ਪਿਆਰ ਕਰਨ ਵਾਲੇ ਨੂੰ ਪਿੰਡ ‘ਚ ਮਿਲੇਗੀ ਭਿਆਨਕ ਸਜ਼ਾ

ਸੋਸ਼ਲ ਮੀਡੀਆ ਤੇ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ‘ਚ ਤੁਸੀਂ ਸੁਣਿਆ ਕਿ ਜੋ ਵੀ ਪਿੰਡ ਦਾ ਮੁੰਡਾ ਕੁੜੀ ਪ੍ਰੇਮ ਸਬੰਧ ਬਣਾਉਂਦਾ ਜਾਂ ਪਿੰਡ ਜਾ ਵਿਆਹ ਕਰਵਾਉਂਦਾ। ਹੁਣ ਉਸ ਦੀ ਖੈਰ ਨਹੀਂ ਜੀ ਹਾਂ ਬਾਬੇ ਵਲੋਂ ਕੀਤੀ ਜਾ ਰਹੀ ਹੈ ਚਿਤਾਵਨੀ ਭਰੀ ਅਨਾਊਸਮੈਂਟ ਮੁਕਤਸਰ ਦੇ ਵੱਟੂ ਪਿੰਡ ‘ਚ ਹੋ ਰਹੀ ਹੈ। ਜਿਥੇ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਪਿੰਡ ਵਾਲਿਆਂ ਨੇ ਗੁਰਦੁਆਰੇ ਵਿੱਚ ਇਕੱਠ ਕਰਕੇ ਮਤਾ ਪਾਸ ਕੀਤਾ ਕਿ ਇਸ਼ਕ ਕਰਨ ਵਾਲਿਆਂ ਤੇ ਉਨ੍ਹਾਂ ਦਾ ਸਾਥ ਦੇਣ ਵਾਲੇ ਮਾਪਿਆਂ ਦੇ ਪਿੰਡ ਵਲੋਂ ਬਾਈਕਾਟ ਕੀਤਾ ਜਾਵੇਗਾ।

ਇਥੇ ਹੀ ਨਹੀਂ ਗ੍ਰੰਥੀ ਸਿੰਘ ਕਹਿ ਰਿਹਾ ਕਿ ਪ੍ਰੇਮੀ ਜੋੜਿਆਂ ਦਾ ਕਿਸੇ ਤਰਾਂ ਦਾ ਸਰੀਰਕ ਨੁਕਸਾਨ ਕਰਨ ਦੀ ਵੀ ਖੁਲ ਹੈ। ਇਸ ਤੋਂ ਬਿਨ੍ਹਾਂ ਜਿਸ ਘਰ ਦਾ ਮੁੰਡਾ ਜਾਂ ਕੁੜੀ ਅਤੇ ਮਾਪੇ ਇਹੋ-ਜਿਹਾ ਕੰਮ ਕਰਨਗੇ, ਉਨ੍ਹਾਂ ਦੀ ਜ਼ਮੀਨ ਜਾਂ ਘਰ-ਬਾਰ ਕੋਈ ਠੇਕੇ ’ਤੇ ਨਹੀਂ ਲਵੇਗਾ ਤੇ ਨਾ ਹੀ ਕੋਈ ਉਨ੍ਹਾਂ ਦਾ ਸਾਥ ਦੇਵੇਗਾ।

ਇਸੇ ਤਰਾਂ ਕਈ ਮਤੇ ਪਾਸ ਕੀਤੇ ਜਾਂਦੇ ਹਨ ਜਿਸ ‘ਚ ਅਗਲਾ ਮਤਾ ਪੇਸ਼ ਕੀਤਾ ਜਾਂਦਾ ਜਿਸ ਅਨੁਸਾਰ ਜੇਕਰ ਕੋਈ ਵੀ ਲੜਕਾ-ਲੜਕੀ ‘ਗਲਤ ਕਦਮ’ ਚੁੱਕਦਾ ਹੈ ਅਤੇ ਮਾਪਿਆਂ ਦੇ ਸਮਝਾਉਣ ’ਤੇ ਵੀ ਨਹੀਂ ਸਮਝਦਾ ਤਾਂ ਮਾਪੇ ਉਸ ਲੜਕੇ-ਲੜਕੀ ਦਾ ‘ਜੋ ਮਰਜ਼ੀ’ ਨੁਕਸਾਨ ਕਰ ਦੇਣ, ਸਾਰਾ ਪਿੰਡ ਮਾਪਿਆਂ ਦਾ ਸਾਥ ਦੇਵੇਗਾ। ਮਿਲੀ ਜਾਣਕਾਰੀ ਮੁਤਾਬਿਕ ਪਿੰਡ ਵੱਟੂ ਦੀ ਇੱਕ ਨੂੰਹ ਆਪਣੇ ਛੋਟੇ ਬੱਚੇ ਸਣੇ ਪਿੰਡ ਦੇ ਹੀ ਮੁੰਡੇ ਨਾਲ ਫਰਾਰ ਹੋ ਗਈ ਹੈ। ਇਸ ਕਰਕੇ ਪਿੰਡ ਵਾਸੀ ਬਹੁਤ ਖ਼ਫਾ ਹਨ, ਜਿਨਾਂ ਨੇ ਇਹ ਮਤੇ ਪਾਸ ਕੀਤੇ।

Leave a Reply

Your email address will not be published. Required fields are marked *