ਮਸ਼ਹੂਰ ਗਾਇਕ ਗਿੱਪੀ ਗਰੇਵਾਲ ਬਾਰੇ ਹੋ ਗਿਆ ਇਹ ਵੱਡਾ ਖੁਲਾਸਾ

ਪੰਜਾਬੀ ਫਿਲਮ ਇੰਡਸਟਰੀ ‘ਚ ਵੱਡੀਆਂ ਮੱਲਾਂ ਮਾਰਨ ਵਾਲੇ ਉੱਘੇ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਡਾਕਾ’ ਨੂੰ ਲੈ ਕੇ ਹਰ ਪਾਸੇ ਛਾਏ ਹੋਏ ਹਨ। ਬੀਤੇ ਦਿਨੀਂ ਫਿਲਮ ਦਾ ਪਹਿਲਾ ਗੀਤ ‘ਫੁਲਕਾਰੀ’ ਰਿਲੀਜ਼ ਹੋਇਆ ਅਤੇ ਕੁਝ ਦਿਨ ਪਹਿਲਾਂ ਹੀ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।ਨਿੱਜੀ ਜ਼ਿੰਦਗੀ ‘ਚ ਬੇਹੱਦ ਮਿਲਣਸਾਰ, ਮਦਦਗਾਰ ਅਤੇ ਨਿਮਰ ਸੁਭਾਅ ਦੇ ਮਾਲਕ ਗਿੱਪੀ ਗਰੇਵਾਲ ਨੇ ਆਪਣੀ ਮਿਹਨਤ ਅਤੇ ਹੁਨਰ ਸਦਕਾ ਫਿਲਮ

ਇੰਡਸਟਰੀ ‘ਚ ਸ਼ੌਹਰਤ ਖੱਟੀ ਹੈ। ਪੰਜਾਬੀ ਸਿਨੇਮੇ ਅਤੇ ਸੰਗੀਤ ਦੀ ਪ੍ਰਫੁੱਲਤਾ ‘ਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲਾ ਗਿੱਪੀ ਗਰੇਵਾਲ ਹਮੇਸ਼ਾ ਕੁਝ ਨਾ ਕੁਝ ਵੱਖਰਾ ਲੈ ਕੇ ਆਉਂਦੇ ਹਨ।ਦੱਸ ਦਈਏ ਕਿ ਫਿਲਮ ‘ਡਾਕਾ’ ਗਿੱਪੀ ਗਰੇਵਾਲ ਦੀ ਫਿਲਮ ‘ਜੱਟ ਜੇਂਮਸ ਬੌਂਡ’ ਦਾ ਹੀ ਸੀਕਵਲ ਆਖਿਆ ਜਾ ਰਿਹਾ ਹੈ। ਫਿਲਮ ਦੀ ਲੁੱਕ ਅਤੇ ਵਿਸ਼ੇ ਤੋਂ ਇਹ ਅੰਦਾਜ਼ਾ ਸਹਿਜੇ ਲਾਇਆ ਜਾ ਸਕਦਾ ਹੈ। ਉਨ੍ਹਾਂ ਦੇ ਪਸੰਦੀਦਾ

ਫਿਲਮ ਨਿਰਦੇਸ਼ਕ ਅਤੇ ਸਿਨੇਮਾਟੋਗ੍ਰਾਫਰ ਬਲਜੀਤ ਸਿੰਘ ਦਿਓ ਵੱਲੋਂ ਨਿਰਦੇਸ਼ਤ ਕੀਤੀ ਇਸ ਫਿਲਮ ਦੀ ਕਹਾਣੀ ਵੀ ਗਿੱਪੀ ਗਰੇਵਾਲ ਨੇ ਖੁਦ ਲਿਖੀ ਹੈ, ਜਦੋਂਕਿ ਡਾਇਲਾਗ ਲਿਖਣ ਦੀ ਜ਼ਿੰਮੇਵਾਰੀ ਨਰੇਸ਼ ਕਥੂਰੀਆ ਨੇ ਨਿਭਾਈ ਹੈ। ਗਿੱਪੀ ਗਰੇਵਾਲ ਨਾਲ ਇਸ ਫਿਲਮ ‘ਚ ਜ਼ਰੀਨ ਖਾਨ ਮੁੱਖ ਭੂਮਿਕਾ ‘ਚ ਹੈ। ਇਸ ਫਿਲਮ ‘ਚ ਪੁਲਸ ਇੰਸਪੈਕਟਰ ਦੇ ਕਿਰਦਾਰ ‘ਚ ਇਸ ਵਾਰ ਸ਼ਹਿਬਾਜ ਖਾਨ ਦੀ ਥਾਂ ਮੁਕਲ ਦੇਵ ਨਜ਼ਰ

ਆਉਣਗੇ।ਦੱਸਣਯੋਗ ਹੈ ਕਿ ਫਿਲਮ ਦਾ ਟਰੇਲਰ ਰਿਲੀਜ਼ ਹੋਣ ਤੋਂ ਬਾਅਦ ਗਿੱਪੀ ਗਰੇਵਾਲ ਬਾਰੇ ਇਹ ਖੁਲਾਸਾ ਹੋਇਆ ਹੈ ਕਿ ਉਹ ‘ਮਾਸਟਰ ਮਾਈਡ’ ਕਲਾਕਾਰ ਹੈ, ਜਿਸ ਨੂੰ ਦਰਸ਼ਕਾਂ ਦੀ ਨਬਜ਼ ਖੂਬ ਪਛਾਣਨੀ ਆਉਂਦੀ ਹੈ। ਉਨ੍ਹਾਂ ਨੇ ਪੰਜਾਬੀ ਸਿਨੇਮੇ ਦੇ ਬਦਲਦੇ ਮਾਹੌਲ ਨੂੰ ਦੇਖਦਿਆਂ

ਕਾਮੇਡੀ ਅਤੇ ਵਿਆਹਾਂ ਵਾਲੀਆਂ ਫਿਲਮਾਂ ਤੋਂ ਇਕ ਦਮ ਹੱਟ ਕੇ ਐਕਸ਼ਨ ਜ਼ੋਨਰ ਦੀ ਇਹ ਫਿਲਮ ਬਣਾਈ ਹੈ। ਉਨ੍ਹਾਂ ਨੂੰ ਪਤਾ ਹੈ ਕਿ ਇਸ ਤੋਂ ਪਹਿਲਾਂ ਪੰਜਾਬੀ ਸਿਨੇਮੇ ‘ਚ ਹੋਰ ਐਕਸ਼ਨ ਫਿਲਮਾਂ ਆਉਣ ਉਨ੍ਹਾਂ ਨੇ ਇਸ ਫਿਲਮ ਦੇ ਜਰੀਏ ਐਕਸ਼ਨ ਫਿਲਮਾਂ ਦਾ ਦੌਰ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਹੈ।

Leave a Reply

Your email address will not be published. Required fields are marked *