ਪੰਜਾਬ ਚ ਵਾਪਰਿਆ ਚਮਤਕਾਰ

ਬਟਾਲਾ : ਨਰਾਤਿਆਂ ਦੇ ਦਿਨਾ ‘ਚ ਬੱਚਿਆਂ ਨੂੰ ਹਨੂੰਮਾਨ ਜੀ ਦਾ ਸਵਰੂਪ ਬਣਾਇਆ ਜਾਂਦਾ ਹੈ ਅਤੇ ਸਵੇਰੇ-ਸ਼ਾਮ ਲੋਕ ਆਪਣੇ ਬੱਚਿਆਂ ਨੂੰ ਇਸੇ ਰੂਪ ‘ਚ ਮੰਦਰ ‘ਚ ਮੱਥਾ ਟਿਕਾਉਣ ਲਈ ਲੈ ਕੇ ਜਾਂਦੇ ਹਨ। ਬਟਾਲਾ ਦੇ ਲੂਥਰਾ ਪਰਿਵਾਰ ਦਾ ਵੀ ਇਕ ਬੱਚਾ ਲੰਗੂਰ ਬਣਿਆ ਸੀ ਪਰ ਉਸ ਬੱਚੇ ਨਾਲ ਕੁਝ ਅਜਿਹਾ ਹੋਇਆ ਕਿ ਉਹ ਚਰਚਾ ਦਾ ਵਿਸ਼ਾ ਬਣ ਗਿਆ।ਜਾਣਕਾਰੀ ਮੁਤਾਬਕ ਬੱਚਾ ਜਦੋਂ ਆਪਣੇ ਪਰਿਵਾਰ ਸਮੇਤ ਮੰਦਰ ਤੋਂ ਵਾਪਸ ਆ ਰਿਹਾ ਸੀ ਤਾਂ ਅਚਾਨਕ ਉਸ ਦੇ ਹੱਥ ‘ਚ ਫੜਿਆ ਗੁਰਜ ਹਵਾ ‘ਚ ਉੱਡਣ ਲੱਗਾ। ਇਹ ਸਾਰੀ ਉਥੇ ਲੱਗੇ ਸੀ.ਸੀ.ਟੀ.ਵੀ

‘ਚ ਕੈਦ ਹੋ ਗਈ, ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਅੱਗ ਵਾਂਗ ਫੈਲ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਬੱਚਾ ਲੰਗੂਰ ਬਣਿਆ ਸੀ ਤੇ 10 ਦਿਨ ਲਗਾਤਾਰ ਸਵੇਰੇ-ਸ਼ਾਮ ਮੰਦਰ ਜਾਂਦਾ ਸੀ। ਪਰ 9ਵੇਂ

ਦਿਨ ਜਦੋਂ ਉਹ ਸਭ ਮੰਦਰ ਤੋਂ ਵਾਪਸ ਆ ਰਹੇ ਸੀ ਤਾਂ ਬੱਚੇ ਦੇ ਹੱਥ ਫੜਿਆ ਗੁਰਜ ਉੱਡਣ ਲੱਗਾ ਅਤੇ 2 ਮੰਜ਼ਲ ਤੱਕ ਚਲਾ ਗਿਆ, ਜਿਸ ਤੋਂ ਬਾਅਦ ਅਚਾਨਕ ਆ ਕੇ ਥੱਲੇ ਡਿੱਗ ਗਿਆ। ਉਨ੍ਹਾਂ ਦੱਸਿਆ ਕਿ

ਇਹ ਸਭ ਦੇਖ ਕੇ ਪਹਿਲਾ ਤਾਂ ਉਹ ਘਬਰਾਅ ਗਏ ਪਰ ਫਿਰ ਉਨ੍ਹਾਂ ਨੂੰ ਲੱਗਾ ਇਹ ਸਾਡੇ ਨਾਲ ਚਮਤਕਾਰ ਹੋਇਆ ਹੈ ਅਤੇ ਭਗਵਾਨ ਨੇ ਸਾਡੀ ਮਨੋਕਾਮਨਾ ਪੂਰੀ ਕੀਤੀ ਹੈ।

ਕਿਵੇਂ ਹਨੂੰਮਾਨ ਜੀ ਦਾ ਗਦਾ ਉੱਡਿਆ ਹਵਾ 'ਚ ਤੇ ਬੱਚੇ ਨਾਲ ਹੋਇਆ 'ਚਮਤਕਾਰ'..ਸੁਣੋ ਪਰਿਵਾਰ ਤੋਂ…!

ਕਿਵੇਂ ਹਨੂੰਮਾਨ ਜੀ ਦਾ ਗਦਾ ਉੱਡਿਆ ਹਵਾ 'ਚ ਤੇ ਬੱਚੇ ਨਾਲ ਹੋਇਆ 'ਚਮਤਕਾਰ'..ਸੁਣੋ ਪਰਿਵਾਰ ਤੋਂ…!Daily Post Punjabi #Punjab #batala #Dusshera2019 #Viralvideo #CCTVfootage

Posted by Daily Post Punjabi on Wednesday, October 9, 2019

Leave a Reply

Your email address will not be published. Required fields are marked *