ਪੰਜਾਬੀ ਗਾਇਕ ‘ਤੇ ਹੋਈ ਫਾਇਰਿੰਗ….

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਮੁਹਾਲੀ-ਚੰਡੀਗੜ੍ਹ ਖਰੜ ਨੈਸ਼ਨਲ ਹਾਈਵੇਅ ਤੇ ਬਲੌਂਗੀ ‘ਚ ਪਾਲਕੀ ਰਿਜੌਰਟ ਸਾਹਮਣੇ ਅੰਬ ਖਰੀਦ ਰਹੇ ਪੰਜਾਬੀ ਸਿੰਗਰ ‘ਤੇ ਕੁਝ ਅਣਪਛਾਤੇ ਲੋਕਾਂ ਨੇ ਹਮਲਾ ਕਰ ਦਿੱਤਾ। ਮੋਟਰਸਾਈਕਲ ‘ਤੇ ਆਏ ਬਦਮਾਸ਼ਾਂ ਨੇ ਮਸ਼ਹੂਰ ਪੰਜਾਬੀ ਗਾਇਕ  ਬਲਤਾਜ ਖ਼ਾਨ ‘ਤੇ ਗੋਲ਼ੀਆਂ ਚਲਾਈਆਂ। ਘਟਨਾ ਸਮੇਂ ਬਲਤਾਜ ਦੇ ਨਾਲ ਉਸ ਦੀਪਤਨੀ ਵੀ ਸੀ।ਹਮਲਾਵਰਾਂ ਨੇ ਚਾਰ ਫਾਇਰ ਕੀਤੇ ਜਿਸ ਵਿੱਚੋਂ ਦੋ ਫਾਈਰ ਬਲਤਾਜ ਦੀ ਗਰਦਨ ਤੇ ਇੱਕ ਉਸ ਦੇ ਢਿੱਡ ‘ਚ ਲੱਗਿਆ। ਜਦਕਿ ਚੌਥਾ ਫਾਇਰ ਉਨ੍ਹਾਂ ਨੇ ਭੀੜ ਨੂੰ ਭਜਾਉਣ ਲਈ ਹਵਾ ‘ਚ ਕੀਤਾ ਸੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਰੇਹੜੀ ਵਾਲਾ ਜਿਸ ਤੋਂ ਪੀੜਤ ਅੰਬ ਖਰੀਦ ਰਿਹਾ ਸੀ ਦਾ ਕਹਿਣਾ ਹੈ ਕਿ ਉਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਬਲਤਾਜ ‘ਤੇ ਹਮਲਾ ਹੋਇਆ ਹੈ।ਬਲਤਾਜ ‘ਤੇ
ਹਮਲਾ ਕਰਨ ਵਾਲੇ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਗੋਲ਼ੀਆਂ ਲੱਗਣ ਤੋਂ ਬਾਅਦ ਬਲਤਾਜ ਨੂੰ ਮੈਕਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਜਾਣਕਾਰੀ ਮਿਲਣ ‘ਤੇ ਐਸਐਸਪੀ ਹਰਚਰਨ ਸਿੰਘ ਭੁਲੱਰ ਨੇ ਏਐਸਪੀ ਸਿਟੀ ਅਸ਼ਵਨੀ ਕੋਟਿਆਲ ਤੇ ਹੋਰ ਅਧਿਕਾਰੀਆਂ ਨੇ ਬਲਤਾਜ ਦੀ ਪਤਨੀ ਦੇ ਬਿਆਨ ਦੇ ਆਧਾਰ ‘ਤੇ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਹਮਲਾਵਰਾਂ ਨੂੰ ਤਲਾਸ਼ ਕਰਨ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ।

Leave a Reply

Your email address will not be published. Required fields are marked *