ਦੁਬਈ ‘ਚ ਭੁੱਖੇ-ਪਿਆਸੇ ਰਹਿਣ ਲਈ ਪੰਜਾਬ ਦੇ 4 ਨੌਜਵਾਨ

ਵਿਦੇਸ਼ਾਂ ‘ਚ ਜਾਣ ਲਈ ਪੰਜਾਬੀ ਨੌਜਵਾਨ ਗਲਤ ਟਰੈਵਲ ਏਜੰਟਾਂ ਦੇ ਚੱਕਰਾਂ ਵਿੱਚ ਫੱਸ ਰਹੇ ਹਨ ਅਜਿਹਾਂ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਦੁਬਈ ਦੇ ਅਜ਼ਮਾਨ ਸ਼ਹਿਰ ‘ਚ ਫ਼ਸੇ ਹੁਸ਼ਿਆਰਪੁਰ ਦੇ ਚਾਰ ਨੌਜਵਾਨਾਂ ਨੇ ਸ਼ੋਸਲ ਮੀਡੀਆ ‘ਤੇ ਵੀਡੀਓ ਸ਼ੇਅਰ ਕਰ ਕੇ ਭਾਰਤ ਸਰਕਾਰ ਤੋਂ ਮੱਦਦ ਦੀ ਗੁਹਾਰ ਲਾਈ ਹੈ। ਜਸਵਿੰਦਰ ਸਿੰਘ,ਅਮਨਦੀਪ ਸਿੰਘ,ਸੰਨੀ ਕੁਮਾਰ ਅਤੇ ਬਲਬੀਰ ਸਿੰਘ ਨੇ ਵੀਡੀਓ ‘ਚ ਕਿਹਾ ਕਿ ਟਰੈਵਲ ਏਜੰਟ ਵੱਲੋਂ ਉਹਨਾਂ ਨਾਲ ਠੱਗੀ ਕੀਤੀ ਗਈ ਹੈ।

ਨੌਜਵਾਨਾਂ ਨੇ ਦੱਸਿਆਂ ਕਿ ਉਹ ਅਜ਼ਮਾਨ ਬੱਸ ਸਟੈਂਡ ਨੇੜੇ ਇਕ ਮਾਰਕੀਟ ‘ਚ ਕਿਰਾਏ ਦੇ ਛੋਟੇ ਜਿਹੇ ਕਮਰੇ ਵਿਚ ਭੁੱਖੇ-ਪਿਆਸੇ ਰਹਿਣ ਲਈ ਮਜਬੂਰ ਹਨ। ਦੂਜੇ ਪਾਸੇ ਦੁਬਈ ‘ਚ ਫਸੇ ਜਸਵਿੰਦਰ ਸਿੰਘ ਦੀ ਪਤਨੀ ਰਮਨਜੀਤ ਨੇ ਕਿਹਾ ਕਿ ਵਰਕ ਪਰਮਿਟ ਅਤੇ ਕੰਮ ਨਾ ਮਿਲਣ ਕਾਰਨ ਉਹ ਇੱਧਰੋਂ ਪਤੀ ਨੂੰ ਪੈਸੇ ਭੇਜ ਰਹੇ ਹਨ। ਇੰਨਾਂ ਹੀ ਨਹੀਂ ਉਹਨਾਂ ਕਿਹਾ ਕਿ ਏਜੰਟ ਨਾਲ ਗੱਲ ਕਰਨ ‘ਤੇ ਉਹਨਾਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਉਹ ਸਭ ਠੀਕ ਕਰ ਦੇਵੇਗਾ ਪਰ ਹੁਣ ਏਜੰਟ ਨੇ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ ਹੈ।

ਉੱਥੇ ਹੀ ਨੌਜਵਾਨ ਅਮਨਦੀਪ ਸਿੰਘ ਦੀ ਮਾਤਾ ਨਰਿੰਦਰ ਕੌਰ ਨੇ ਭਾਰਤ ਸਰਕਾਰ ਨੂੰ ਮੱਦਦ ਦੀ ਗੁਹਾਰ ਲਗਾਉਦਿਆਂ ਕਿਹਾ ਕਿ ਟ੍ਰੂਵਲ ਏਜੰਟ ‘ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ। ਦੱਸ ਦੇਈਏ ਕਿ ਇਹ ਕੋਈ ਅਜਿਹਾਂ ਪਹਿਲਾਂ ਮਾਮਲਾ ਨਹੀਂ ਹੈ ਜਿਸ ਵਿਚ ਟਰੈਵਲ ਏਜੰਟਾਂ ਵੱਲੋਂ ਵਿਦੇਸ਼ ਭੇਜਣ ਦੇ ਨਾਮ ‘ਤੇ ਨੌਜਵਾਨਾਂ ਨਾਲ ਠੱਗੀ ਕੀਤੀ ਗਈ ਹੋਵੇ।

ਪਹਿਲਾਂ ਵੀ ਭਗਵੰਤ ਮਾਨ ਵੱਲੋਂ ਸਾਊਦੀ ਅਰਬ ਵਿਚ ਫਸੇ ਅਨੇਕਾਂ ਨੌਜਵਾਨਾਂ ਨੂੰ ਬਚਾਇਆ ਜਾ ਚੁੱਕਿਆ ਹੈ। ਪਰ ਹੁਣ ਦੇਖਣਾ ਇਹ ਹੋਵੇਗਾ ਕਿ ਪੀੜਤ ਨੌਜਵਾਨਾਂ ਵੱਲੋਂ ਲਾਈ ਮੱਦਦ ਦੀ ਗੁਹਾਰ ਕੇਂਦਰ ਸਰਕਾਰ ਵੱਲੋਂ ਕਦੋਂ ਅਮਲ ‘ਚ ਲਿਆਇਆ ਜਾਂਦਾ ਹੈ।

Leave a Reply

Your email address will not be published. Required fields are marked *