ਪੁੱਤ ਦਾ ਵਿਆਹ ਹੀ ਬਣਿਆ ਮੌਤ ਦਾ ਕਾਰਨ

ਟੈਲੀਵਿਜ਼ਨ ਅਤੇ ਅਖ਼ਬਾਰਾਂ ਵਿੱਚ ਆਮ ਹੀ ਅਸੀਂ ਸੁਣਦੇ ਅਤੇ ਪੜ੍ਹਦੇ ਰਹਿੰਦੇ ਹਾਂ ਕਿ ਸਹੁਰਿਆਂ ਤੋਂ ਤੰਗ ਆ ਕੇ ਵਿਆਹੁਤਾ ਨੇ ਜਾਨ ਦੇ ਦਿੱਤੀ ਜਾਂ ਸਹੁਰਿਆਂ ਨੇ ਦਾਜ ਕਾਰਨ ਨੂੰ ਮਾਰ ਦਿੱਤੀ ਆਦਿ ਪਰ ਇਹ ਕੇਸ ਹੋਰ ਕੇਸਾਂ ਨਾਲੋਂ ਕੁਝ ਵੱਖਰਾ ਹੈ। ਇਸ ਕੇਸ ਵਿੱਚ ਪਤਨੀ ਵੱਲੋਂ ਆਪਣੇ ਮਾਪਿਆਂ ਨਾਲ ਮਿਲ ਕੇ ਪਤੀ ਨੂੰ ਤੰਗ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਪਤਾ ਲੱਗਾ ਹੈ ਕਿ ਤਿੰਨ ਕੁ ਮਹੀਨੇ ਪਹਿਲਾਂ ਮ੍ਰਿਤਕ ਜਗਦੀਸ਼ ਸਿੰਘ ਦਾ ਵਿਆਹ ਪਿੰਡ ਨੱਥੂਪੁਰ ਦੀ ਇੱਕ ਲੜਕੀ ਨਾਲ ਹੋਇਆ ਸੀ।

ਉਹ ਆਪ ਕਪੂਰਥਲਾ ਦੇ ਸੰਗਤਪੁਰਾ ਮੁਹੱਲੇ ਵਿੱਚ ਰਹਿੰਦੇ ਹਨ। ਉਨ੍ਹਾਂ ਦੀ ਨੂੰਹ ਅਤੇ ਹੁਣ ਦੇ ਪੁੱਤਰ ਦੀ ਆਪਸ ਵਿਚ ਅਣਬਣ ਰਹਿੰਦੀ ਸੀ। ਉਨ੍ਹਾਂ ਦੀ ਨੂੰਹ ਦੇ ਮਾਂ ਬਾਪ ਆਪਣੀ ਧੀ ਨੂੰ ਪੇਕੇ ਲੈ ਜਾਇਆ ਕਰਦੇ ਸਨ। ਆਪਣੀ ਪਤਨੀ ਤੋਂ ਤੰਗ ਉਨ੍ਹਾਂ ਦੇ ਪੁੱਤਰ ਨੇ ਆਤਮ ਹੱਤਿਆ ਕਰ ਲਈ। ਉਨ੍ਹਾਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ਮਜਬੀ ਸਿੱਖ ਮੋਰਚਾ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਤਰਸੇਮ ਸਿੰਘ ਨੇ ਵੀ ਮ੍ਰਿਤਕ ਲੜਕੇ ਦੇ ਪਿਤਾ ਦੇ ਬਿਆਨਾਂ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਮ੍ਰਿਤਕ ਦੀ ਪਤਨੀ ਆਪਣੇ ਪਤੀ ਨੂੰ ਤੰਗ ਪ੍ਰੇਸ਼ਾਨ ਕਰਦੀ ਰਹਿੰਦੀ ਸੀ। ਮ੍ਰਿਤਕ ਦੀ ਸੱਸ ਅਤੇ ਸਹੁਰਾ ਵੀ ਆਪਣੀ ਧੀ ਦਾ ਹੀ ਪੱਖ ਪੂਰਦੇ ਸਨ। ਇਸ ਕਾਰਨ 27 ਸਾਲਾ ਜਗਦੀਸ਼ ਸਿੰਘ ਪ੍ਰੇਸ਼ਾਨ ਰਹਿੰਦਾ ਸੀ।

ਸਾਰੇ ਪਾਸੇ ਤੋਂ ਨਿਰਾਸ਼ ਹੋ ਕੇ ਉਸ ਨੇ ਖੁਦ ਨੂੰ ਫਾਂਸੀ ਲਾ ਲਈ। ਪੱਤਰਕਾਰਾਂ ਨੂੰ ਪੁਲਸ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਮ੍ਰਿਤਕ ਦੇ ਵਾਰਸਾਂ ਨੇ ਬਿਆਨ ਦਿੱਤਾ ਹੈ ਕਿ ਮ੍ਰਿਤਕ ਦੀ ਅਤੇ ਉਸ ਦੀ ਪਤਨੀ ਦੀ ਆਪਸ ਵਿੱਚ ਅਣਬਣ ਰਹਿੰਦੀ ਸੀ। ਐਸਐਚਓ ਅਤੇ ਡੀਐਸਪੀ ਨੇ ਖੁਦ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਹੁੱਕ ਨਾਲੋਂ ਉਤਾਰਿਆ। ਮਾਮਲੇ ਦੀ ਜਾਂਚ ਚੱਲ ਰਹੀ ਹੈ। ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *