟਾਂ 18 ਅਪ੍ਰੈਲ ਨੂੰ ਹਨ।ਕਾਂਗਰਸ ਦੇ 17, ਭਾਜਪਾ ਦੇ 10, ਬਸਪਾ ਦੇ 10, DMK ਦੇ ਸੱਤ ਸ਼ਿਵਸੈਨਾ ਦੇ ਇਕ ਉਮੀਦਵਾਰ ਖਿਲਾਫ ਗੰਭੀਰ ਦੋਸ਼ ਹਨ। ਹਾਲਫਨਾਮਿਆਂ ‘ਚ 423 ਉਮੀਦਵਾਰਾਂ ਨੇ ਇਕ ਕਰੋੜ ਤੋਂ ਵੱਧ ਸੰਪੱਤੀ ਦਾ ਐਲਾਨ ਕੀਤਾ ਹੈ।

ਇਨ੍ਹਾਂ ‘ਚ ਕਾਂਗਰਸ ਦੇ 46 ਭਾਜਪਾ ਦੇ 45 ਉਮੀਦਵਾਰਾਂ ਦੀ ਗਿਣਤੀ ਸਭ ਤੋਂ ਵੱਧ ਹੈ। ਕਾਂਗਰਸ ਦੇ ਉਮੀਦਵਾਰਾਂ ਦੀ ਸੰਪੱਤੀ 31.83 ਕਰੋੜ ਹੈ ਤੇ ਭਾਜਪਾ ਦੇ ਉਮੀਦਵਾਰਾਂ ਦੀ ਸੰਪੱਤੀ 21.59 ਕਰੋੜ ਹੈ।ਜਿਕਰਯੋਗ ਹੈ ਕਿ ਪਹਿਲੇ ਗੇੜ ਦੇ ਉਮੀਦਵਾਰਾਂ ‘ਚ ਕਾਂਗਰਸ ਦੇ 27 ਫ਼ੀਸਦੀ ਤੇ ਬੀਜੇਪੀ ਦੇ 19 ਫ਼ੀਸਦੀ ਅਜਿਹੇ ਉਮੀਦਵਾਰ ਹਨ ਜਿਨ੍ਹਾਂ ‘ਤੇ ਅਪਰਾਧਿਕ ਮਾਮਲੇ ਦਰਜ ਹਨ। ਇਹ ਜਾਣਕਾਰੀ ADR ਇੰਡੀਆ ਦੀ ਰਿਪੋਰਟ ‘ਚ ਦਿੱਤੀ ਗਈ ਹੈ। ਪਹਿਲੇ ਪੜਾਅ ‘ਚ ਮੈਦਾਨ ‘ਚ ਉਤਰੇ ਉਮੀਦਵਾਰਾਂ ‘ਚ 213 ਅਪਰਾਧਿਕ ਮਾਮਲਿਆਂ ਵਾਲੇ ਉਮੀਦਵਾਰਾਂ ‘ਤੇ 146 ‘ਤੇ ਗੰਭੀਰ ਦੋਸ਼ ਦੇ ਮਾਮਲੇ ਦਰਜ ਹਨ।ਜਿੱਥੋਂ ਤੱਕ ਪਾਰਟੀਆਂ ਦਾ ਸਵਾਲ ਹੈ ਪਹਿਲੇ ਗੇੜ ‘ਚ ਭਾਜਪਾ ਤੇ ਕਾਂਗਰਸ 83-83 ਸੀਟਾਂ ‘ਤੇ ਚੋਣਾਂ ਲੜੀਆਂ।

ਇਨ੍ਹਾਂ ‘ਚੋ ਕਾਂਗਰਸ ਨੇ 35 ਸੀਟਾਂ ‘ਤੇ ਅਤੇ ਭਾਜਪਾ ਨੇ 30 ਸੀਟਾਂ ‘ਤੇ ਕ੍ਰਿਮਿਨਲ ਕੇਸ ਵਾਲੇ ਉਮੀਦਵਾਰ ਉਤਾਰੇ। ਇਨ੍ਹਾਂ ‘ਚੋ ਕਾਂਗਰਸ ਦੇ 22 ਤੇ ਭਾਜਪਾ ਦੇ 16 ਉਮੀਦਵਾਰਾਂ ‘ਤੇ ਗੰਭੀਰ ਮਾਮਲੇ ਹਨ। NCP ਦੇ ਦੋ ਉਮੀਦਵਾਰਾਂ ‘ਤੇ ਕ੍ਰਿਮਿਨਲ ਕੇਸ ਦਰਜ ਹਨ। ਇਸੇ ਤਰ੍ਹਾਂ ਬਸਪਾ ਦੀਆਂ 32 ਸੀਟਾਂ ‘ਚੋ 8 ਸੀਟਾਂ ‘ਤੇ ਕ੍ਰਿਮਿਨਲ ਕੇਸ ਵਾਲੇ ਉਮੀਦਵਾਰ ਹਨ। TDP ਦੇ 25 ‘ਚੋ 4, TRS ਦੇ 17 ‘ਚੋ 5 ਉਮੀਦਵਾਰਾਂ ‘ਤੇ ਕ੍ਰਿਮਿਨਲ ਕੇਸ ਹਨ। ਕਮਿਊਨਿਸਟ ਪਾਰਟੀ ਦੇ ਅੱਠ ‘ਚੋ ਤਿੰਨ ਉਮੀਦਵਾਰਾਂ ‘ਤੇ ਅਪਰਾਧਿਕ ਮਾਮਲੇ ਦਰਜ ਹਨ। TMC ਅਕੇਲੀ ਅਜਿਹੀ ਪਾਰਟੀ ਹੈ ਜਿਸਦੇ ਕਿਸੇ ਉਮੀਦਵਾਰ ‘ਤੇ ਕੋਈ ਮਾਮਲਾ ਦਰਜ ਨਹੀਂ ਹੈ।

video

Posted by PB wale on Sunday, April 14, 2019

Leave a Reply

Your email address will not be published. Required fields are marked *