ਮੈਡਮ ਅਸਲਮ ਖਾਨ ਇਨਸਾਨੀਅਤ ਦਾ ਦੂਜਾ ਨਾਮ

ਅੱਜ ਜੋ ਸਟੋਰੀ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਉਸ ਨੂੰ ਪੜ੍ਹਨ ਤੋਂ ਬਾਅਦ ਇਕ ਵਾਰ ਤੁਸੀਂ ਇਹ ਜਰੂਰ ਕਹੋਗੇ ਕਿ ਜੇ ਦੁਨੀਆਂ ਚੱਲ ਰਹੀ ਹੈ ਤਾਂ ਬਸ ਕੁੱਝ ਅਜਿਹੇ ਲੋਕਾਂ ਕਰਕੇ ।

ਜਿਸਦੀ ਇਹ ਕਹਾਣੀ ਹੈ ਉਹ ਕੋਈ ਮਰਦ ਨਹੀਂ ਸਗੋਂ ਇਕ ਔਰਤ ਹੈ, ਨਾਮ ਹੈ ਅਸਲਮ ਖਾਨ ਤੇ ਕੰਮ ਦਿੱਲੀ ਪੁਲਸ ਦੀ D.C.P. ਜਿਸਦੀ ਇਨਸਾਨੀਅਤ ਦੇ ਚਰਚੇ ਚਾਰੇ ਪਾਸੇ ਹਨ ।

ਕਸ਼ਮੀਰ ਵਿਚ ਰਹਿਣ ਵਾਲੇ ਇਕ ਟਰੱਕ ਡ੍ਰਾਈਵਰ ਦਾ ਕਤਲ ਹੋ ਗਿਆ ਸੀ, ਜਿਸਦੇ 1 ਬੇਟਾ ਤੇ 2 ਬੇਟੀਆਂ ਸਨ । ਇਕ ਦਿਨ ਆਪਣੇ ਦਫਤਰ ਵਿਚ ਬੈਠੇ ਮੈਡਮ ਅਸਲਮ ਖਾਨ ਪੁਰਾਣੀਆਂ ਕੇਸ ਫਾਈਲਾਂ ਪੜ੍ਹ ਰਹੇ ਸਨ ਕਿ ਉਹਨਾਂ ਦੀ ਨਜ਼ਰ ਇਸ ਟਰੱਕ ਡ੍ਰਾਈਵਰ ਵਾਲੇ ਕੇਸ ਤੇ ਪਈ । ਜਦੋਂ ਉਹਨਾਂ ਨੇ ਇਸ ਫਾਈਲ ਵਿੱਚੋਂ ਪੂਰਾ ਕੇਸ ਪੜ੍ਹਿਆਂ ਤਾਂ ਉਹ ਸਮਝ ਗਈ ਕਿ ਇਸ ਪਰਿਵਾਰ ਦਾ ਕਮਾਈ ਦਾ ਕੋਈ ਸਾਧਨ ਨਹੀ ਹੈ ।

ਮੈਡਮ ਨੇ ਉਸੇ ਵੇਲੇ ਪਰਿਵਾਰ ਦੇ ਮੋਬਾਈਲ ਨੰਬਰ ਤੇ ਕਾਲ ਕਰਕੇ ਪੁੱਛਿਆ ਕਿ ਤੁਹਾਡਾ ਮਹੀਨੇ ਦਾ ਘਰ ਦਾ ਖਰਚ ਕਿੰਨਾ ਹੈ । ਜਿਸ ਤੋਂ ਬਾਅਦ ਫਰਵਰੀ 2018 ਤੋਂ ਲੈਕੇ ਹੁਣ ਤਕ ਹਰ ਮਹੀਨੇ ਮੈਡਮ ਅਸਲਮ ਜੀ ਆਪਣੀ ਸੈਲਰੀ ਵਿੱਚੋਂ ਉਸ ਘਰ ਲਈ ਪੈਸੇ ਭੇਜ ਰਹੇ ਹਨ । ਸਾਡਾ ਸਮਾਜ ਸਦਾ ਹੀ ਇਹੋ ਜਿਹੇ ਲੋਕਾਂ ਦਾ ਰਿਣੀ ਹੈ, ਜੋ ਇਨਸਾਨੀਅਤ ਦੀ ਮਿਸਾਲ ਹਨ ।

Leave a Reply

Your email address will not be published. Required fields are marked *