ਬਾਬਾ ਦੀਪ ਸਿੰਘ ਨੇ 75 ਸਾਲ ਦੀ ਉਮਰ ਚ ਕੀਤਾ ਸੀ ਬਹਾਦਰੀ ਦਾ ਕਾਰਨਾਮਾ

1709 ਵਿਚ,ਬਾਬਾ ਦੀਪ ਸਿੰਘ ਇਕ ਹੋਰ ਯੋਧੇ  ਬਾਬਾ ਬੰਦਾ ਸਿੰਘ ਬਹਾਦਰ ਨਾਲ ਖਾਲਸਾ ਪੰਥ ਵਿੱਚ ਸ਼ਾਮਿਲ ਹੋ ਗਏ ਤੇ ਸਢੌਰਾ ਅਤੇ ਸਿਰਹਿੰਦ ਲੜਾਈਆਂ ਵਿੱਚ ਸਾਥ ਦਿੱਤਾ ਛੇਤੀ ਹੀ ਉਹਨਾਂ ਦਾਂ ਰੈਂਕ ਵਧ ਗਿਆ ਅਤੇ ਜਲਦੀ ਹੀ ਉਹਨਾਂ ਨੂੰ ਮਿਸਲ ਦਾ ਆਗੂ ਨਿਯੁਕਤ ਕੀਤਾ ਗਿਆ. ਅਸਲ ਵਿਚ, ਅਹਮਦ ਸ਼ਾਹ ਦੁੱਰਾਨੀ ਦੇ ਹਮਲੇ ਸਮੇਂ ਬਾਬਾ ਦੀਪ ਸਿੰਘ ਦੀ ਟੀਮ ਨੇ ਉਸ ਦੀ ਫ਼ੌਜ ਦੇ ਵਿਰੁੱਧ ਇਕ ਗੁਰੀਲਾ ਯੁੱਧ ਸ਼ੁਰੂ ਕੀਤਾ ਸੀ, ਜਿਸ ਵਿੱਚ ਬਾਬਾ ਦੀਪ ਸਿੰਘ ਦੇ ਜੱਥੇ ਨੂੰ ਕਾਮਯਾਬੀ ਹਾਸਿਲ ਹੋਈ  ਸੀ ਅਹਮਦ  ਸ਼ਾਹ ਦੁੱਰਾਨੀ ਨੇ ਬਾਅਦ ਵਿਚ ਆਪਣੇ ਉੱਤਰਾਧਿਕਾਰੀ ਨੂੰ ਲਾਹੌਰ ਦੇ ਗਵਰਨਰ ਦੇ ਤੌਰ ਤੇ ਨਿਯੁਕਤ ਕੀਤਾ ਅਤੇ “ਸਿੱਖਾਂ ਨੂੰ ਖ਼ਤਮ” ਕਰਨ ਦਾ ਹੁਕਮ ਦਿੱਤਾ.

ਸਿੱਟੇ ਵਜੋਂ, ਤਮੂਰ ਸ਼ਾਹ ਦੁਰਾਨੀ ਨੇ  ਸ੍ਰੀ ਦਰਬਾਰ ਸਾਹਿਬ ਦਾ ਅਪਮਾਨ ਕਰਨ ਦਾ ਆਦੇਸ਼ ਦਿੱਤਾ. ਇਹ ਬਾਬਾ ਦੀਪ ਸਿੰਘ ਲਈ ਸਹਿਣਯੋਗ ਗੱਲ ਨਹੀ ਸੀ ਤੇ ਇਕ ਤੇਜ਼ ਅਤੇ ਜੋਸ਼ ਭਰਪੂਰ ਭਾਸ਼ਣ ਮਗਰੋਂ, ਪੰਜ ਸੌ ਜੰਗੀ ਸਿੱਖ ਸੈਨਿਕਾਂ ਨੇ ਜਵਾਬੀ ਕਾਰਵਾਈ ਲਈ ਬਾਬਾ ਦੀਪ ਸਿੰਘ ਦਾ ਸਾਥ ਦੇਣ ਦਾ ਫੈਸਲਾ ਕੀਤਾ. ਸਿੱਖ ਪਲਟਨ ਛੇਤੀ ਹੀ 5000 ਤੱਕ ਵੱਧ ਗਈ  ਅਤੇ ਬਾਬਾ ਦੀਪ ਸਿੰਘ ਨੇ ਉਸ ਸਾਲ ਸ੍ਰੀ ਹਰਿਮੰਦਰ ਸਾਹਿਬ ਵਿਚ ਦੀਵਾਲੀ ਮਨਾਉਣ ਦਾ ਵਾਅਦਾ ਕੀਤਾ.ਸਿੱਖ ਪਲਟਨ ਬਾਰੇ ਸੁਣ ਕੇ, ਤੈਮੂਰ ਸ਼ਾਹ ਨੇ ਉਨ੍ਹਾਂ ਦਾ ਸਾਹਮਣਾ ਕਰਨ ਲਈ 20,000 ਦੀ ਫੌਜ ਭੇਜ ਦਿੱਤੀ.


ਦੁੱਰਾਨੀ ਦੀ ਫ਼ੌਜ ਨੇ ਉੱਤਰ ਵਾਲੇ ਪਾਸੇ ਅੰਮ੍ਰਿਤਸਰ ਦੀ ਘੇਰਾ ਬੰਦੀ ਕੀਤੀ ਅਤੇ ਬਾਬਾ ਦੀਪ ਸਿੰਘ ਦੀ ਫੌਜ ਦੀ ਉਡੀਕ ਕੀਤੀ. ਇਹ 1757 ਵਿਚ ਹੋਇਆ ਸੀ.  ਬਾਬਾ ਦੀਪ ਸਿੰਘ 75 ਸਾਲ ਦੀ ਉਮਰ ਦੇ ਹੋਚੁੱਕੇ ਸੀ. 11 ਨਵੰਬਰ ਨੂੰ ਫ਼ੌਜਾਂ ਵਿਚਕਾਰ ਝੜਪ ਸ਼ੁਰੂ ਹੋਈ ਅਤੇ ਬਾਬਾ ਦੀਪ ਸਿੰਘ ਦੀ ਫ਼ੌਜ – ਨੇ  ਮੁਗਲਾਂ ਨੂੰ ਦਿਨ ਵਿੱਚ ਤਾਰੇ ਦਿਖਾ ਦਿੱਤੇ ਮਗੁਲ ਸਮਝ ਰਹੇ ਸਨ ਉਹ ਛੇਤੀ ਹੀ ਸਿੱਖਾਂ ਨੂੰ ਹਰਾ ਦੇਣਗੇ ਪਰ ਹੋਇਆ ਉਸਦਾ ਉਲਟ ਬਾਬਾ ਦੀਪ ਸਿੰਘ ਤੇ ਸਾਥੀਆਂ ਨੇ ਦੁਸ਼ਮਣ ਨੂੰ ਪਿੱਛੇ ਧੱਕਣ ਵਿੱਚ ਕਾਮਯਾਬੀ ਹਾਸਲ ਕੀਤੀ

ਇਸ ਸਮੇਂ ਦੁੱਰਾਨੀ ਫ਼ੌਜ ਦੇ ਮੁਖੀ ਅਟਲ ਖ਼ਾਨ ਨੇ ਬਾਬਾ ਦੀਪ ਸਿੰਘ ਦੀ ਗਰਦਨ ਤੇ ਵਾਰ ਕਰ ਦਿੱਤਾ ਜਿਸ ਨਾਲ ਉਹਨਾਂ ਦਾ ਸੀਸ ਧੜ ਤੋ ਵੱਖ ਹੋ ਗਿਆ ਅਤੇ, ਬਾਬਾ ਜੀ ਧਰਤੀ ਤੇ ਡਿੱਗ ਪਏ ਪਰ ਏਨੇ ਵਿੱਚ ਇੱਕ ਸਾਥੀ ਨੇ ਬਾਬਾ ਦੀਪ ਸਿੰਘ ਨੂੰ ਯਾਦ ਦਿਵਾਇਆ ਕਿ ਉਹਨਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾ ਤੱਕ ਪਹੁੰਚਣ ਦਾ ਵਾਅਦਾ ਕੀਤਾ ਹੈ. ਬਿਨਾਂ ਸਮਾਂ ਗਵਾਇਆ ਬਾਬਾ ਦੀਪ ਸਿੰਘ ਨੇ ਆਪਣੇ ਸਿਰ ਨੂੰ ਆਪਣੇ ਖੱਬੇ ਹੱਥ ਨਾਲ ਚੁੱਕ ਲਿਆ ਅਤੇ ਦੁਸ਼ਮਣ ਤੇ ਸੱਜੇ ਹੱਥ ਨਾਲ ਵਾਰ ਕਰਨੇ ਸ਼ੁਰੂ ਕੀਤੇ ਤੇ ਅੱਗ ਵਧਣ ਲੱਗੇ ਬਾਬਾ ਦੀਪ ਸਿੰਘ ਨੇ ਆਪਣੇ ਆਖ਼ਰੀ  ਸਾਹ ਲੈਣ ਤੋਂ ਪਹਿਲਾਂ ਦਰਬਾਰ ਸਾਹਿਬ ਦੀ ਪਰਕਰਮਾ ਤੱਕ ਪਹੁੰਚਣ ਲਈ ਦੁਸ਼ਮਣਾਂ ਨੂੰ ਮਾਰ ਦਿੱਤਾ. ਤੇ ਸਿੱਖਾਂ ਨੇ ਹਰਿਮੰਦਰ ਸਾਹਿਬ ਵਿਚ ਦੀਵਾਲੀ ਮਨਾਈ

Leave a Reply

Your email address will not be published. Required fields are marked *