ਪਤੀ ਪਤਨੀ ਨਹਿਰ ਤੇ ਗਏ ਸੀ ਛਾਲ ਮਾਰਨ, ਨਹਿਰ ਤੇ ਪਹੁੰਚ ਕੇ ਦੇਖੋ ਕੀ ਹੋਇਆ…

ਗਰੀਬੀ ਕਾਰਨ ਕਈ ਵਾਰ ਇਨਸਾਨ ਖ਼ੁਦਕੁਸ਼ੀ ਕਰ ਬੈਠਦਾ ਹੈ। ਖ਼ੁਦਕੁਸ਼ੀ ਕਰ ਲੈਣਾ ਕਿਸੇ ਮਸਲੇ ਦਾ ਹੱਲ ਨਹੀਂ ਹੈ। ਇਨਸਾਨ ਨੂੰ ਮੁਸੀਬਤਾਂ ਦਾ ਟਾਕਰਾ ਕਰਨਾ ਚਾਹੀਦਾ ਹੈ। ਕਈ ਵਾਰ ਚਲਾਕ ਲੋਕਾਂ ਦੁਆਰਾ ਵਰਗਲਾ ਕੇ ਕਿਸੇ ਨੂੰ ਗਲਤ ਰਸਤੇ ਤੇ ਤੋਰ ਦਿੱਤਾ ਜਾਂਦਾ ਹੈ। ਜਲਾਲਾਬਾਦ ਦੇ ਰਹਿਣ ਵਾਲੇ ਨਵੀਨ ਕੁਮਾਰ ਅਤੇ ਉਸ ਦੀ ਪਤਨੀ ਪੂਜਾ ਦੁਆਰਾ ਬੀਤੇ ਕੁਝ ਦਿਨ ਪਹਿਲਾਂ ਨਹਿਰ ਵਿਚ ਛਾਲ ਮਾਰ ਦਿੱਤੇ ਜਾਣ ਦੀ ਖਬਰ ਮਿਲੀ ਸੀ। ਜਿਸ ਵਿੱਚ ਪਤਨੀ ਨਹਿਰ ਵਿਚ ਰੁੜ੍ਹ ਗਈ ਸੀ ਅਤੇ ਪਤੀ ਬਚ ਗਿਆ ਸੀ। ਪ੍ਰੰਤੂ ਪੂਜਾ ਰਾਣੀ ਦੀ ਮਾਂ ਊਸ਼ਾ ਰਾਣੀ ਪਤਨੀ ਵੇਦ ਪ੍ਰਕਾਸ਼ ਨਿਵਾਸੀ ਡੱਬਵਾਲੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦੀ ਲੜਕੀ ਪੂਜਾ ਨਾਲ ਧੋਖਾ ਕੀਤਾ ਗਿਆ ਹੈ।

ਉਸ ਦਾ ਪਤੀ ਕਿਵੇਂ ਬਚ ਗਿਆ। ਪੂਜਾ ਰਾਣੀ ਦੀ ਮਾਤਾ ਦੀ ਮੰਗ ਹੈ ਕਿ ਪੂਜਾ ਰਾਣੀ ਨੂੰ ਜਿਉਂਦਾ ਜਾਂ ਮੁਰਦਾ ਪੇਸ਼ ਕੀਤਾ ਜਾਵੇ। ਪੂਜਾ ਦੇ ਜੀਜੇ ਦਾ ਵੀ ਅਜਿਹਾ ਕਹਿਣਾ ਹੈ ਕਿ ਉਸ ਦੇ ਸਾਢੂ ਭਾਵ ਪੂਜਾ ਰਾਣੀ ਦੇ ਪਤੀ ਨੂੰ ਕੋਈ ਲੀਡਰ ਛੁਡਾ ਕੇ ਲੈ ਗਿਆ ਹੈ। ਜਦੋਂ ਇਸ ਖ਼ਿਲਾਫ਼ ਉੱਚ ਅਧਿਕਾਰੀਆਂ ਕੋਲ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਦੋਸ਼ੀ ਨੂੰ ਉਸ ਲੀਡਰ ਨੇ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਰਾਜਨੀਤਿਕ ਦਬਾਅ ਕਾਰਨ ਇਸ ਮਸਲੇ ਨੂੰ ਖੁਦਕੁਸ਼ੀ ਦਾ ਮਸਲਾ ਬਣਾ ਦਿੱਤਾ ਗਿਆ ਹੈ। ਪੂਜਾ ਦੇ ਵਾਰਿਸ ਨਹਿਰ ਚੋ ਦੀ ਲਾਸ਼ ਖੋਜ ਰਹੇ ਹਨ।

ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਪੂਜਾ ਰਾਣੀ ਦੀ ਮਾਂ ਦੇ ਬਿਆਨਾਂ ਦੇ ਆਧਾਰ ਤੇ ਪੂਜਾ ਰਾਣੀ ਦੇ ਪਤੀ ਨਵੀਨ ਕੁਮਾਰ ਖਿਲਾਫ ਧਾਰਾ 306 ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦੁਆਰਾ ਰਾਜਸਥਾਨ ਦੇ ਥਾਣਿਆਂ ਨਾਲ ਵੀ ਪੂਜਾ ਰਾਣੀ ਦੀ ਲਾਸ਼ ਤੇ ਮਿਲਣ ਸਬੰਧੀ ਸੰਪਰਕ ਕੀਤਾ ਗਿਆ ਹੈ। ਜ਼ਿੰਦਾ ਜਾਂ ਮੁਰਦਾ ਕਿਸੇ ਹਾਲਤ ਵਿੱਚ ਪੂਜਾ ਰਾਣੀ ਦਾ ਮਿਲਣਾ ਜ਼ਰੂਰੀ ਹੈ ਤਾਂ ਹੀ ਕੇਸ ਦੀ ਕਾਰਵਾਈ ਨੂੰ ਅੱਗੇ ਤੋਰਿਆ ਜਾ ਸਕੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *