ਪਾਕਿਸਤਾਨ ਚ ਦੁੱਧ ਖ਼ਰੀਦਣਾ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ

ਭਾਰਤ ਨਾਲ ਵਪਾਰ ਬੰਦ ਹੋਣ ਕਾਰਨ ਪਾਕਿਸਤਾਨ ਦੀ ਅਰਥ ਵਿਵਸਥਾ ਡਗਮਗਾ ਗਈ ਹੈ। ਇਸ ਦਾ ਅਸਰ ਤਾਂ ਭਾਵੇਂ ਭਾਰਤ ਤੇ ਵੀ ਪਿਆ ਹੈ। ਪਰ ਪਾਕਿਸਤਾਨ ਵਿੱਚ ਇਸ ਦਾ ਜ਼ਿਆਦਾ ਅਸਰ ਨਜ਼ਰ ਆ ਰਿਹਾ ਹੈ। ਪਾਕਿਸਤਾਨ ਵਿੱਚ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ। ਜਨਤਾ ਵਿਚ ਸਰਕਾਰ ਪ੍ਰਤੀ ਅਸੰਤੋਸ਼ ਦੀ ਭਾਵਨਾ ਘਰ ਕਰਦੀ ਜਾ ਰਹੀ ਹੈ। ਹੋਰ ਤਾਂ ਹੋਰ ਮੁਸਲਮਾਨਾਂ ਦੇ ਪ੍ਰਸਿੱਧ ਤਿਉਹਾਰ ਮੁਹੱਰਮ ਸਮੇਂ ਲੋਕਾਂ ਨੂੰ ਮਿੱਠੀਆਂ ਵਸਤਾਂ ਖੀਰ ਆਦਿ ਬਣਾਉਣ ਲਈ ਵੀ ਦੁੱਧ ਨਹੀਂ ਮਿਲ ਸਕਿਆ।

ਪਾਕਿਸਤਾਨ ਸਰਕਾਰ ਦਾ ਖਜ਼ਾਨਾ ਖਾਲੀ ਹੋ ਗਿਆ ਹੈ। ਲੋਕ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਅੰਤਰਰਾਸ਼ਟਰੀ ਸੰਸਥਾ ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ ਗ਼ਲਤ ਬੰਦਿਆਂ ਨੂੰ ਦਿੱਤੇ ਜਾ ਰਹੇ ਫੰਡਾਂ ਤੇ ਨਜ਼ਰ ਰੱਖ ਰਹੀ ਹੈ। ਪਾਕਿਸਤਾਨ ਵਿੱਚ ਭਾਵੇਂ ਪੈਟਰੋਲ ਅਤੇ ਡੀਜ਼ਲ ਦੇ ਭਾਅ ਬਹੁਤ ਜ਼ਿਆਦਾ ਹਨ। ਪਰ ਹੁਣ ਦੁੱਧ ਦੇ ਰੇਟ ਨੇ ਡੀਜ਼ਲ ਅਤੇ ਪੈਟਰੋਲ ਦੇ ਰੇਟਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਪ੍ਰਸਿੱਧ ਤਿਉਹਾਰ ਮੁਹੱਰਮ ਦੇ ਮੌਕੇ ਵੀ ਲੋਕਾਂ ਨੂੰ ਦੁੱਧ ਨਹੀਂ ਮਿਲ ਸਕਿਆ। ਹੁਣ ਪਾਕਿਸਤਾਨ ਵਿੱਚ ਦੁੱਧ ਲੱਗਭੱਗ 150 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਸੀ।

ਹੁਣ ਪਾਕਿਸਤਾਨ ਸਰਕਾਰ ਵੱਲੋਂ ਦੁੱਧ ਦਾ ਰੇਟ 94 ਰੁਪਏ ਪ੍ਰਤੀ ਲੀਟਰ ਮਿੱਥਿਆ ਗਿਆ ਹੈ। ਪਰ ਲੋਕ 110 ਰੁਪਏ ਦੇ ਹਿਸਾਬ ਨਾਲ ਖਰੀਦਣ ਲਈ ਮਜਬੂਰ ਹੱਲ ਦੁੱਧ ਦੀਆਂ ਦੁਕਾਨਾਂ ਸਾਰਾ ਦਿਨ ਖੁੱਲ੍ਹੀਆਂ ਨਹੀਂ ਮਿਲਦੀਆਂ। ਸਗੋਂ ਸਵੇਰੇ ਸ਼ਾਮ ਹੀ ਕੁਝ ਲਈ ਖੁੱਲ੍ਹਦੀਆਂ ਹਨ। ਰੋਜ਼ਾਨਾ ਵਰਤੋਂ ਦੀਆਂ ਹੋਰ ਵਸਤੂਆਂ ਦੇ ਭਾਅ ਵੀ ਅਸਮਾਨ ਨੂੰ ਚੜ੍ਹ ਗਏ ਹਨ। ਜੋ ਚੀਜ਼ਾਂ ਭਾਰਤ ਤੋਂ ਆਉਂਦੀਆਂ ਸਨ। ਉਨ੍ਹਾਂ ਦੇ ਰੇਟ ਵੱਧ ਗਏ ਹਨ ਜੋ ਭਾਰਤ ਨੂੰ ਭੇਜੀਆਂ ਜਾਂਦੀਆਂ ਸਨ। ਉਹ ਪਾਕਿਸਤਾਨ ਵਿੱਚ ਰੁਲ ਰਹੀਆਂ ਹਨ।

ਪਾਕਿਸਤਾਨ ਵਿੱਚ ਟਮਾਟਰ 300 ਰੁਪਏ ਕਿੱਲੋ ਹੋ ਗਿਆ ਹੈ। ਚੀਨੀ 72 ਰੁਪਏ ਪ੍ਰਤੀ ਕਿਲੋ, ਪਿਆਜ਼ 64 ਰੁਪਏ ਪ੍ਰਤੀ ਕਿਲੋ ਅਤੇ ਸਰ੍ਹੋਂ ਦਾ ਤੇਲ 246 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ। ਭਾਰਤ ਦੁਆਰਾ ਪਾਕਿਸਤਾਨ ਨੂੰ ਚੀਨੀ, ਚਾਹ, ਤੇਲ, ਕੇਕ ਦਵਾਈਆਂ ਟਾਇਰ ਰਬੜ ਅਤੇ ਕੱਚੇ ਧਾਗੇ ਆਦਿ 14 ਚੀਜ਼ਾਂ ਭੇਜੀਆਂ ਜਾਂਦੀਆਂ ਸਨ। ਭਾਰਤ ਦੁਆਰਾ ਪਾਕਿਸਤਾਨ ਤੋਂ ਜ਼ਿਆਦਾਤਰ ਫਲ ਖਰੀਦੇ ਜਾਂਦੇ ਸਨ। ਹੁਣ ਪਾਕਿਸਤਾਨ ਵਿੱਚ ਫਲ ਰੁਲ ਰਹੇ ਹਨ। ਇਸ ਤੋਂ ਬਿਨਾਂ ਡੀਜ਼ਲ 132 ਰੁਪਏ ਅਤੇ ਪੈਟਰੋਲ 117 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

Leave a Reply

Your email address will not be published. Required fields are marked *