ਪੁਲਿਸ ਵਾਲਾ ਖੜਾ ਦੇਖਦਾ ਰਿਹਾ ਚੁੱਪਚਾਪ

ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ। ਜਿਸ ਵਿੱਚ ਬੰਦ ਰੇਲਵੇ ਫਾਟਕ ਦੇ ਨੀਚੇ ਤੋਂ ਇਕ ਆਦਮੀ ਸਕੂਟਰੀ ਲੈ ਕੇ ਲੰਘ ਰਿਹਾ ਹੈ। ਉੱਥੇ ਇੱਕ ਪੁਲੀਸ ਮੁਲਾਜ਼ਮ ਵੀ ਹਾਜ਼ਰ ਹੈ। ਫਾਟਕ ਤੇ ਤੈਨਾਤ ਗੇਟਮੈਨ ਉਸ ਸਕੂਟਰੀ ਵਾਲੇ ਨੂੰ ਸਕੂਟਰੀ ਲਗਾਉਣ ਤੋਂ ਰੋਕਦਾ ਹੈ। ਪਰ ਸਕੂਟਰੀ ਵਾਲਾ ਗੇਟਮੈਨ ਨਾਲ ਧੱਕਾ ਕਰਦਾ ਹੈ। ਕਾਫੀ ਦੇਰ ਤੱਕ ਦੋਵਾਂ ਵਿਚਾਲੇ ਤਕਰਾਰ ਹੁੰਦੀ ਰਹਿੰਦੀ ਹੈ। ਪਰ ਪੁਲੀਸ ਵਾਲਾ ਮੂਕ ਦਰਸ਼ਕ ਬਣ ਕੇ ਖੜ੍ਹਾ ਰਹਿੰਦਾ ਹੈ। ਉਹ ਸਕੂਟਰੀ ਵਾਲੇ ਖ਼ਿਲਾਫ਼ ਕੋਈ ਐਕਸ਼ਨ ਨਹੀਂ ਲੈਂਦਾ।

ਸਕੂਟਰੀ ਵਾਲਾ ਗੇਟ ਮੈਨ ਨੂੰ ਮੰਦਾ ਚੰਗਾ ਬੋਲਦਾ ਹੋਇਆ ਸਕੂਟਰੀ ਲੈ ਕੇ ਚਲਾ ਜਾਂਦਾ ਹੈ। ਇਹ ਵੀਡੀਓ ਜਲੰਧਰ ਦੀ ਦੱਸੀ ਜਾਂਦੀ ਹੈ। ਇੱਥੇ ਬਾਬਾ ਸੋਢਲ ਦੇ ਮੇਲੇ ਕਾਰਨ ਤਿੰਨ ਦਿਨਾਂ ਲਈ ਰੇਲਵੇ ਫਾਟਕ ਬੰਦ ਕੀਤਾ ਹੋਇਆ ਸੀ। ਸਾਡੇ ਮੁਲਕ ਵਿੱਚ ਲੋਕਤੰਤਰ ਹੈ। ਹਰ ਕਿਸੇ ਲਈ ਕਾਨੂੰਨ ਬਰਾਬਰ ਹੈ ਅਤੇ ਕਾਨੂੰਨ ਦਾ ਸਤਿਕਾਰ ਕਰਨਾ ਵੀ ਹਰ ਕਿਸੇ ਦਾ ਫਰਜ਼ ਹੈ। ਪਰ ਇਸ ਵੀਡੀਓ ਵਿੱਚ ਕਾਨੂੰਨ ਦੀ ਰਾਖੀ ਕਰਨ ਵਾਲੀ ਪੁਲਿਸ ਹੀ ਡਰੀ ਹੋਈ ਚੁੱਪ ਚਾਪ ਖੜ੍ਹ ਕੇ ਤਮਾਸ਼ਾ ਦੇਖ ਰਹੀ ਹੈ।

ਜਦਕਿ ਕਾਨੂੰਨ ਦੀ ਰਾਖੀ ਕਰਨਾ ਪੁਲਿਸ ਦਾ ਫਰਜ ਬਣਦਾ ਹੈ। ਵੀਡੀਓ ਵਿੱਚ ਸਕੂਟਰੀ ਵਾਲਾ ਗੇਟਮੈਨ ਨਾਲ ਬਹੁਤ ਹੀ ਗਲਤ ਭਾਸ਼ਾ ਵਿੱਚ ਗੱਲ ਕਰ ਰਿਹਾ ਹੈ। ਉਹ ਗੇਟਮੈਨ ਨੂੰ ਮੰਦਾ ਚੰਗਾ ਬੋਲ ਰਿਹਾ ਹੈ। ਪਰ ਪੁਲਿਸ ਵਾਲੇ ਕੋਈ ਐਕਸ਼ਨ ਨਹੀਂ ਲੈ ਰਹੇ। ਵਰਨਣਯੋਗ ਹੈ ਕਿ ਬਾਬਾ ਸੋਢਲ ਦੇ ਮੇਲੇ ਕਾਰਨ ਇਹ ਫਾਟਕ ਪੱਕੇ ਤੌਰ ਤੇ ਬੰਦ ਕੀਤਾ ਹੋਇਆ ਹੈ। ਲੋਕਾਂ ਦਾ ਇੱਥੋਂ ਲੰਘਣਾ ਮਨਾ ਹੈ। ਰੇਲਵੇ ਲਾਈਨ ਪਾਰ ਕਰਨ ਲਈ ਬਦਲਵੇਂ ਪ੍ਰਬੰਧ ਕੀਤੇ ਹੋਏ ਹਨ। ਇਹ ਸਕੂਟਰੀ ਵਾਲਾ ਗਲਤੀ ਕਰਨ ਦੇ ਬਾਵਜੂਦ ਵੀ ਰੌਬ ਦਿਖਾ ਰਿਹਾ ਹੈ।

ਗੇਟਮੈਨ ਨੇ ਆਪਣਾ ਫਰਜ਼ ਸਮਝਦੇ ਹੋਏ ਸਕੂਟਰੀ ਵਾਲੇ ਨੂੰ ਰੋਕਿਆ। ਜਦੋਂ ਉਹ ਨਾ ਰੁਕਿਆ ਤਾਂ ਗੇਟਮੈਨ ਸਕੂਟਰੀ ਵਾਲੇ ਦੀ ਸਕੂਟਰੀ ਅੰਦਰ ਕਰਵਾਉਣ ਦੀ ਗੱਲ ਕਰਦਾ ਹੈ। ਸਕੂਟਰੀ ਵਾਲੇ ਦੇ ਚਲੇ ਜਾਣ ਤੋਂ ਬਾਅਦ ਪੁਲਿਸ ਮੁਲਾਜ਼ਮ ਪੱਤਰਕਾਰਾਂ ਦੇ ਸੁਆਲਾਂ ਦਾ ਕੋਈ ਤਸੱਲੀ ਬਖ਼ਸ਼ ਜੁਆਬ ਨਹੀਂ ਦੇ ਸਕਿਆ। ਸਕੂਟਰੀ ਵਾਲੇ ਖ਼ਿਲਾਫ਼ ਕੀ ਕਾਰਵਾਈ ਕੀਤੀ ਜਾਂਦੀ ਹੈ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਪੁਲਿਸ ਦੀ ਨਾਂਹ ਪੱਖੀ ਕਾਰਵਾਈ ਜ਼ਰੂਰ ਸਾਹਮਣੇ ਆਈ ਹੈ।

Leave a Reply

Your email address will not be published. Required fields are marked *