ਪੜ੍ਹ ਲਵੋ ਕਿਤੇ ਐਵੇਂ ਨਾ ਰਗੜੇ ਜਾਇਓ

ਸਰਕਾਰ ਦੁਆਰਾ ਮੋਟਰ ਵਹੀਕਲ ਸੋਧ ਬਿੱਲ 2019 ਪਾਸ ਕਰ ਦਿੱਤਾ ਗਿਆ ਹੈ ਅਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੁਆਰਾ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਹੁਣ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਪਹਿਲਾਂ ਨਾਲੋਂ 10 ਗੁਣਾ ਜੁਰਮਾਨਾ ਦੇਣਾ ਪਵੇਗਾ। ਹੁਣ 15 ਅਗਸਤ ਤੋਂ ਜੁਰਮਾਨੇ ਦੀ ਨਵੀਂ ਸੂਚੀ ਲਾਗੂ ਕੀਤੀ ਜਾ ਰਹੀ ਹੈ। ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਦਿੱਤਾ ਜਾ ਰਿਹਾ ਹੈ। ਧਾਰਾ 177 ਅਧੀਨ ਆਮ ਚਲਾਨ ਤੇ 100 ਰੁਪਏ ਲੱਗਣ ਵਾਲੇ ਜ਼ੁਰਮਾਨੇ ਨੂੰ ਵਧਾ ਕੇ 500 ਕਰ ਦਿੱਤਾ ਗਿਆ ਹੈ। ਧਾਰਾ 177 (ਅ)

ਸੜਕ ਨਿਯਮਾਂ ਨੂੰ ਤੋੜਨ ਤੇ 100 ਰੁਪਏ ਲੱਗਣ ਵਾਲੇ ਜੁਰਮਾਨੇ ਨੂੰ ਵੀ 500 ਰੁਪਏ ਕਰ ਦਿੱਤਾ ਗਿਆ ਹੈ। ਧਾਰਾ 178 ਤਹਿਤ ਜਿੱਥੇ ਬਗੈਰ ਟਿਕਟ ਯਾਤਰੀ ਤੋਂ ਪਹਿਲਾਂ ਜੁਰਮਾਨਾ 200 ਰੁਪਏ ਵਸੂਲਿਆ ਜਾਂਦਾ ਸੀ। ਉਹ ਹੁਣ ਵਧਾ ਕੇ 500 ਰੁਪਏ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਹੀ ਧਾਰਾ 179 ਅਧੀਨ ਜੇਕਰ ਕੋਈ ਅਥਾਰਟੀ ਦੇ ਹੁਕਮਾਂ ਨੂੰ ਨਾ ਮੰਨਣ ਦੀ ਉਲੰਘਣਾ ਕਰਦਾ ਸੀ ਤਾਂ ਉਸ ਨੂੰ 500 ਰੁਪਏ

ਜੁਰਮਾਨੇ ਵਜੋਂ ਭਰਨੇ ਪੈਂਦੇ ਸਨ। ਜੋ ਹੁਣ 2000 ਰੁਪਏ ਭਰਨੇ ਪੈਣਗੇ। ਧਾਰਾ 180 ਤਹਿਤ ਬਿਨਾਂ ਲਾਇਸੈਂਸ ਅਣ-ਅਧਿਕਾਰਿਤ ਵਾਹਨ ਚਾਲਕ ਤੋਂ ਪਹਿਲਾਂ 1000 ਰੁਪਏ ਲਏ ਜਾਂਦੇ ਸਨ। ਪਰ ਹੁਣ 5000 ਲਏ ਜਾਣਗੇ। ਧਾਰਾ 181 ਵਿੱਚ ਹੋਣ ਵਾਲੇ ਬਿਨਾਂ ਲਾਇਸੈਂਸ ਵਾਹਨ ਚਾਲਕ ਤੋਂ ਹੁਣ 500 ਦੀ ਬਜਾਏ ਵਸੂਲੇ ਜਾਣਗੇ। ਧਾਰਾ 182 ਅਨੁਸਾਰ ਬਿਨਾਂ ਯੋਗਤਾ ਗੱਡੀ ਚਾਲਕ 500 ਦੀ ਬਜਾਏ 10000 ਰੁਪਏ

ਜ਼ੁਰਮਾਨਾ ਭਰਨਗੇ। ਧਾਰਾ 182 ਬੀ ਰਾਹੀਂ ਓਵਰ ਸਾਈਡ ਗੱਡੀ ਚਾਲਕਾਂ ਲਈ ਨਵਾਂ ਨਿਯਮ ਸ਼ਾਮਿਲ ਕਰਕੇ ਇਸ ਦੀ ਜੁਰਮਾਨੇ ਦੀ ਰਕਮ 5000 ਰੁਪਏ ਨਿਸ਼ਚਿਤ ਕੀਤੀ ਗਈ ਹੈ। ਧਾਰਾ 183 ਅਨੁਸਾਰ ਓਵਰ ਸਪੀਡ ਤੇ ਗੱਡੀ ਚਾਲਕ 400 ਦੀ ਥਾਂ 2000 ਰੁਪਏ ਭਰਨਗੇ। ਧਾਰਾ 184 ਅਧੀਨ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਵਾਲੇ 1000 ਦੀ ਬਜਾਏ 5000 ਰੁਪਏ ਦੇਣਗੇ। ਧਾਰਾ 185 ਅਨੁਸਾਰ

ਸ਼ਰਾਬੀ ਡਰਾਈਵਰ ਹੁਣ 2000 ਦੀ ਬਜਾਏ 10000 ਰੁਪਏ ਜ਼ੁਰਮਾਨਾ ਦੇਵੇਗਾ। ਸੈਕਸ਼ਨ ਰੇਸਿੰਗ ਕਰਨ ਤੇ 500 ਦੀ ਥਾਂ 5000 ਰੁਪਏ ਲੱਗਣਗੇ। ਧਾਰਾ 192 (ਅ) ਵਿੱਚ ਬਿਨਾਂ ਪਰਮਿਟ ਗੱਡੀ ਚਲਾਉਣ ਵਾਲੇ ਹੁਣ 10000 ਰੁਪਏ ਜੁਰਮਾਨਾ ਦੇਣਗੇ। ਜੋ ਕਿ ਪਹਿਲਾਂ 5000 ਰੁਪਏ ਦਿੰਦੇ ਸੀ। ਸੈਕਸ਼ਨ 193 ਅਧੀਨ ਨਵਾਂ ਨਿਯਮ ਹੋਂਦ ਵਿੱਚ ਆਇਆ ਹੈ। ਜੋ ਲਾਈਸੈਂਸਿੰਗ ਕੰਡੀਸ਼ਨ ਦੇ ਉਲੰਘਣ ਤੇ ਹੈ। ਇਸ ਦਾ

ਜੁਰਮਾਨਾ 25000 ਇਹ ਰੁਪਏ ਹੈ। ਧਾਰਾ 194 ਓਵਰਲੋਡਿੰਗ ਤੇ ਪਹਿਲਾਂ 2000 ਰੁਪਏ ਤੇ ਪ੍ਰਤੀ ਟਨ 1000 ਰੁਪਏ ਵਧਾ ਦੇਣਾ ਪੈਂਦਾ ਸੀ। ਹੁਣ 20000 ਰੁਪਏ ਤੇ ਪ੍ਰਤੀ ਟਨ 2000 ਰੁਪਏ ਵੱਧ ਦੇਣਾ ਪਵੇਗਾ। ਧਾਰਾ 194 ਏ ਰਾਹੀਂ ਸਵਾਰੀ ਦੀ ਓਵਰਲੋਡਿੰਗ ਤੇ ਪ੍ਰਤੀ ਸਵਾਰੀ 1000 ਰੁਪਏ ਦੇਣੇ ਪੈਣਗੇ। ਧਾਰਾ 194(ਬੀ) ਬਿਨਾਂ ਸੀਟ ਬੈਲਟ ਜੁਰਮਾਨਾ 100 ਤੋਂ ਵਧਾ ਕੇ 1000 ਰੁਪਏ ਹੋ ਗਿਆ ਹੈ। ਧਾਰਾ

194 (ਸੀ) ਦੋ ਪਹੀਆ ਵਾਹਨ ਤੇ ਓਵਰਲੋਡਿੰਗ ਤੇ 100 ਰੁਪਏ ਤੋਂ ਵਧਾ ਕੇ ਜੁਰਮਾਨਾ 2000 ਕਰ ਦਿੱਤਾ ਗਿਆ ਹੈ। ਧਾਰਾ 194 (ਈ) ਐਮਰਜੈਂਸੀ ਵਾਹਨ ਨੂੰ ਜਗ੍ਹਾ ਨਾ ਦੇਣ ਕਾਰਨ 10000 ਰੁਪਏ ਜੁਰਮਾਨਾ ਲੱਗੇਗਾ ਇਹ ਨਵਾਂ ਨਿਯਮ ਹੋਂਦ ਵਿੱਚ ਆਇਆ ਹੈ। ਧਾਰਾ 196 ਅਨੁਸਾਰ ਬਿਨਾਂ ਇੰਸ਼ੋਰੈਂਸ ਡਰਾਈਵਿੰਗ ਤੇ 1000 ਦੀ ਥਾਂ 2000 ਰੁਪਏ ਜੁਰਮਾਨਾ ਹੋਵੇਗਾ।

Leave a Reply

Your email address will not be published. Required fields are marked *