ਮੋਟਰਸਾਈਕਲ, ਸਕੂਟਰ ਵਿਚ ਪੈਟਰੋਲ ਪਵਾਉਣ ਤੋਂ ਪਹਿਲਾਂ ਪੂਰੀ ਕਰਨੀ ਪਵੇਗੀ ਇਹ ਸ਼ਰਤ

ਹੁਣ ਮੋਟਰਸਾਈਕਲ, ਸਕੂਟਰ ਵਿਚ ਪੈਟਰੋਲ ਪਾਉਣ ਤੋਂ ਪਹਿਲਾਂ ਇਕ ਸ਼ਰਤ ਪੂਰੀ ਕਰਨੀ ਪਵੇਗੀ ਨਹੀਂ ਤਾਂ ਪੈਟਰੋਲ ਨਹੀਂ ਮਿਲੇਗਾ, ਜੀ ਹਾਂ, ਜਨਪਦ ਗੌਤਮਬੁੱਧ ਨਗਰ ‘ਚ ਇੱਕ ਜੂਨ ਤੋਂ ਬਿਨਾ ਹੈਲਮੇਟ ਪੈਟਰੋਲ ਪੰਪ ‘ਤੇ ਤੇਲ ਪਵਾਉਣ ‘ਚ ਲੋਕਾਂ ਨੂੰ ਮੁਸ਼ਕਿਲ ਆ ਸਕਦੀ ਹੈ । ਪੰਪਾਂ ‘ਤੇ ਦੁਪਹੀਆ ਚਾਲਕਾਂ ਜਿਨ੍ਹਾਂ ਕੋਲ ਹੈਲਮੇਟ ਨਹੀ ਹੋਵੇਗਾ ਉਨ੍ਹਾਂ ਨੂੰ ਹੈਲਮੈਟ ਨਹੀ ਮਿਲੇਗਾ। ਇਸ ਬਾਰੇ ਜ਼ਿਲ੍ਹਾ ਅਧਿਕਾਰੀ ਬ੍ਰਿਜੇਸ਼ ਨਾਰਾਇਣ ਸਿੰਘ ਨੇ ਸਾਰੇ ਪੈਟਰੋਲ ਪੰਪ ਡੀਲਰਾਂ ਦੇ ਨਾਲ ਮੰਗਲਵਾਰ ਨੂੰ ਇੱਕ ਬੈਠਕ ਕਰ ਆਦੇਸ਼ ਦਿੱਤੇ

ਕਿ ਉਹ ਇੱਕ ਜੂਨ ਤੋਂ ਇਸ ਫੈਸਲੇ ਨੂੰ ਸਖ਼ਤੀ ਨਾਲ ਲਾਗੂ ਕਰਨ। ਬ੍ਰਿਜੇਸ਼ ਨਾਰਾਇਣ ਨੇ ਦੱਸਿਆ ਕਿ ਸੜਕ ਸੁਰਖੀਆ ਪ੍ਰਤੀ ਜਾਗਰੂਕਤਾ ਲਿਆਉਣ ਦੇ ਮਹੱਤ ਨਾਲ ਇਹ ਫੈਸਲਾ ਲਿਆ ਗਿਆ ਹੈ ਕਿ 31 ਮਈ ਤੋਂ ਬਾਅਦ ਕਿਸੇ ਵੀ ਪੈਟਰੋਲ ਪੰਪ ‘ਤੇ ਬਗੈਰ ਹੈਲਮੇਟ ਦੁਪਹੀਆ ਚਾਲਕਾਂ ਨੂੰ ਪੈਟਰੋਲ ਨਹੀ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਸੜਕ ਹਾਦਸੇ ‘ਚ ਆਏ ਦਨਿ ਹੋ ਰਹੀਆਂ ਮੌਤਾਂ ਦੇ ਚਲਦੇ ਜ਼ਿਲ੍ਹਾ ਪ੍ਰਸਾਸ਼ਨ ਨੇ ਆਮ ਜਨਤਾ ਦੀ ਜਾਨ-ਮਾਲ ਦੀ ਰੱਖੀਆ ਲਈ ਇਹ ਕਦਮ ਚੁੱਕਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੈਟਰੋਲ ਪੰਪਾਂ ਡੀਲਰਾਂ ਨੂੰ ਪੰਪਾਂ ‘ਤੇ ਸੀਸੀਟੀਵੀ ਕੈਮਰੇ ਲਗਵਾਉਣ ਦੇ ਹੁਕਮ ਦਿੱਤੇ ਹਨ ਤਾਂ ਜੋ ਬਗੈਰ ਹੈਲਮੇਟ ਲੋਕਾਂ ਨੂੰ ਸੀਸੀਟੀਵੀ ‘ਚ ਕੈਦ ਕੀਤਾ ਜਾ ਸਕੇ।

Leave a Reply

Your email address will not be published. Required fields are marked *