ਪਰਿਵਾਰ ਤੋਂ ਮੁਸੀਬਤ ਦੀ ਘੜੀ ‘ਚ ਵੀ ਪਰੌਂਠੇ ਖਾਂਦਾ ਰਿਹਾ ਪ੍ਰਸ਼ਾਸਨ……

2 ਸਾਲ ਦੇ ਫਤਹਿਵੀਰ ਦੀ ਮੌਤ ਕੁੱਝ ਦਿਨ ਪਹਿਲਾਂ ਹੀ ਹੋ ਗਈ ਸੀ। ਜਦੋਂ ਅੱਜ ਸਵੇਰੇ ਫਤਹਿਵੀਰ ਨੂੰ ਚੰਡੀਗੜ੍ਹ ਦੇ ਪੀ.ਜੀ.ਆਈ. ਲਿਜਾਇਆ ਗਿਆ ਤਾਂ ਉਹ ਮ੍ਰਿਤਕ ਅਵਸਥਾ ਵਿੱਚ ਸੀ।ਇਹ ਪ੍ਰਗਟਾਵਾ ਪੀ.ਜੀ.ਆਈ. ਵੱਲੋਂ ਜਾਰੀ ਇੱਕ ਬਿਆਨ ਵਿੱਚ ਕੀਤਾ ਗਿਆ ਹੈ।ਇਸ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਫਤਹਿਵੀਰ ਪੁੱਤਰ ਸੁਖਵਿੰਦਰ ਸਿੰਘ ਉਮਰ 2 ਸਾਲ ਵਾਸੀ ਪਿੰਡ ਭਗਵਾਨਪੁਰਾ ਜ਼ਿਲਾ ਸੰਗਰੂਰ ਨੂੰ 11 ਜੂਨ ਨੂੰ ਸਵੇਰੇ 7.24 ਮਿੰਟ ‘ਤੇ ਹਸਪਤਾਲ ਵਿੱਚ ਬੱਚਿਆਂ ਦੇ ਐਮਰਜੈਂਸੀ ਵਾਰਡ ਵਿੱਚ ਲਿਜਾਇਆ ਗਿਆ ਸੀ, ਇਸ

ਦੌਰਾਨ ਉਸਦੇ ਦਿਲ ਦੀ ਧੜਕਣ ਅਤੇ ਸਾਹ ਬੰਦ ਸਨਇਸ ਦੌਰਾਨ ਬਿਆਨ ਵਿੱਚ ਦੱਸਿਆ ਗਿਆ ਕਿ ਡਾਕਟਰ ਬਾਈ.ਐੱਸ. ਬਾਂਸਲ ਅਤੇ ਐੱਸ ਕੁਮਾਰ ਨੇ ਉਸਦਾ ਪੋਸਟਮਾਰਟਮ ਕੀਤਾ ਹੈ। ਫਤਹਿਵੀਰ ਦੀ ਵਿਸਥਾਰਤ ਰਿਪੋਰਟ ਬਾਅਦ ਵਿੱਚ ਆਵੇਗੀ। ਜਿਸ ਵਿੱਚ ਖ਼ੁਲਾਸਾ ਹੋਇਆ ਕਿ ਉਸਦੀ ਮੌਤ ਕੁੱਝ ਦਿਨ ਪਹਿਲਾਂ ਹੋ ਗਈ ਸੀ। ਦੱਸ ਦੇਈਏ ਕਿ ਸੁਨਾਮ ਦੇ ਨੇੜਲੇ ਪਿੰਡ ਭਗਵਾਨਪੁਰਾ ‘ਚ 140 ਫੁੱਟ ਡੂੰਘੇ ਬੋਰਵੈੱਲ ‘ਚ 5 ਦਿਨਾਂ ਤੋ ਫਸੇ ਦੋ ਸਾਲਾ ਬੱਚੇ ਫ਼ਤਿਹਵੀਰ ਸਿੰਘ ਨੂੰ ਅਖੀਰ 125 ਘੰਟਿਆਂ ਮਗਰੋਂ ਅੱਜ ਸਵੇਰੇ 5:15 ਵਜੇ ਦੇ ਆਸ ਪਾਸ 

ਬੋਰਵੈੱਲ ਵਿਚੋਂ ਬਾਹਰ ਕੱਢ ਲਿਆ ਹੈ। ਇਸ ਦੌਰਾਨ ਬੱਚੇ ਨੂੰ ਚੰਡੀਗੜ੍ਹ ਦੇ ਪੀ.ਜੀ.ਆਈ. ਬੋਰ ਵਿੱਚੋਂ ਕੱਢਣ ਸਾਰ ਹੀ ਲਿਜਾਇਆ ਗਿਆ ਜਿਥੇ PGI ਦੇ ਡਾਕਟਰਾਂ ਨੇ ਫਤਿਹਵੀਰ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸੰਗਰੂਰ ਦੇ ਪਿੰਡ ਭਗਵਾਨਪੁਰਾ ’ਚ ਬੀਤੀ 6 ਜੂਨ ਦਿਨ ਵੀਰਵਾਰ ਨੂੰ ਸ਼ਾਮ ਚਾਰ ਵਜੇ ਦੋ ਸਾਲਾਂ ਫ਼ਤਿਹਵੀਰ ਖੇਡਦੇ ਸਮੇਂ 150 ਫ਼ੁੱਟ ਡੂੰਘੇ ਬੋਰਵੈੱਲ ’ਚ ਡਿੱਗ ਗਿਆ ਸੀ। ਫਤਿਹਵੀਰ ਨੂੰ ਬਚਾਉਣ ਲਈ ਵੀਰਵਾਰ ਤੋਂ ਹੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਪਰ ਪ੍ਰਸ਼ਾਸਨ ਅਤੇ ਸਰਕਾਰ ਦੀ ਸੁਸਤ ਰਫ਼ਤਾਰ 

ਕਾਰਨ 5 ਦਿਨ ਦਾ ਸਮਾਂ ਲੱਗ ਗਿਆ ਹੈ।ਇਸ ਦੌਰਾਨ ਰੇਸਕਿਊ ਆਪਰੇਸ਼ਨ ‘ਚ ਲੱਗੀ ਐੱਨ.ਡੀ.ਆਰ.ਐੱਫ. ਦੀ ਟੀਮ ਨੂੰ ਸਫ਼ਲਤਾ ਨਾ ਮਿਲਣ ਮੌਕੇ ‘ਤੇ ਫ਼ੌਜ ਨੂੰ ਸੱਦਿਆ ਗਿਆ ਸੀ। ਨਾਮ ਦੇ ਨੇੜਲੇ ਪਿੰਡ ਭਗਵਾਨਪੁਰਾ ‘ਚ 140 ਫੁੱਟ ਡੂੰਘੇ ਬੋਰਵੈੱਲ ‘ਚ 5 ਦਿਨਾਂ ਤੋ ਫਸੇ ਦੋ ਸਾਲਾ ਬੱਚੇ ਫ਼ਤਿਹਵੀਰ ਸਿੰਘ ਨੂੰ ਅਖੀਰ 125 ਘੰਟਿਆਂ ਮਗਰੋਂ ਅੱਜ ਸਵੇਰੇ 5:15 ਵਜੇ ਦੇ ਆਸ ਪਾਸ ਬੋਰਵੈੱਲ ਵਿਚੋਂ ਬਾਹਰ ਕੱਢ ਲਿਆ ਪਰ ਉਸਦੀ ਮੌਤ ਹੋ ਗਈ ਹੈ।

ਮੁਸੀਬਤ ਦੀ ਘੜੀ 'ਚ ਵੀ ਫਤਹਿਵੀਰ ਦੇ ਪਰਿਵਾਰ ਤੋਂ ਪਰੌਂਠੇ ਖਾਂਦਾ ਰਿਹਾ ਪ੍ਰਸ਼ਾਸਨ

ਮੁਸੀਬਤ ਦੀ ਘੜੀ 'ਚ ਵੀ ਫਤਹਿਵੀਰ ਦੇ ਪਰਿਵਾਰ ਤੋਂ ਪਰੌਂਠੇ ਖਾਂਦੀ ਰਹੀ ਪੁਲਿਸ .. News 18 ਦੇ ਸਵਾਲਾਂ 'ਤੇ ਅਫਸਰਾਂ ਦੀ ਬੋਲਤੀ ਹੋਈ ਬੰਦ Report By Napinder Brar – News18

Posted by News18 Punjab on Tuesday, June 11, 2019

Leave a Reply

Your email address will not be published. Required fields are marked *