ਬੈਂਸ ਭਰਾਵਾਂ ਖਿਲਾਫ਼ ਕੇਜਰੀਵਾਲ ਦਾ ਟਵੀਟ

ਦਿੱਲੀ ਦੇ ਮੁੱਖਮੰਤਰੀ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਬੈਂਸ ਭਰਾਵਾਂ ਨੂੰ ਕਰੜੇ ਹੱਥੀਂ ਲਿਆ ਹੈ । ਬੈਂਸ ਭਰਾਵਾਂ ਦੁਆਰਾ ਹਰਪਾਲ ਚੀਮਾ ਨੂੰ ਆਮ ਆਦਮੀ ਪਾਰਟੀ ਦਾ ਪੱਪੂ ਕਿਹਾ ਗਿਆ ਜਿਸ ਤੇ ਅਰਵਿੰਦ ਕੇਜੀਰਵਾਲ ਨੇ ਨਿਸ਼ਾਨ ਸਾਧਿਆ ਹੈ ।

ਇਕ ਟਵੀਟ ਵਿੱਚ ਕੇਜਰੀਵਾਲ ਨੇ ਕਿਹਾ ਕਿ “ਬੈਂਸ ਭਰਾਵਾਂ ਦੀ ਦਲਿਤ ਸਮਾਜ ਪ੍ਰਤੀ ਇਹੋ ਜਿਹੀ ਘਟੀਆ ਸੋਚ ਬਹੁਤ ਹੀ ਸ਼ਰਮਨਾਕ ਹੈ ਤੇ ਉਹਨਾਂ ਨੂੰ ਆਪਣੇ ਇਸ ਬਿਆਨ ਲਈ ਦਲਿਤ ਭਾਈਚਾਰੇ ਤੋਂ ਮੁਆਫੀ ਮੰਗਣੀ ਚਾਹੀਦੀ ਹੈ । ਕੇਜਰੀਵਾਲ ਨੇ ਅੱਗੇ ਲਿਖਿਆ ਕਿ ਭਾਜਪਾ, ਕਾਂਗਰਸ, ਅਕਾਲੀ ਦਲ ਤੇ ਬੈਂਸਾਂ ਦੀ ਦਲਿਤਾਂ ਲਈ ਅਜਿਹੀ ਹੀ ਗੰਦੀ ਸੋਚ ਹੈ ਤੇ ਇਹ ਹਮੇਸ਼ਾ ਹੀ ਇਹਨਾਂ ਲੋਕਾਂ ਤੇ ਜ਼ੁਲਮ ਕਰਦੇ ਰਹੇ ਹਨ । “

ਉਹਨਾਂ ਨੇ ਅੱਗੇ ਕਿਹਾ ਕਿ ਇਹਨਾਂ ਲੋਕਾਂ ਦੀ ਅਜਿਹੀ ਸੋਚ ਦੇ ਖਿਲਾਫ਼ ਹੀ ਆਮ ਆਦਮੀ ਪਾਰਟੀ ਨੇ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਇੱਕ ਦਲਿਤ ਨੂੰ ਦਿੱਤਾ ਹੈ ।

ਪੂਰਾ ਮਾਮਲਾ ਇਹ ਹੈ ਕਿ ਸੁਖਪਾਲ ਖਹਿਰਾ ਤੋਂ ਵਿਰੋਹੀ ਧਿਰ ਦੇ ਨੇਤਾ ਦਾ ਅਹੁਦਾ ਖੋਏ ਜਾਣ ਤੋਂ ਬਾਅਦ ਬੈਂਸ ਭਰਾਵਾਂ ਨੇ ਬਿਆਨ ਦਿੱਤਾ ਸੀ ਕਿ ਆਪ ਹਾਈਕਮਾਨ ਅਜਿਹੇ ਪੱਪੂਆਂ ਦੀ ਭਾਲ ‘ਚ ਹੈ ਜਿਹੜੇ ਸਿਰਫ ਉਹਨਾਂ ਦਾ ਹੁਕਮ ਮੰਨਣ ।

ਇਹ ਬਿਆਨ ਉਹਨਾਂ ਨੇ ‘ਆਪ’ ਦੇ ਪੰਜਾਬ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਦੇ ਉਸ ਬਿਆਨ ਦੇ ਵਿਰੋਧ ਵਿੱਚ ਦਿੱਤਾ ਜਿਸ ‘ਚ ਉਸਨੇ ਕਿਹਾ ਸੀ ਕਿ ਆਪ ਵਿੱਚ ਫਿੱਕ ਪੈਣ ਤੇ ਖਹਿਰਾ ਤੋਂ LOP ਦਾ ਅਹੁਦਾ ਖੋਹਣ ਦਾ ਕਾਰਨ ਲੋਕ ਇਨਸਾਫ ਪਾਰਟੀ ਦੇ ਮੁਖੀ ਹਨ । ਬੈਂਸ ਨੇ ਇਸਨੂੰ ਗਲ਼ਤ ਕਰਾਰ ਦਿੰਦਿਆਂ ਕਿਹਾ ਕਿ ਉਹਨਾਂ ਦੀ ਦੋਸਤੀ ਦਾ ਖਹਿਰਾ ਤੋਂ ਅਹੁਦਾ ਖੋਹਣ ਨਾਲ ਕੋਈ ਸੰਬੰਧ ਨਹੀਂ ਹੈ ।

Leave a Reply

Your email address will not be published. Required fields are marked *