ਪ੍ਰੇਮੀ ਕਰਕੇ ਛੱਡਿਆ ਸੀ ਪਤੀ ਤੇ ਬੱਚਾ ਤੇ ਹੁਣ ਜੋ ਹੋਇਆ ਦੇਖ ਉਡੇ ਸਭ ਦੇ ਹੋਸ਼

ਅੰਮ੍ਰਿਤਸਰ ਦੇ ਤਹਿਸੀਲ ਅਜਨਾਲਾ ਦੇ ਸਰਹੱਦੀ ਪਿੰਡ ‘ਚ ਆਸ਼ਿਕ ਵਲੋਂ ਆਪਣੀ ਪ੍ਰੇਮਿਕਾ ਨੂੰ ਜਾਨ ਤੋਂ ਮਾਰਨ ਦਾ ਸਨਸਨੀ ਖੇਜ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਤਹਿਸੀਲ ਅਜਨਾਲਾ ਦੇ ਸਰਹੱਦੀ ਪਿੰਡ ‘ਚ ਰਾਜਾ ਨਾਂ ਦੇ ਨੌਜਵਾਨ ਦਾ 20 ਸਾਲ ਦੀ ਰਾਣੀ ਨਾਲ ਵਿਆਹ ਹੋਇਆ ਸੀ, ਜਿਸ ਦੇ ਚੱਲਦੇ 1 ਸਾਲ ਰਾਜਾ ਅਤੇ ਰਾਣੀ ਬਹੁਤ ਖੁਸ਼ੀ ਨਾਲ ਰਹਿ ਰਹੇ ਸਨ ਕਿ ਅਚਾਨਕ ਉਨ੍ਹਾਂ ਦੀ ਜ਼ਿੰਦਗੀ ‘ਚ ਬਲਵਿੰਦਰ ਸਿੰਘ ਨਾਂ ਦਾ ਨੌਜਵਾਨ ਆ ਗਿਆ।

ਉਸ ਨਾਲ ਰਾਣੀ ਦੇ ਸਬੰਧ ਬਣ ਗਏ ਅਤੇ ਮੌਕਾ ਪਾ ਕੇ ਬਲਵਿੰਦਰ ਸਿੰਘ ਰਾਣੀ ਨੂੰ ਭਜਾ ਕੇ ਲੈ ਗਿਆ। ਇਸ ਦੇ ਬਾਅਦ ਬਲਵਿੰਦਰ ਸਿੰਘ ਅਤੇ ਰਾਣੀ ਇਕੱਠੇ ਰਹਿ ਰਹੇ ਸਨ ਕਿ ਅਚਾਨਕ ਕੱਲ੍ਹ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਇਹ ਖਬਰ ਮਿਲੀ ਕਿ ਰਾਣੀ ਦਾ ਬਲਵਿੰਦਰ ਸਿੰਘ ਨੇ ਕਟਲ ਕਰ ਦਿੱਤਾ ਹੈ। ਇਹ ਖਬਰ ਮਿਲਦਿਆਂ ਹੀ ਰਾਣੀ ਦੇ ਰਿਸ਼ਤੇਦਾਰ ਮੌਕੇ ‘ਤੇ ਪਹੁੰਚੇ ਅਤੇ ਜਾ ਕੇ ਦੇਖਿਆ ਕਿ ਰਾਣੀ ਦੇ ਕੱਪੜੇ ਪੂਰੀ ਤਰ੍ਹਾਂ ਮਿੱਟੀ ਨਾਲ ਭਰੇ ਹੋਏ ਹਨ ਅਤੇ ਰਾਣੀ ਮ੍ਰਿਤਕ ਹਾਲਤ ‘ਚ ਪਈ ਹੋਈ ਸੀ,

ਪਰ ਪਰਿਵਾਰ ਵਾਲਿਆਂ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਬਲਵਿੰਦਰ ਸਿੰਘ ਨੇ ਰਾਣੀ ਨਾਲ ਇਸ ਤਰਾਂ ਕਿਉਂ ਕੀਤਾ। ਗੁਪਤ ਸੂਚਨਾ ਦੇ ਆਧਾਰ ‘ਤੇ ਇਹ ਖਬਰ ਆਈ ਹੈ ਕਿ ਹੁਣ ਬਲਵਿੰਦਰ ਦਾ ਪਹਿਲਾਂ ਵਿਆਹ ਹੋਇਆ ਸੀ ਅਤੇ ਉਸ ਦੀ ਪਹਿਲਾਂ ਵੀ ਪਤਨੀ ਅਤੇ ਬੱਚੇ ਹਨ ਅਤੇ ਪਰਿਵਾਰ ਰਾਣੀ ਨੂੰ ਪਸੰਦ ਨਹੀਂ ਕਰਦਾ ਸੀ ਅਤੇ ਹਮੇਸ਼ਾ ਬਲਵਿੰਦਰ ਨੂੰ ਇਹ ਹੀ ਕਹਿੰਦੇ ਸਨ ਕਿ ਉਹ 2 ਪਰਿਵਾਰਾਂ ਨੂੰ ਕਿਸ ਤਰ੍ਹਾਂ ਰੱਖੇਗਾ,

ਜਿਸ ਦੇ ਚੱਲਦੇ ਉਹ ਪਰਿਵਾਰ ਰਾਣੀ ਨੂੰ ਵਾਪਸ ਜਾਣ ਲਈ ਕਹਿੰਦੇ ਸਨ, ਜਿਸ ਦੇ ਚੱਲਦੇ ਬਲਵਿੰਦਰ ਅਤੇ ਰਾਣੀ ‘ਚ ਅਕਸਰ ਲੜਾਈ ਰਹਿੰਦੀ ਸੀ ਅਤੇ ਬਲਵਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਰਾਣੀ ਨੂੰ ਰਸਤੇ ‘ਚੋਂ ਹਟਾਉਣ ਲਈ ਉਸ ਨਾਲ ਇਸ ਤਰਾਂ ਕਰ ਦਿੱਤਾ।

Leave a Reply

Your email address will not be published. Required fields are marked *