ਬੇਅਦਬੀ ਕਾਂਡ ‘ਚ ਹੋਏ ਵੱਡੇ ਖੁਲਾਸੇ

CBI ਹੁਣ ਕੋਟਕਪੂਰਾ ਤੇ ਬਹਿਬਲ ਕਲਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਖਿਲਾਫ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਿੱਖਾਂ ਉੱਪਰ ਚਲਾਈ ਗਈ ਗੋਲੀ ਦੀ ਜਾਂਚ ਕਰੇਗੀ । ਇਹ ਫੈਸਲਾ ਕੈਪਟਨ ਸਰਕਾਰ ਨੇ ਜਸਟਿਸ ਰਣਜੀਤ ਸਿੰਘ ਦੀ ਸਿਫਾਰਿਸ਼ ਤੇ ਗੌਰ ਫਰਮਾਉਂਦਿਆ ਲਿਆ ਹੈ । 

ਜਿੰਨਾ ਅਧਿਕਾਰੀਆਂ ਨੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ, ਉਹਨਾਂ ਖਿਲਾਫ਼ ਸਬੂਤ ਮੌਜੂਦ ਹਨ, ਇਸ ਲਈ ਇਸ ਮਾਮਲੇ ਦੀ ਜਾਂਚ CBI ਕਰੇਗੀ । ਇਸ ਮਾਮਲੇ ਵਿੱਚ ਐਸਐਸਪੀ ਬਿਕਰਮਜੀਤ ਸਿੰਘ, ਇੰਸਪੈਕਟਰ ਪਰਦੀਪ ਸਿੰਘ ਤੇ ਸਬ ਇੰਸਪੈਕਟਰ ਅਰਿਆਰਜੀਤ ਸਿੰਘ ਦੇ ਨਾਵਾਂ ਨੂੰ ਮੁਲਜ਼ਮ ਦੇ ਰੂਪ ਸ਼ਾਮਲ CBI ਵੱਲੋਂ ਸ਼ਾਮਲ ਕੀਤਾ ਜਾਵੇਗਾ ।

ਇਹਨਾਂ ਨਾਵਾਂ ਤੋਂ ਬਿਨਾਂ ਗੰਨਮੈਨ ਚਰਨਜੀਤ ਸਿੰਘ ਸ਼ਰਮਾ, ਕਾਂਸਟੇਬਲ ਸ਼ਮਸ਼ੇਰ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਤੇ ਲਾਡੋਵਾਲ ਦੇ ਥਾਣਾ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ ਦੁਆਰਾ ਬਹਿਬਲ ਕਲਾਂ ਵਿੱਚ ਅਸਾਲਟ ਰਫ਼ਲਾਂ ਲੈ ਕੇ ਜਾਣ ਦੀ ਵੀ ਜਾਂਚ ਕੀਤੀ ਜਾਵੇਗੀ ਤੇ ਨਾਲ ਹੀ ਬੇਦੋਸ਼ੇ ਸਿੱਖਾਂ ਤੇ ਹੋਏ ਕਮਾਂਡੋ ਪੁਲਿਸ ਦੇ ਲਾਠੀਚਾਰਜ ਦੀ ਵੀ ਪੜਤਾਲ ਕੀਤੀ ਜਾਵੇਗੀ ।

ਉਸ ਗੋਲੀਕਾਂਡ ‘ਚ ਸ਼ਹੀਦ ਹੋਏ ਭਾਈ ਗੁਰਜੀਤ ਸਿੰਘ (25) ਤੇ ਭਾਈ ਕ੍ਰਿਸ਼ਨ ਭਗਵਾਨ ਸਿੰਘ (45) ਦੇ ਵਾਰਸਾਂ ਨੂੰ ਕੀਤੇ ਐਲਾਨ ਤੋਂ ਵਧਾਕੇ ਮੁਆਵਜਾ ਦੇਣ ਸੰਬੰਧੀ ਵੀ ਫੈਸਲਾ ਲਿਆ ਗਿਆ ਹੈ । ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਆਵਜੇ ਦੀ ਰਾਸ਼ੀ 75 ਲੱਖ ਰੁਪਏ ਤੋਂ ਵਧਾ ਕੇ ਇੱਕ ਕਰੋੜ ਕਰ ਦਿੱਤੀ ਹੈ ।

ਇਸ ਮਾਮਲੇ ਦੀ ਰਿਪੋਰਟ ਤਿਆਰ ਕਰ ਰਹੇ ਜਸਟਿਸ ਰਣਜੀਤ ਸਿੰਘ ਨੇ ਇਸ ਰਿਪੋਰਟ ਦਾ ਪਹਿਲਾ ਭਾਗ ਪਿਛਲੇ ਮਹੀਨੇ ਕੈਪਟਨ ਅੱਗੇ ਰੱਖਿਆ ਸੀ । ਇਹ ਰਿਪੋਰਟ ਚਾਰ ਭਾਗਾ ‘ਚ ਤਿਆਰ ਹੋਵੇਗੀ ਤੇ ਪੂਰੀ ਰਿਪੋਰਟ ਆਉਣੀ ਅਜੇ ਬਾਕੀ ਹੈ । ਦੱਸ ਦਈਏ ਕਿ ਅਕਾਲੀ ਸਰਕਾਰ ਸਮੇਂ ਬਾਣੀ ਗਈ ਰਿਪੋਰਟ ਸਾਫ ਨਾ ਹੋਣ ਕਰਕੇ ਕੈਪਟਨ ਸਰਕਾਰ ਨੇ ਉਸਨੂੰ ਨਕਾਰ ਦਿੱਤਾ ਸੀ ।

ਪਿਛਲੇ ਸਾਲ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਬਣਾਇਆ ਗਿਆ ਸੀ ਤੇ ਉਹਨਾਂ ਨੇ ਪਿਛਲੇ ਸਮੇਂ ‘ਚ ਹੋਏ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਕੀਤੀ ਸੀ ਤੇ ਬਾਅਦ ‘ਚ ਇਹਨਾਂ ਕੇਸਾਂ ਦੀ ਪੜਤਾਲ CBI ਨੂੰ ਸੌਂਪ ਦਿੱਤੀ ਗਈ ਸੀ । ਹੁਣ CBI ਕੋਟਕਪੂਰਾ ਤੇ ਬਹਿਬਲ ਕਲਾਂ ਵਿੱਚ ਚੱਲੀ ਗੋਲ਼ੀ ਦੀ ਵੀ ਜਾਂਚ ਕਰੇਗੀ ।

Leave a Reply

Your email address will not be published. Required fields are marked *