ਪੰਜਾਬ ਵਿੱਚ ਕਿਉਂ ਅਤੇ ਕਦੋਂ ਤੱਕ ਚੱਲੇਗੀ ਧੂੜ ਭਰੀ ਹਨ੍ਹੇਰੀ

ਕੱਲ ਤੋਂ ਪੰਜਾਬ ਸਮੇਤ ਉੱਤਰ ਭਾਰਤ ਦੇ ਕਈ ਇਲਾਕੀਆਂ ਵਿੱਚ ਧੂੜ ਦੀ ਮੋਟੀ ਤਹਿ ਬਣੀ ਹੋਈ ਹੈ। ਜੋ ਦਿਨ ਵਧਣ ਦੇ ਨਾਲ ਨਾਲ ਗਹਿਰੀ ਹੋਣ ਲੱਗਦੀ ਹੈ। ਸੂਰਜ ਦੀ ਰੋਸ਼ਨੀ ਧਰਤੀ ਦੀ ਸਤ੍ਹਾ ਤੱਕ ਨਹੀ ਪਹੁੰਚ ਪਾ ਰਹੀ ਹੈ। ਹਨੇਰੀ ਵਰਗਾ ਮਾਹੌਲ ਬਣਿਆ ਹੋਇਆ ਹੈ। ਕਿਉਂਕਿ ਉੱਤਰ, ਮੱਧਆ ਅਤੇ ਦੱਖਣ ਭਾਰਤ ਵਿੱਚ ਕੋਈ ਵੀ ਸਰਗਰਮ ਪ੍ਰਣਾਲੀ ਨਹੀ ਬਣੀ ਹੋਈ ਹੈ ਜੋ ਮਾਨਸੂਨੀ ਹਵਾਵਾਂ ਦੇ ਰੁਖ਼ ਨੂੰ ਬਦਲ ਸਕੇ। ਕੁੱਝ ਦਿਨ ਪਹਿਲਾਂ ਮੱਧ ਭਾਰਤ ਉੱਤੇ ਬਣਿਆ ਘੱਟ ਦਬਾਅ ਦਾ ਖੇਤਰ ਹੁਣ ਬਿਹਾਰ ਉੱਤੇ ਚਲਾ ਗਿਆ ਹੈ।

ਜੋ ਅਰਬ ਸਾਗਰ ਦੀਆਂ ਹਵਾਵਾਂ ਨੂੰ ਆਪਣੇ ਵੱਲ ਖਿੱਚ ਰਿਹਾ ਸੀ। ਪਰ ਹੁਣ ਅਜਿਹਾ ਕੁੱਝ ਨਹੀ ਹੋ ਰਿਹਾ ਹੈ। ਅਰਬ ਸਾਗਰ ਉੱਤੇ ਨਮੀ ਯੁਕਤ ਤੇਜ਼ ਹਵਾਵਾਂ ( 30km/h ਤੋਂ 60km/h) ਗੁਜਰਾਤ ਅਤੇ ਪਾਕਿਸਤਾਨ ਦੇ ਸਿੰਧ ਤੋਂ ਹੋਕੇ ਥਾਰ ਰੇਗਿਸਤਾਨ ਵਿੱਚ ਦਾਖਲ ਹੋ ਰਹੀ ਹੈ। ਇਸ ਸਾਲ ਪਿਛਲੇ 1 ਮਹੀਨੇ ਤੋਂ ਥਾਰ ਰੇਗਿਸਤਾਨ ਵਿੱਚ ਮੀਂਹ ਨਹੀ ਪਿਆ ਹੈ। ਜਿਸਦੇ ਕਾਰਨ ਮਿੱਟੀ ਸੁੱਕ ਚੁੱਕੀ ਹੈ।

ਜਦੋਂ 50km/h ਦੀ ਰਫਤਾਰ ਵਾਲੀਆਂ ਹਵਾਵਾਂ ਜੈਸਲਮੇਰ, ਬਾੜਮੇਰ, ਜੋਧਪੁਰ, ਬੀਕਾਨੇਰ ਤੋਂ ਗੁਜਰਦੀਆਂ ਹਨ ਤਾਂ ਇਨ੍ਹਾਂ ਇਲਾਕੀਆਂ ਦੀ ਰੇਗਿਸਤਾਨੀ ਮਿੱਟੀ ਯਾਨੀ ਰੇਤਾ ਮੀਂਹ ਨਾ ਪੈਣ ਕਾਰਨ ਹਵਾ ਵਿੱਚ ਮਿਲ ਰਿਹਾ ਹੈ । ਮਿੱਟੀ ਦੇ ਹਵਾ ਵਿੱਚ ਮਿਲਣ ਨਾਲ ਧੂਲ ਦੀ ਮੋਟੀ ਤਹਿ ਜੰਮਣ ਲੱਗੀ ਹੈ। ਪੰਜਾਬ ਸਮੇ ਪੱਛਮੀ ਰਾਜਸਥਾਨ, ਹਰਿਆਣਾ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਮੌਸਮ ਧੁੰਧਲਾ ਹੋ ਚੁੱਕਿਆ ਹੈ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦੀਨਾ ਵਿੱਚ ਵੀ ਇਸਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਕਿਉਂਕਿ ਪੱਛਮੀ ਰਾਜਸਥਾਨ ਵਿੱਚ ਮੀਂਹ ਨਵੀ ਪਵੇਗਾ। ਜਿਸਦੇ ਨਾਲ ਇਹ ਮੌਸਮ ਅਗਲੇ ਇੱਕ ਹਫਤੇ ਤੱਕ ਇਸੇ ਤਰ੍ਹਾਂ ਬਣਿਆ ਰਹਿ ਸਕਦਾ ਹੈ। ਅੱਜ ਪੁਰਵੀ ਪੰਜਾਬ ਅਤੇ ਉੱਤਰੀ ਹਰਿਆਣਾ ਵਿੱਚ ਭਾਰੀ ਮੀਂਹ ਵੀ ਪਿਆ , ਪਰ ਇਨ੍ਹਾਂ ਇਲਾਕੀਆਂ ਵਿੱਚ ਵੀ ਇਹੀ ਮੌਸਮ ਬਣਿਆ ਹੋਇਆ ਹੈ। ਕਿਉਂਕਿ ਮੀਂਹ ਇਸ ਸਮੱਸਿਆ ਦਾ ਹੱਲ ਨਹੀ ਹੈ।

ਜਦੋਂ ਤੱਕ ਹਵਾਵਾਂ ਦੇ ਰੁਖ਼ ਵਿੱਚ ਬਦਲਾਅ ਨਹੀ ਆਵੇਗਾ, ਉਂਦੋਂ ਤੱਕ ਧੂਲ ਇਸੇ ਤਰਾਂ ਦਿਖਾਈ ਦੇਵੇਗੀ ਧੂਲ ਦੀ ਮੋਟੀ ਤਹਿ ਨਮੀ ਨੂੰ ਉੱਤੇ ਨਹੀ ਉੱਠਣ ਦੇ ਰਹੀ ਹੈ। ਇਹੀ ਕਾਰਨ ਹੈ ਕਿ ਕਈ ਥਾਵਾਂ ਉੱਤੇ ਮੀਂਹ ਦੇ ਬਾਅਦ ਵੀ ਲੋਕਾਂ ਨੂੰ ਗਰਮੀ ਅਤੇ ਹੁਮਸ ਤੋਂ ਰਾਹਤ ਨਹੀ ਮਿਲ ਰਹੀ ਹੈ । ਪਰ 14 ਜਾਂ 15 ਜੁਲਾਈ ਤੋਂ ਹੌਲੀ – ਹੌਲੀ ਹਵਾ ਬਦਲਨੀ ਸ਼ੁਰੂ ਹੋ ਜਾਵੇਗੀ। ਅਤੇ ਉਸਤੋਂ ਬਾਅਦ ਮੌਸਮ ਦੇ ਸਾਫ ਹੋਣ ਦੀ ਉਮੀਦ ਹੈ।

Leave a Reply

Your email address will not be published. Required fields are marked *