ਪੰਜਾਬ ਦਾ ਪਾਣੀ ਨਹਿਰਾਂ ਵਿੱਚ ਛੱਡਣ ਦੀ ਬਜਾਏ……

ਪੰਜਾਬ ਵਿੱਚ ਪੈ ਰਹੀ ਅੰਤਾਂ ਦੀ ਗਰਮੀ ਕਾਰਨ ਸੂਬੇ ਦੀਆਂ ਨਹਿਰਾਂ ਸੁੱਕ ਰਹੀਆਂ ਹਨ । ਜਿਸਦੇ ਚੱਲਦਿਆਂ ਪੰਜਾਬ ਦਾ ਪਾਣੀ ਨਹਿਰਾਂ ਵਿੱਚ ਛੱਡਣ ਦੀ ਬਜਾਏ ਪਾਕਿਸਤਾਨ ਨੂੰ ਭੇਜਿਆ ਜਾ ਰਿਹਾ ਹੈ । ਇਸ ਖੜੇ ਹੋਏ ਮੁੱਦੇ ਬਾਰੇ ਦੱਸਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕੁਝ ਸੁਰੱਖਿਅਤ ਕਦਮਾਂ ਨੂੰ ਦੇਖਦੇ ਹੋਏ ਇਹ ਵਾਧੂ ਪਾਣੀ ਪਾਕਿਸਤਾਨ ਵੱਲ ਛੱਡਿਆ ਜਾ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਇਹ ਪਾਣੀ ਪਾਕਿਸਤਾਨ ਨੂੰ ਇਸ ਲਈ ਛੱਡਿਆ ਜਾ ਰਿਹਾ ਹੈ ਤਾਂ ਜੋ ਸਤਲੁਜ ਅਤੇ ਬਿਆਸ ਦਰਿਆ ਵਾਲੇ ਇਲਾਕਿਆਂ ਨੂੰ ਹੜ੍ਹਾਂ ਤੋਂ

ਬਚਾਇਆ ਜਾ ਸਕੇ । ਕੈਪਟਨ ਨੇ ਕਿਹਾ ਕਿ ਇਸ ਵਾਧੂ ਪਾਣੀ ਨੂੰ ਪਾਕਿਸਤਾਨ ਵੱਲ ਛੱਡਣ ਦਾ ਫੈਸਲਾ ਟੈਕਨੀਕਲ ਕਮੇਟੀ ਦੀ ਇੱਕ ਮੀਟਿੰਗ ਵਿੱਚ ਕੀਤਾ ਗਿਆ ਸੀ ।ਉਨ੍ਹਾਂ ਨੇ ਕਿਹਾ ਕਿ ਨਰਮਾ ਬੀਜਣ ਲਈ ਕਿਸਾਨਾਂ ਦੀ ਲੋੜੀਂਦੇ ਪਾਣੀ ਦੀ ਲੋੜ ਨੂੰ ਪੂਰਾ ਕੀਤਾ ਜਾ ਰਿਹਾ ਹੈ ਅਤੇ ਝੋਨੇ ਦੀ ਬੀਜਾਈ ਲਈ ਸਾਰੀਆਂ ਨਹਿਰਾਂ ਵਿੱਚ ਪਾਣੀ ਵੀ ਛੱਡਿਆ ਜਾ ਰਿਹਾ ਹੈ । ਕੈਪਟਨ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ

ਫਿਰੋਜ਼ਪੁਰ ਹੈੱਡਵਰਕਸ ਤੋਂ ਪਾਕਿਸਤਾਨ ਨੂੰ 8700 ਸੀਜ਼ ਔਸਤਨ ਪਾਣੀ ਰੋਜ਼ਾਨਾ ਛੱਡਿਆ ਗਿਆ ਹੈ ਅਤੇ ਇਸ ‘ਤੇ ਨਿਗਰਾਨੀ ਵੀ ਰੱਖੀ ਜਾ ਰਹੀ ਹੈ ।ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੂੰ ਜਾ ਰਹੇ ਪਾਣੀ ‘ਤੇ ਆਉਂਦੇ ਕੁਝ ਦਿਨਾਂ ਦੌਰਾਨ ਕੰਟਰੋਲ ਕਰ ਲਿਆ ਜਾਵੇਗਾ ।

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਵੱਲੋਂ ਵੀ ਕੈਪਟਨ ਤੇ ਦੋਸ਼ ਲਗਾਏ ਗਏ ਸਨ ਕਿ ਸੂਬੇ ਦੀਆਂ ਸੁੱਕੀਆਂ ਨਹਿਰਾਂ ਹੋਣ ਦੇ ਬਾਵਜੂਦ ਪੰਜਾਬ ਦਾ ਪਾਣੀ ਪਾਕਿਸਤਾਨ ਵੱਲ ਛੱਡਿਆ ਜਾ ਰਿਹਾ ਹੈ ।

Leave a Reply

Your email address will not be published. Required fields are marked *