ਨਸ਼ੇੜੀਆਂ ਨੇ ਲਾਇਆ ਘਰ ਦੇ ਬਾਹਰ ਨਾਕਾ,ਦੇਖੋ ਵੀਡੀਓ

ਤਰਨ ਤਾਰਨ ਦੇ ਇੱਕ ਪਿੰਡ ਵਿੱਚ ਦੋ ਪਰਿਵਾਰਾਂ ਵਿਚਕਾਰ ਝਗੜਾ ਹੋਣ ਦੀ ਖ਼ਬਰ ਮਿਲੀ ਹੈ। ਸ਼ਿਕਾਇਤ ਕਰਤਾ ਧਿਰ ਦੇ ਇੱਕ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਦੇ ਵਿਰੋਧੀ ਨਸ਼ਾ ਵੇਚਦੇ ਹਨ ਅਤੇ ਖਾਲੀ ਸ਼ੀਸ਼ੀਆਂ ਉਨ੍ਹਾਂ ਦੇ ਘਰ ਵੱਲ ਸੁੱਟ ਦਿੰਦੇ ਹਨ। ਜਦੋਂ ਉਹ ਉਨ੍ਹਾਂ ਨੂੰ ਰੋਕਦੇ ਹਨ ਤਾਂ ਉਹ ਲੜਦੇ ਹਨ। ਇਨ੍ਹਾਂ ਲੋਕਾਂ ਤੇ ਪਹਿਲਾਂ ਵੀ ਨਸ਼ਾ ਵੇਚਣ ਵਿਰੁੱਧ ਪਰਚੇ ਦਰਜ ਹੋ ਚੁੱਕੇ ਹਨ। ਇਹ ਲੋਕ ਉਨ੍ਹਾਂ ਦੇ ਘਰ ਆ ਕੇ ਹਮਲਾ ਕਰਦੇ ਹਨ। ਪੁਲਿਸ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਕਰਦੀ ਦੁਖੀ ਹੋ ਕੇ ਉਨ੍ਹਾਂ ਨੇ ਥਾਣੇ ਵਿਚ ਸ਼ਿਕਾਇਤ ਕਰ ਦਿੱਤੀ ਅਤੇ ਪੁਲਿਸ ਨੇ

ਵੀ ਉਨ੍ਹਾਂ ਨੂੰ 4 ਵਜੇ ਥਾਣੇ ਪਹੁੰਚਣ ਦਾ ਸਮਾਂ ਦੇ ਦਿੱਤਾ। ਉਸ ਤੋਂ ਬਾਅਦ ਉਹ ਬੰਦੇ ਫਿਰ ਬੁਲਟ ਮੋਟਰਸਾਈਕਲ ਦੇ ਪਟਾਕੇ ਵਜਾਉਣ ਲੱਗ ਪਏ। ਜਦੋਂ ਪੁਲਿਸ ਨੂੰ ਉਨ੍ਹਾਂ ਦੀ ਇਸ ਹਰਕਤ ਬਾਰੇ ਪਤਾ ਲੱਗਾ ਤਾਂ ਥਾਣੇਦਾਰ ਸਰਬਜੀਤ ਸਿੰਘ ਕਹਿਣ ਲੱਗੇ ਹੁਣ ਤੁਹਾਨੂੰ ਸਕਿਓਰਿਟੀ ਹੀ ਦੇ ਦੇਈਏ। ਤੁਸੀਂ 4 ਵਜੇ ਥਾਣੇ ਆਉਣਾ। ਪਰ ਉਹ ਥਾਣੇ ਕਿਵੇਂ ਪਹੁੰਚਦੇ। ਕਿਉਂਕਿ ਉਨ੍ਹਾਂ ਦੇ ਵਿਰੋਧੀ ਉਨ੍ਹਾਂ ਦੇ ਗੇਟ ਅੱਗੇ ਨਾਕਾ ਲਗਾ

ਕੇ ਖੜੇ ਸਨ। ਪੀੜਤ ਪਰਿਵਾਰ ਦੀ ਔਰਤ ਨੇ ਦੱਸਿਆ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਵਿਰੋਧੀ ਬਹੁਤ ਜ਼ਿਆਦਾ ਤੰਗ ਕਰਦੇ ਹਨ। ਉਹ ਬਹੁਤ ਪਰੇਸ਼ਾਨ ਹਨ। ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਇੱਕ ਗੁਆਂਢੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨਸ਼ੇ ਵਾਲੀਆਂ ਖਾਲੀ ਸ਼ੀਸ਼ੀਆਂ ਤਾਂ ਉਨ੍ਹਾਂ ਦੇ ਦਰਵਾਜ਼ੇ ਤੱਕ ਰੁੜ੍ਹਦੀਆਂ ਫਿਰਦੀਆਂ ਹਨ। ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਨਸ਼ਾ ਕੌਣ ਵੇਚਦਾ ਹੈ ਤਾਂ ਉਸ ਦਾ ਕਹਿਣਾ ਸੀ ਕਿ

ਸਾਰਾ ਮੁਲਕ ਹੀ ਨਸ਼ਾ ਵੇਚਦਾ ਹੈ। ਪੁਲਿਸ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੁਖਦੇਵ ਸਿੰਘ ਦੇ ਪਰਿਵਾਰ ਵੱਲੋਂ ਸ਼ਿਕਾਇਤ ਕੀਤੀ ਗਈ ਹੈ। ਦੋਵੇਂ ਪਾਰਟੀਆਂ ਨੂੰ ਬੁਲਾਇਆ ਗਿਆ ਸੀ। ਜੇਕਰ ਨਸ਼ੇ ਦੀਆਂ ਗੋਲੀਆਂ ਦਾ ਮਾਮਲਾ ਸਾਹਮਣੇ ਆਇਆ ਤਾਂ ਕਾਰਵਾਈ ਕੀਤੀ ਜਾਵੇਗੀ। ਦੋਵੇਂ ਪਾਰਟੀਆਂ ਥਾਣੇ ਨਹੀਂ ਪਹੁੰਚੀਆਂ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *