ਪੰਜਾਬ ਚ ਵਾਪਰਿਆ ਕਹਿਰ

ਹੁਣੇ ਆਈ ਤਾਜਾ ਵੱਡੀ ਖਬਰ ਪੰਜਗਰਾਈਆਂ – ਬੀਤੀ ਰਾਤ ਪੁਲਿਸ ਚੌਕੀ ਪੰਜਗਰਾਈਆਂ ਦੇ ਸਾਹਮਣੇ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਹੋਈ ਟੱਕਰ ‘ਚ ਦੋ ਵਿਅਕਤੀਆਂ ਦੇ ਮਾਰੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਉੱਥੇ ਹੀ ਇਸ ਹਾਦਸੇ ‘ਚ ਇੱਕ ਵਿਅਕਤੀ ਰੂਪ ਨਾਲ ਜ਼ਖ਼ਮੀ ਹੋਇਆ ਹੈ। ਚੌਕੀ ਇੰਚਾਰਜ ਹਰਜਿੰਦਰ ਸਿੰਘ ਦਿਓਲ ਤੋਂ ਮਿਲੀ ਜਾਣਕਾਰੀ ਮੁਤਾਬਕ ਸੰਦੀਪ ਮਸੀਹ ਪੁੱਤਰ ਜਗੀਰ ਮਸੀਹ ਵਾਸੀ ਪਿੰਡ ਬੁਰਜ ਅਰਾਈਆਂ ਆਪਣੇ ਸਹੁਰੇ ਅਮਰੀਕ ਮਸੀਹ ਵਾਸੀ ਪਿੰਡ ਮਾੜੀ ਬੁੱਚੀਆਂ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ

ਬਟਾਲੇ ਨੂੰ ਆ ਰਿਹਾ ਸੀ ਜਦਕਿ ਬਟਾਲੇ ਵਾਲੇ ਪਾਸਿਓਂ ਤੋਂ ਬਚਿੱਤਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਘੱਸ ਆਪਣੇ ਪਿੰਡ ਨੂੰ ਜਾ

ਰਿਹਾ ਸੀ। ਇਸ ਦੌਰਾਨ ਪੁਲਿਸ ਚੌਕੀ ਪੰਜਗਰਾਈਆਂ ਦੇ ਸਾਹਮਣੇ ਦੋਹਾਂ ਮੋਟਰਸਾਈਕਲਾਂ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਉਨ੍ਹਾਂ

ਦੱਸਿਆ ਕਿ ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਬਟਾਲਾ ਦੇ ਸਿਵਲ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਜਿੱਥੇ ਕਿ ਸੰਦੀਪ

ਮਸੀਹ ਅਤੇ ਬਚਿੱਤਰ ਸਿੰਘ ਨੇ ਦਮ ਤੋੜ ਦਿੱਤਾ। ਉੱਥੇ ਹੀ ਅਮਰੀਕ ਮਸੀਹ ਨੂੰ ਹਾਲਤ ਦੇ ਚੱਲਦਿਆਂ ਅੰਮ੍ਰਿਤਸਰ ਦੇ ਇੱਕ ਹਸਪਤਾਲ ‘ਚ ਰੈਫ਼ਰ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *