ਮੋਦੀ ਨਾਲ ਪੰਗਾ ਲੈਣਾ ਹਾਰਡ ਕੌਰ ਨੂੰ ਪੈ ਗਿਆ ਮਹਿੰਗਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ਿਲਾਫ਼ ਸਖ਼ਤ ਸ਼ਬਦਾਵਲੀ ਦੀ ਵਰਤੋਂ ਕਰਨ ਵਾਲੀ ਮਸ਼ਹੂਰ ਰੈਪਰ ਹਾਰਡ ਕੌਰ ਆਪਣਾ ਟਵਿੱਟਰ ਅਕਾਊਂਟ ਸਸਪੈਂਡ ਕਰਵਾ ਬੈਠੀ ਹੈ। ਹਾਰਡ ਕੌਰ ਨੂੰ ਇਨ੍ਹਾਂ ਦੋਵੇਂ ਨੇਤਾਵਾਂ ਖਿਲਾਫ਼ ਬੋਲਣ ਦੀ ਕੀਮਤ ਆਪਣਾ ਟਵਿੱਟਰ ਅਕਾਊਂਟ ਸਸਪੈਂਡ ਕਰਵਾ ਕੇ ਚੁਕਾਉਣੀ ਪਈ। ਜਿੱਥੇ ਹਾਰਡ ਕੌਰ ਨੇ ਇਨ੍ਹਾਂ ਨੇਤਾਵਾਂ ਖਿਲਾਫ ਸਖ਼ਤ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਉੱਥੇ ਕੁਝ ਖਾਲਿਸਤਾਨੀ ਸਮਰਥਕਾਂ ਨੇ ਵੀ ਉਸ ਦਾ ਸਮਰਥਨ ਕੀਤਾ ਸੀ। ਇਸ 2-20 ਮਿੰਟ ਦੀ ਕਲਿੱਪ ਵਿੱਚ ਉਸ ਨੇ

ਇਨ੍ਹਾਂ ਦੋਵਾਂ ਨੇਤਾਵਾਂ ਖਿਲਾਫ ਕਾਫੀ ਕੁਝ ਆਖ ਦਿੱਤਾ ਸੀ ਅਤੇ ਇਹ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋਇਆ ਸੀ। ਹਾਰਡ ਕੌਰ ਨੇ ਇੰਸਟਾਗ੍ਰਾਮ ਤੇ ਆਪਣੇ ਗੀਤ ਦੀ ਇੱਕ ਪ੍ਰਮੋਸ਼ਨਲ ਵੀਡੀਓ ਵੀ ਵਾਇਰਲ ਕੀਤੀ ਸੀ। ਇਸ ਵੀਡੀਓ ਵਿੱਚ ਵੀ ਉਸ ਦੇ ਖਾਲਿਸਤਾਨੀ

ਸਮਰਥਕਾਂ ਨੂੰ ਦੇਖਿਆ ਜਾ ਸਕਦਾ ਹੈ। ਮਸ਼ਹੂਰ ਰੈਪਰ ਹਾਰਡ ਕੌਰ ਦੇ ਖਿਲਾਫ਼ ਧਾਰਾ 124 ਏ, 153 ਏ, 500 ਅਤੇ 505 ਅਧੀਨ ਐੱਫਆਈਆਰ ਦਰਜ ਹੈ। ਕਿਉਂਕਿ ਉਸ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਦਿੱਤਿਆ ਨਾਥ ਯੋਗੀ ਅਤੇ ਆਰਐਸਐਸ ਦੇ ਮੁਖੀ ਮੋਹਨ

ਭਾਗਵਤ ਖਿਲਾਫ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਸੀ। ਜਿਸ ਕਾਰਨ ਉਸ ਖਿਲਾਫ ਦੇਸ਼ ਧਰੋਹ ਦਾ ਮੁਕੱਦਮਾ ਦਰਜ ਹੋ ਗਿਆ ਸੀ। ਇਹ ਘਟਨਾ ਜੂਨ ਮਹੀਨੇ ਦੀ ਦੱਸੀ ਜਾ ਰਹੀ ਹੈ।

ਰੈਪਰ ਹੋਣ ਦੇ ਨਾਲ ਨਾਲ ਹਾਰਡ ਕੌਰ ਨੇ ਫ਼ਿਲਮਾਂ ਵਿੱਚ ਐਕਟਿੰਗ ਕਰਨ ਵਿੱਚ ਵੀ ਕਿਸਮਤ ਅਜ਼ਮਾਈ ਹੈ। ਉਸ ਨੇ ਸਾਲ 2011 ਵਿੱਚ ਆਈ ਅਕਸ਼ੈ ਕੁਮਾਰ ਦੀ ਫਿਲਮ ਪਟਿਆਲਾ ਹਾਊਸ ਵਿੱਚ ਵੀ ਕੰਮ ਕੀਤਾ ਸੀ।

Leave a Reply

Your email address will not be published. Required fields are marked *