ਫੌਜੀ ਨੇ ਥਾਣੇ ਚ ਲਿਖਾਈ ਆਪਣੇ ਮੁੰਡੇ ਦੀ ਹੀ ਰਿਪੋਰਟ

ਮੋਗਾ ਦੇ ਪਿੰਡ ਸਲੀਨਾ ਦੇ ਸਾਬਕਾ ਫੌਜੀ ਬੂਟਾ ਸਿੰਘ ਨੇ ਪੁਲਿਸ ਕੋਲ ਆਪਣੇ ਪੁੱਤਰ ਖ਼ਿਲਾਫ਼ ਸ਼ਿਕਾਇਤ ਕੀਤੀ ਹੈ ਕਿ ਉਸ ਦੇ ਲੜਕੇ ਜਗਜੀਤ ਸਿੰਘ ਨੇ ਉਸ ਦੀ ਪਤਨੀ ਜਸਪ੍ਰੀਤ ਕੌਰ ਪੋਤਾ ਸੁਖਪ੍ਰੀਤ ਸਿੰਘ ਅਤੇ ਪੋਤੀ ਰਵਿੰਦਰ ਕੌਰ ਨੇ ਇਨ੍ਹਾਂ ਦੇ ਘਰ ਤੇ ਕਬਜ਼ਾ ਕਰ ਲਿਆ ਹੈ ਅਤੇ ਇਨ੍ਹਾਂ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਹੈ। ਉਹ ਦੋਵੇਂ ਬੂਟਾ ਸਿੰਘ ਅਤੇ ਉਨ੍ਹਾਂ ਦੀ ਪਤਨੀ ਆਪਣੀ ਵੱਖਰੀ ਵੱਖਰੀ ਧੀ ਕੋਲ ਰਹਿੰਦੇ ਹਨ। ਉਨ੍ਹਾਂ ਦੇ ਪੁੱਤਰ ਅਤੇ ਨੂੰਹ ਨੇ ਉਨ੍ਹਾਂ ਦੀ ਪਤਨੀ ਨਾਲ ਬੁਰਾ ਸਲੂਕ ਕੀਤਾ ਅਤੇ ਉਨ੍ਹਾਂ ਦੇ ਕੇਸ ਵੀ ਪੁੱਟੇ। ਉਨ੍ਹਾਂ ਦੀ ਪਤਨੀ ਸਿਵਲ

ਹਸਪਤਾਲ ਵਿੱਚ ਦਾਖਲ ਹੈ। ਬੂਟਾ ਸਿੰਘ ਦੇ ਦੱਸਣ ਅਨੁਸਾਰ ਉਹ ਵੀਰ ਚੱਕਰ ਵਿਜੇਤਾ ਹਨ। ਉਨ੍ਹਾਂ ਨੂੰ ਰਾਸ਼ਟਰਪਤੀ ਵੀ ਵੀ ਗਿਰੀ ਵੀ ਸਨਮਾਨਿਤ ਕਰ ਚੁੱਕੇ ਹਨ।ਉਨ੍ਹਾਂ ਦੇ ਜ਼ਿਲ੍ਹੇ ਵਾਲੇ ਵੀ 26 ਜਨਵਰੀ ਅਤੇ 15 ਅਗਸਤ ਨੂੰ ਉਨ੍ਹਾਂ ਨੂੰ ਸਨਮਾਨਿਤ ਕਰਦੇ ਹਨ। ਬੂਟਾ ਸਿੰਘ

ਦੇ ਪੁੱਤਰ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਇਹ ਘਰ ਉਨ੍ਹਾਂ ਦੇ ਪਿਤਾ ਦਾ ਹੀ ਹੈ। ਉਨ੍ਹਾਂ ਨੇ ਆਪਣੇ ਮਾਤਾ ਪਿਤਾ ਨੂੰ ਘਰ ਤੋਂ ਨਹੀਂ ਕੱਢਿਆ। ਸਗੋਂ ਉਨ੍ਹਾਂ ਦੇ ਪਿਤਾ ਬੂਟਾ ਸਿੰਘ ਦੀਆਂ ਆਦਤਾਂ ਠੀਕ ਨਹੀਂ ਹਨ। ਬੂਟਾ ਸਿੰਘ ਦਾਰਉ ਪੀ ਕੇ ਲੋਰ ਵਿੱਚ ਆ ਕੇ ਸ਼ੋਰ ਸ਼ਰਾਬਾ

ਕਰਦਾ ਹੈ। ਉਹ ਉਨ੍ਹਾਂ ਦੀ ਮਾਤਾ ਨਾਲ ਧੱਕਾ ਕਰਦੇ ਹਨ। ਇਸ ਤੋਂ ਬਿਨਾਂ ਉਹ ਪਿਛਲੇ ਸਮੇਂ ਦੌਰਾਨ ਗੋਲੀ ਵੀ ਚਲਾ ਚੁੱਕੇ ਹਨ। ਜਦੋਂ ਉਨ੍ਹਾਂ ਨੇ ਗੋਲੀ ਚਲਾਈ ਸੀ ਤਾਂ ਵੀ ਉਨ੍ਹਾਂ ਨੇ ਉਸ ਸਮੇਂ ਆਪਣੇ ਪਿਤਾ ਨੂੰ ਸੰਭਾਲਿਆ ਸੀ। ਉਨ੍ਹਾਂ ਦੇ ਪਿਤਾ ਜੀ ਭਾਵੇਂ ਉਨ੍ਹਾਂ ਤੇ ਗੋਲੀ ਚਲਾ ਰਹੇ

ਸਨ ਪਰ ਉਹ ਉਨ੍ਹਾਂ ਨੂੰ ਸੰਭਾਲ ਰਹੇ ਸਨ।ਜਗਜੀਤ ਸਿੰਘ ਨੇ ਆਪਣੇ ਪਿਤਾ ਤੇ ਹੀ ਕਿਸੇ ਹੋਰ ਔਰਤ ਨਾਲ ਸਬੰਧਾਂ ਬਾਰੇ ਦੋਸ਼ ਵੀ ਲਗਾਏ ਹਨ। ਉਹ ਉਨ੍ਹਾਂ ਨੂੰ ਘਰ ਤੋਂ ਬਾਹਰ ਕੱਢ ਕੇ ਉਸ ਔਰਤ ਨੂੰ ਘਰ ਵਿੱਚ ਲਿਆਉਣਾ ਚਾਹੁੰਦੇ ਹਨ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ

ਸਾਬਕਾ ਫੌਜੀ ਬੂਟਾ ਸਿੰਘ ਨੇ ਆਪਣੇ ਪੁੱਤਰ ਅਤੇ ਉਸਦੇ ਪਰਿਵਾਰ ਖਿਲਾਫ਼ ਪੁਲਿਸ ਨੂੰ ਦਰਖ਼ਾਸਤ ਦਿੱਤੀ ਹੈ। ਉਸ ਦੇ ਪੁੱਤਰ ਜਗਜੀਤ ਸਿੰਘ ਨੂੰ ਥਾਣੇ ਬੁਲਾਇਆ ਗਿਆ ਸੀ। ਪਰ ਬੂਟਾ ਸਿੰਘ ਉਸ ਸਮੇਂ ਥਾਣੇ ਨਹੀਂ ਸੀ ਆਇਆ

ਪੁਲਿਸ ਦੋਵੇਂ ਧਿਰਾਂ ਨੂੰ ਆਹਮੋ ਸਾਹਮਣੇ ਬਿਠਾ ਕੇ ਮਸਲੇ ਨੂੰ ਸੁਲਝਾ ਲਵੇਗੀ। ਇਸ ਲਈ ਹੁਣ ਦੋਵੇਂ ਹੀ ਧਿਰਾਂ ਨੂੰ ਬੁਲਾਇਆ ਜਾਵੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *