ਮੁੰਬਈ ਫੁੱਟ ਓਵਰ ਬ੍ਰਿਜ ਹਾਦਸੇ ‘ਚ 3 ਦੀ ਮੌਤ, ਮਲਬੇ ਹੇਠ ਕਈ ਦਬੇ……

ਮਹਾਰਾਸ਼ਟਰ— ਮੁੰਬਈ ‘ਚ ਵੀਰਵਾਰ ਦੇਰ ਸ਼ਾਮ ਇਕ ਫੁੱਟ ਓਵਰ ਬ੍ਰਿਜ ਡਿੱਗ ਗਿਆ, ਜਿਸ ‘ਚ 3 ਦੀ ਮੌਤ ਹੋ ਗਈ ਤੇ 34 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਹ ਪੁਲ ਸੀ.ਐੱਸ.ਟੀ. ਰੇਲਵੇ ਸਟੇਸ਼ਨ ਦੇ ਬਾਹਰ ਸੀ। ਮਲਬੇ ‘ਚੋਂ 7-8 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ |

ਤੇ ਹਾਲੇ ਵੀ ਕਈ ਲੋਕਾਂ ਦੇ ਇਸ ਦੇ ਹੇਠਾਂ ਦਬੇ ਹੋਣ ਦਾ ਖਦਸ਼ਾ ਹੈ।ਦੱਸ ਦਈਏ ਕਿ ਸੀ.ਐੱਸ.ਟੀ. ਰੇਲਵੇ ਸਟੇਸ਼ਨ ਵੱਡਾ ਸਟੇਸ਼ਨ ਹੈ। ਇਹ ਬ੍ਰਿਜ ਆਜ਼ਾਦ ਮੈਦਾਨ ਨੂੰ ਸੀ.ਐੱਸ.ਟੀ. ਰੇਲਵੇ ਸਟੇਸ਼ਨ ਨਾਲ ਜੋੜਦਾ ਹੈ। ਇਸ ਤੋਂ ਇਲਾਵਾ ਕਈ ਗੱਡੀਆਂ ਵੀ ਬ੍ਰਿਜ ਦੇ ਹੇਠਾਂ ਦੱਬ ਹੋ ਗਈਆਂ।

ਜਾਣਕਾਰੀ ਮੁਤਾਬਕ ਹਾਦਸੇ ‘ਚ ਜ਼ਖਮੀ ਲੋਕਾਂ ਨੂੰ ਸੈਂਟ ਜਾਰਜ ਤੇ ਜੀਟੀ ਹਸਪਤਾਲ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਉਥੇ ਹੀ ਇਸ ਹਾਦਸੇ ਕਾਰਨ ਗੱਡੀਆਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਮੁੰਬਈ ਪੁਲਸ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਤੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *