ਰਵੀ ਸਿੰਘ ਖਾਲਸਾ ਏਡ ਨੇ ਲਾਈ ਸੰਨੀ ਦਿਓਲ ਦੀ ਕਲਾਸ ਦੇਖੋ ਵੀਡੀਓ

ਵੀਡੀਓ ਥੱਲੇ ਹੈ ਜੀ…….

ਪੰਜਾਬ ਵਿੱਚ ਆਏ ਹੜ੍ਹਾਂ ਨੇ ਬਹੁਤ ਤਬਾਹੀ ਮਚਾਈ ਹੋਈ ਹੈ। ਲੋਕਾਂ ਦੇ ਘਰ ਤਬਾਹ ਹੋ ਗਏ ਹਨ। ਫਸਲਾਂ ਪਾਣੀ ਨੇ ਬਰਬਾਦ ਕਰ ਦਿੱਤੀਆਂ ਹਨ। ਪਸ਼ੂ ਪਾਣੀ ਵਿੱਚ ਰੁੜ੍ਹ ਗਏ ਹਨ। ਲੋਕਾਂ ਦਾ ਕਿੰਨਾ ਹੀ ਮਾਲੀ ਨੁਕਸਾਨ ਹੋ ਗਿਆ ਹੈ। ਲੋਕਾਂ ਨੂੰ ਮੁੜ ਕੇ 1988 ਵਾਲੇ ਹੜ੍ਹਾਂ ਦਾ ਚੇਤਾ ਆ ਗਿਆ ਹੈ। ਬੜੀ ਮੁਸ਼ਕਿਲ ਨਾਲ ਲੋਕ ਉਸ ਘਟਨਾ ਨੂੰ ਭੁੱਲੇ ਸਨ। ਪਰ ਇਸ ਹੜ੍ਹ ਨੇ ਫੇਰ ਉਹ ਪੁਰਾਣੇ ਜ਼ਖਮ ਹਰੇ ਕਰ ਦਿੱਤੇ ਹਨ। ਆਪਣੇ ਹੀ ਮਕਾਨਾਂ ਦੀਆਂ ਛੱਤਾਂ ਉੱਤੇ ਲੋਕ ਸ਼ਰਨਾਰਥੀਆਂ ਵਾਂਗ ਬੈਠੇ ਸਰਕਾਰੀ ਮਦਦ ਦੀ ਉਡੀਕ ਕਰ ਰਹੇ ਹਨ। ਭਾਖੜਾ

ਵਿੱਚ ਪਾਣੀ ਦਾ ਪੱਧਰ ਵਧ ਜਾਣ ਨਾਲ ਸਤਲੁਜ ਦਰਿਆ ਵਿੱਚ ਪਾਣੀ ਛੱਡਿਆ ਗਿਆ। ਇਸ ਪਾਣੀ ਨੇ ਤਬਾਹੀ ਮਚਾ ਦਿੱਤੀ। ਕਿੰਨੇ ਹੀ ਥਾਵਾਂ ਤੋਂ ਸਤਲੁਜ ਦਾ ਬੰਨ੍ਹ ਟੁੱਟ ਗਿਆ। ਜਿਸ ਨੇ ਲੋਕਾਂ ਨੂੰ ਘਰਾਂ ਤੋਂ ਬੇਘਰ ਕਰ ਦਿੱਤਾ। ਦੁੱਖ ਦੀ ਘੜੀ ਵਿੱਚ ਲੋਕਾਂ ਨੂੰ ਸਰਕਾਰ ਤੋਂ ਹੀ ਆਸ ਹੁੰਦੀ ਹੈ। ਕੁਦਰਤੀ ਆਫ਼ਤ ਸਮੇਂ ਲੋਕਾਂ ਦੀ ਮਦਦ ਕਰਨਾ ਸਰਕਾਰ ਦਾ ਵੀ ਫ਼ਰਜ਼ ਹੈ। ਹੁਣ ਭਾਵੇਂ ਪੰਜਾਬ ਸਰਕਾਰ ਨੇ 100 ਕਰੋੜ ਰੁਪਏ ਹੜ੍ਹ ਪੀੜਤਾਂ ਲਈ ਜਾਰੀ ਕੀਤੇ ਹਨ। ਪਰ ਜੇਕਰ ਇਹ 100 ਕਰੋੜ ਰੁਪਏ ਹੜ੍ਹ ਆਉਣ ਤੋਂ ਪਹਿਲਾਂ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ

ਵਰਤੇ ਜਾਂਦੇ ਤਾਂ ਸ਼ਾਇਦ ਲੋਕਾਂ ਦਾ ਇੰਨਾ ਨੁਕਸਾਨ ਨਾ ਹੁੰਦਾ। ਸਰਕਾਰ ਜੋ ਮੁਆਵਜ਼ਾ ਦੇਵੇਗੀ ਉਸ ਨਾਲ ਲੋਕਾਂ ਦੇ ਹੋਏ ਨੁਕਸਾਨ ਦੀ ਪੂਰਤੀ ਨਹੀਂ ਹੋ ਸਕਣੀ। ਸਰਕਾਰ ਦਾ ਫਰਜ਼ ਬਣਦਾ ਹੈ ਕਿ ਆਉਣ ਵਾਲੀ ਆਫ਼ਤ ਤੋਂ ਪਹਿਲਾਂ ਉਸ ਦੇ ਟਾਕਰੇ ਲਈ ਪ੍ਰਬੰਧ ਕੀਤੇ ਜਾਣ। ਸੋਸ਼ਲ ਮੀਡੀਆ ਤੇ ਭੜਕੇ ਹੋਏ ਲੋਕਾਂ ਦਾ ਸਰਕਾਰ ਖਿਲਾਫ ਗੁੱਸਾ ਸਾਫ ਨਜ਼ਰ ਆਉਂਦਾ ਹੈ। ਐੱਮਪੀ ਸੰਨੀ ਦਿਓਲ ਨੇ ਵੀ ਲੋਕਾਂ ਦੀ ਸਾਰ ਨਹੀਂ ਲਈ। ਕੇਂਦਰ ਵਿੱਚ ਇਨ੍ਹਾਂ ਦੀ ਸਰਕਾਰ ਹੈ। ਉਹ ਕੇਂਦਰ ਵੱਲੋਂ ਪੰਜਾਬ ਦੇ ਲੋਕਾਂ ਲਈ ਕਾਫੀ ਕੁਝ ਕਰਵਾ ਸਕਦੇ ਹਨ। ਪਰ ਉਨ੍ਹਾਂ ਨੇ

ਜਿੱਤਣ ਤੋਂ ਬਾਅਦ ਮੁੜ ਕੇ ਲੋਕਾਂ ਦਾ ਹਾਲ ਵੀ ਨਹੀਂ ਪੁੱਛਿਆ। ਲੋਕਾਂ ਨੇ ਕਿੰਨੀਆਂ ਉਮੀਦਾਂ ਰੱਖ ਕੇ ਉਨ੍ਹਾਂ ਨੂੰ ਵੋਟਾਂ ਪਾਈਆਂ ਸਨ। ਖਾਲਸਾ ਏਡ ਵਾਲੇ ਰਵੀ ਸਿੰਘ ਨੇ ਵੀ ਇਸ ਕਾਰਨ ਆਪਣੇ ਟਵਿੱਟਰ ਤੇ ਸੰਨੀ ਦਿਓਲ ਦੀ ਆਲੋਚਨਾ ਕੀਤੀ ਹੈ। ਜਿਸ ਦਾ ਸੰਨੀ ਦਿਓਲ ਕੋਲ ਕੋਈ ਜਵਾਬ ਨਹੀਂ। ਸੰਨੀ ਦਿਓਲ ਦਾ ਫਰਜ਼ ਸੀ ਕਿ ਇਸ ਦੁੱਖ ਦੇ ਸਮੇਂ ਪੰਜਾਬੀ ਲੋਕਾਂ ਦੀ ਬਾਂਹ ਫੜਦੇ। ਇਹ ਹੜ੍ਹ ਪੀੜਤ ਲੋਕ ਧਰਮ ਦੇ ਨਾਮ

ਤੇ ਕਿੰਨੇ ਹੀ ਬਾਬਿਆਂ ਨੂੰ ਰਸਦਾਂ ਭੇਜਦੇ ਹੋਣਗੇ। ਪਰ ਹੁਣ ਗਿਣਵੇਂ ਹੀ ਅਜਿਹੇ ਬਾਬੇ ਜਾਂ ਧਾਰਮਿਕ ਸੰਸਥਾਵਾਂ ਹਨ। ਜੋ ਇਨ੍ਹਾਂ ਦੀ ਮਦਦ ਕਰਦੇ ਹਨ। ਜਿਨ੍ਹਾਂ ਬਾਬਿਆਂ ਨੇ ਜਾਂ ਧਾਰਮਿਕ ਸੰਸਥਾਵਾਂ ਨੇ ਇਨ੍ਹਾਂ ਲੋਕਾਂ ਦੇ ਦਰਦ ਨੂੰ ਸਮਝਿਆ ਹੈ। ਉਨ੍ਹਾਂ ਨੇ ਜ਼ਰੂਰ ਸਾਥ ਦਿੱਤਾ ਹੈ। ਪਰ ਜ਼ਿਆਦਾਤਰ ਨੇ ਇਨ੍ਹਾਂ ਲੋਕਾਂ ਦੀ ਸਹਾਇਤਾ ਨਹੀਂ ਕੀਤੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *