ਪੰਛੀਆਂ ਦੇ ਝੁੰਡ ਕਾਰਨ ਜਹਾਜ਼ ਨਾਲ ਵਾਪਰਿਆ ਰੌਗਟੇ ਖੜ੍ਹੇ ਕਰਨ ਵਾਲਾ ਹਾਦਸਾ

ਰੂਸ ਦੀ ਰਾਜਧਾਨੀ ਮਾਸਕੋ ‘ਚ ਜਹਾਜ਼ ਦੀ ਐਮਰਜੰਸੀ ਲੈਂਡਿੰਗ ਨੇ ਲੋਕਾਂ ਦੀ ਜਾਨ ਖਤਰੇ ‘ਚ ਪਾ ਦਿੱਤੀ । ਦਰਅਸਲ ਮਾਸਕੋ ਏਅਰਪੋਰਟ ਤੋਂ ਲਗਭਗ ਇਕ ਕਿੱਲੋਮੀਟਰ ਦੂਰ ਇੱਕ ਯਾਤਰੀ ਜਹਾਜ ਨੂੰ ਅਚਾਨਕ ਉਤਾਰਨਾ ਪੈ ਗਿਆ । ਅਸਲ ‘ਚ ਕੁੱਝ ਪੰਛੀਆਂ ਦਾ ਝੁੰਡ ਅਚਾਨਕ ਜਹਾਜ਼ ਟਕਰਾ ਗਿਆ । ਪੂਰੀ ਘਟਨਾ ਦੀ ਜਾਣਕਾਰੀ ਦੇਂਦਿਆਂ ਰੂਸ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਵਿਚ 226 ਯਾਤਰੀ ਸਵਾਰ ਸਨ ਅਤੇ ਪੰਛੀਆਂ ਦੇ ਟਕਰਾਉਣ ਤੋਂ ਬਾਅਦ ਅਚਾਨਕ ਇੰਜਣ ‘ਚ ਕੋਈ ਖਰਾਬੀ ਆ ਗਈ ਜਿਸ ਤੋਂ ਬਾਅਦ ਪਾਇਲਟ ਨੇ ਸੂਝ-ਬੂਝਦਿਖਾਉਂਦਿਆਂ

ਲੈਂਡਿੰਗ ਕੀਤੀ ਅਤੇ ਇੱਕ ਵੱਡਾ ਹਾਦਸਾ ਹੋਣ ਤੋਂ ਬੱਚ ਗਿਆ ।ਉਹਨਾਂ ਨੇ ਦੱਸਿਆ ਕਿ ਇਸ ਲੈਂਡਿੰਗ ਕਾਰਨ 23 ਯਾਤਰੀ ਜਖਮੀ ਵੀ ਹੋਏ ਹਨ ।ਅਜਿਹਾ ਹੀ ਇੱਕ ਹਾਦਸਾ ਬੈਂਗਲੁਰੂ ਤੋਂ ਗੋਰਖਪੁਰ ਜਾ ਰਿਹਾ ਇੰਡੀਗੋ ਦਾ ਬੋਇੰਗ ਜਹਾਜ਼ ‘ਚ ਵੀ ਕੁੱਝ ਦਿਨ ਪਹਿਲਾਂ ਵਾਪਰਿਆ ਸੀ ਜਿਸ ‘ਚ ਕੁੱਲ 151 ਮੁਸਾਫ਼ਿਰ ਸਵਾਰ ਸਨ, ਜਹਾਜ਼ ਨਾਲ ਪੰਛੀ ਦੇ ਟਕਰਾਉਣ ਕਾਰਨ ਜਹਾਜ਼ ਦਾ ਸੰਤੁਲਨ ਖਰਾਬ ਹੋ ਗਿਆ, ਪਰ

ਤਜ਼ਰਬੇਕਾਰ ਪਾਇਲਟ ਦੀ ਸਮਝਦਾਰੀ ਕਾਰਨ ਜਹਾਜ਼ ਸਹੀ ਤਰੀਕੇ ਨਾਲ ਹੇਠਾਂ ਉੱਤਰ ਗਿਆ ।ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਸਵੇਰੇ 11 ਵਜੇ ਬੈਂਗਲੁਰੂ ਤੋਂ ਗੋਰਖਪੁਰ ਲਈ ਇੰਡੀਗੋ ਦੇ ਬੋਇੰਗ ਜਹਾਜ਼ ਨੇ ਉਡਾਣ ਭਰੀ ਸੀ । ਜਿਸਨੇ ਸ਼ਾਮ ਚਾਰ ਵਜੇ ਗੋਰਖਪੁਰ ਹਵਾਈ ਅੱਡੇ ‘ਤੇ ਉਤਰਨਾ ਸੀ । ਸ਼ਾਮ ਨੂੰ ਲੈਂਡਿੰਗ ਸਮੇਂ ਇਸ ਜਹਾਜ਼ ਨਾਲ ਪੰਛੀ ਟਕਰਾ ਗਿਆ ਤੇ ਜਹਾਜ਼ ਦਾ ਸੰਤੁਲਨ ਬੁਰੇ ਤਰੀਕੇ ਨਾਲ

ਵਿਗੜ ਗਿਆ । ਇਸ ਬਾਰੇ ਜਾਣਕਾਰੀ ਦਿੰਦਿਆਂ ਇੱਕ ਮੁਸਾਫ਼ਿਰ ਨੇ ਦੱਸਿਆ ਕਿ ਇਸ ਦੌਰਾਨ ਜਹਾਜ਼ ਅੰਦਰ ਐਮਰਜੈਂਸੀ ਸਬੰਧੀ ਅਨਾਊਂਸਮੈਂਟ ਹੋਣ ਲੱਗੀਆਂ, ਜਿਸ ਕਾਰਨ ਜਹਾਜ਼ ਵਿੱਚ ਬੈਠੇ ਮੁਸਾਫ਼ਿਰ ਕਾਫੀ ਘਬਰਾ ਗਏ ਸਨ ।

Leave a Reply

Your email address will not be published. Required fields are marked *