ਫੌਜੀ ਨੇ ਥਾਣੇ ਚ ਜੋ ਕੀਤਾ ਪੁਲਿਸ ਨੂੰ ਪੈ ਗਈਆਂ ਭਾਜੜਾਂ

ਪੁਲਿਸ ਪਬਲਿਕ ਦੀ ਸੇਵਾ ਲਈ ਹੈ। ਪੁਲਿਸ ਨੂੰ ਇਸ ਲਈ ਤਨਖ਼ਾਹ ਮਿਲਦੀ ਹੈ ਕਿ ਉਹ ਲੋਕਾਂ ਦੀ ਜਾਨ-ਮਾਲ ਦੀ ਰਾਖੀ ਅਤੇ ਅਮਨ ਕਾਨੂੰਨ ਦੀ ਬਹਾਲੀ ਲਈ ਵਚਨਬੱਧ ਹੈ। ਪੁਲੀਸ ਦੀ ਹਿਰਾਸਤ ਵਿੱਚ ਕੋਈ ਵਿਅਕਤੀ ਭਾਵੇਂ ਜੇਲ੍ਹ ਵਿੱਚ ਹੋਵੇ, ਭਾਵੇਂ ਹਵਾਲਾਤ ਵਿੱਚ ਹੋਵੇ, ਉਸ ਦੀ ਰਾਖੀ ਕਰਨਾ ਪੁਲਿਸ ਦਾ ਫਰਜ਼ ਹੈ। ਜੇਕਰ ਕੋਈ ਵਿਅਕਤੀ ਪੁਲਸ ਦੀ ਹਿਰਾਸਤ ਵਿੱਚ ਹੁੰਦੇ ਹੋਏ, ਖੁਦਕੁਸ਼ੀ ਕਰ ਲੈਂਦਾ ਹੈ ਤਾਂ ਇਸ ਲਈ ਕੌਣ ਜ਼ਿੰਮੇਵਾਰ ਹੈ? ਲੁਧਿਆਣਾ ਪੁਲਿਸ ਦੇ ਲਾਡੋਵਾਲ ਥਾਣੇ ਵਿੱਚ ਇੱਕ ਰਿਟਾਇਰਡ ਫ਼ੌਜੀ ਦੇ ਥਾਣੇ ਵਿੱਚ ਪੁਲੀਸ ਦੀ ਹਿਰਾਸਤ ਵਿੱਚ ਖ਼ੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਮਿਲੀ ਹੈ।

ਮ੍ਰਿਤਕ ਦੀ ਭੈਣ ਨੇ ਮੀਡੀਆ ਨੂੰ ਦੱਸਿਆ ਕਿ ਉਸ ਦੀ ਭਰਜਾਈ ਨੇ ਆਪਣੇ ਪਤੀ ਨੂੰ ਠਾਣੇ ਵਿੱਚ ਫੜਾ ਦਿੱਤਾ। ਕਿਉਂਕਿ ਪਤੀ ਅਤੇ ਪਤਨੀ ਵਿਚਕਾਰ ਕਿਸੇ ਗੱਲੋਂ ਝਗੜਾ ਹੋ ਗਿਆ ਸੀ। ਪਤਨੀ ਨੇ ਪਤੀ ਨੂੰ ਡਰਾਉਣ ਦੇ ਲਿਹਾਜ਼ ਨਾਲ ਥਾਣੇ ਵਿੱਚ ਫੜਾ ਦਿੱਤਾ। ਉਸ ਦਾ ਖਿਆਲ ਸੀ ਕਿ ਘੰਟੇ ਤੱਕ ਉਹ ਆਪਣੇ ਪਤੀ ਨੂੰ ਥਾਣੇ ਵਿੱਚੋਂ ਛੁਡਵਾ ਲਿਆਵੇਗੀ। ਪ੍ਰੰਤੂ ਘੰਟੇ ਦੇ ਵਿੱਚ ਹੀ ਪਤੀ ਦੁਆਰਾ ਪੁਲੀਸ ਹਿਰਾਸਤ ਵਿੱਚ ਹੀ ਖ਼ੁਦਕੁਸ਼ੀ ਕਰ ਲਈ ਗਈ। ਮ੍ਰਿਤਕ ਸਰੂਪ ਸਿੰਘ ਦੀ ਉਮਰ 38 ਸਾਲ ਦੱਸੀ ਜਾ ਰਹੀ ਹੈ। ਉਸ ਦੇ ਤਿੰਨ ਬੱਚੇ ਸਨ ਮ੍ਰਿਤਕ ਦੀ ਭੈਣ ਨੇ ਮ੍ਰਿਤਕ ਦੀ ਮੌਤ ਲਈ ਪੁਲਿਸ ਨੂੰ ਦੋਸ਼ੀ ਠਹਿਰਾਇਆ ਹੈ।

ਥਾਣਾ ਲਾਡੋਵਾਲ ਦੇ ਪੁਲਿਸ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮ੍ਰਿਤਕ ਸਰੂਪ ਸਿੰਘ ਦੇ ਖਿਲਾਫ ਉਸ ਦੀ ਪਤਨੀ ਮਨਜੀਤ ਕੌਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਪਤੀ ਪਤਨੀ ਵਿਚਕਾਰ ਕਾਫੀ ਝਗੜਾ ਹੋਇਆ ਸੀ। ਦੋਸ਼ੀ ਨੂੰ ਗ੍ਰਿਫਤਾਰ ਕਰਕੇ ਥਾਣੇ ਲਿਆਂਦਾ ਗਿਆ ਸੀ। ਜਿਸ ਤੋਂ ਬਾਅਦ ਉਸ ਨੇ ਥਾਣੇ ਅੰਦਰ ਹੀ ਖ਼ੁਦਕੁਸ਼ੀ ਕਰ ਲਈ ਜੁਡੀਸ਼ੀਅਲ ਮੈਜਿਸਟ੍ਰੇਟ ਦੁਆਰਾ ਜਾਂਚ ਕੀਤੀ ਜਾ ਰਹੀ ਹੈ। ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਸਥਿਤੀ ਸਪੱਸ਼ਟ ਹੋ ਜਾਵੇਗੀ। ਪੁਲਿਸ ਅਨੁਸਾਰ ਉਮੀਦ ਹੈ। ਉਸ ਨੇ ਖੁਦ ਨੂੰ ਫਾਂਸੀ ਲਗਾ ਕੇ ਆਤਮ ਹੱਤਿਆ ਕੀਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *