ਪੂਰੇ ਦੇਸ਼ ਚ’ ਸਸਤੀ ਹੋਈ ਏਹ ਚੀਜ ਲੋਕਾਂ ਨੂੰ ਲੱਗਣਗੀਆਂ ਮੌਜਾਂ ਲੁੱਟੋ ਨਜ਼ਾਰੇ

ਮੰਗਲਵਾਰ ਨੂੰ ਘਰੇਲੂ ਬਜ਼ਾਰ ‘ਚ ਸੋਨੇ ਦੀ ਕੀਮਤ 112 ਰੁਪਏ ਦੀ ਗਿਰਾਵਟ ਨਾਲ 41,269 ਰੁਪਏ ਪ੍ਰਤੀ 10 ਗ੍ਰਾਮ’ ਤੇ ਬੰਦ ਹੋਈ। ਐਚਡੀਐਫਸੀ ਸਕਿਓਰਟੀਜ਼ ਦੇ ਅਨੁਸਾਰ, ਗਲੋਬਲ ਬਾਜ਼ਾਰ ਵਿੱਚ ਸੋਨੇ ਦੀ ਮੰਗ ਵਿੱਚ ਗਿਰਾਵਟ ਦੇ ਕਾਰਨ ਇਹ 112 ਰੁਪਏ ਘਟਇਆ ਹੈ। ਹਾਲਾਂਕਿ, ਪਿਛਲੇ ਦਿਨ ਯਾਨੀ ਸੋਮਵਾਰ ਨੂੰ ਸੋਨਾ 41,381 ਰੁਪਏ ਪ੍ਰਤੀ 10 ਗ੍ਰਾਮ ‘ਤੇ ਵਿਕਿਆ ਸੀ।ਚਾਂਦੀ ਵੀ 108 ਰੁਪਏ ਦੀ ਗਿਰਾਵਟ ਦੇ ਨਾਲ 47,152 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਬੰਦ ਹੋਈ।ਪਿਛਲੇ ਦਿਨ ਚਾਂਦੀ ਦੀ ਕੀਮਤ ਦੀ ਗੱਲ ਕਰੀਏ ਤਾਂ

ਇਹ ਸੋਮਵਾਰ ਨੂੰ 47,260 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਵਿਕੀ ਸੀ। ਐਚਡੀਐਫਸੀ ਸਕਿਓਰਟੀਜ਼ ਦੇ ਸੀਨੀਅਰ ਐਨਾਲਿਸਟ ਤਪਨ ਪਟੇਲ ਦੇ ਮੁਤਾਬਕ, ਮੌਜੂਦਾ ਮਾਰਕੀਟ ਵਿੱਚ 24 ਕੈਰਟ ਦਾ ਸੋਨਾ 112 ਰੁਪਏ ਪ੍ਰਤੀ ਕਮਜ਼ੋਰ ਨਜ਼ਰ ਆਇਆ।ਇਸਦੇ ਪਿੱਛੇ ਕਾਰਨ

ਤਪਨ ਨੇ ਗਲੋਬਲ ਬਾਜ਼ਾਰ ਵਿੱਚ ਸੋਨੇ ਦੀ ਮੰਗ ਵਿੱਚ ਕਮੀ ਨੂੰ ਦੱਸਿਆ।ਗਲੋਬਲ ਬਜ਼ਾਰ ਵਿੱਚ ਸੋਨਾ ਅਤੇ ਚਾਂਦੀ ਦੀ ਮਾੜੀ ਹਾਲਤ ਹੈ। ਵਿਦੇਸ਼ੀ ਬਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੋਵਾਂ ਦੀ ਕੀਮਤ ‘ਚ ਗਿਰਾਵਟ ਦੇਖੀ ਗਈ

ਸੋਨਾ 1,568 ਡਾਲਰ ਪ੍ਰਤੀ ਓਂਸ ਸੀ, ਜਦੋਂਕਿ ਚਾਂਦੀ 17.72 ਡਾਲਰ ਪ੍ਰਤੀ ਓਂਸ ‘ਤੇ ਆ ਗਈ। ਤਪਨ ਦੇ ਅਨੁਸਾਰ, ਗਲੋਬਲ ਬਜ਼ਾਰ ਵਿੱਚ ਕੋਰੋਨਾਵਾਇਰਸ ਕਾਰਨ ਸੋਨੇ ਅਤੇ ਚਾਂਦੀ ਦੀ ਕੀਮਤ ਪ੍ਰਭਾਵਤ ਹੋ ਰਹੀ ਹੈ

Leave a Reply

Your email address will not be published. Required fields are marked *